Coronavirus ਦੇ ਕਾਰਨ ਦੱਖਣੀ ਅਫਰੀਕਾ ‘ਚ ਫਸੇ 1,500 ਭਾਰਤੀ ਐਤਵਾਰ ਨੂੰ ਆਉਣਗੇ ਭਾਰਤ
ਜੋਹਾਨਸਬਰਗ : ਕੋਰੋਨਾ ਵਾਇਰਸ ਦੇ ਕਾਰਨ ਲੱਗੀਆਂ ਪਾਬੰਦੀਆਂ ਦੇ ਚੱਲਦਿਆਂ ਦੱਖਣੀ ਅਫਰੀਕਾ ‘ਚ ਫਸੇ ਕਰੀਬ 1,500 ਭਾਰਤੀਆਂ ਨੂੰ ਐਤਵਾਰ ਨੂੰ ਵਾਪਸ ਲਿਆਂਦਾ ਜਾਵੇਗਾ। ਭਾਰਤੀਆਂ ਦੀ ਵਤਨ ਵਾਪਸੀ ਦੀ ਵਿਵਸਥਾ ਇੰਡੀਆ ਕਲੱਬ ਨਾਮ ਦੇ ਸਮੂਹ ਨੇ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸਮੂਹ ਵਲੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਇੱਕ ਉਡ਼ਾਣ ਦੀ ਵਿਵਸਥਾ ਕੀਤੀ ਗਈ ਸੀ। ਕੋਵਿਡ – 19 ਮਹਾਮਾਰੀ ਦੇ ਕਾਰਨ ਇੱਥੇ ਕਈ ਕਾਰੋਬਾਰਾਂ ਨੇ ਆਪਣਾ ਕੰਮ ਧੰਦਾ ਘੱਟ ਕਰ ਦਿੱਤਾ।
ਨਾ ਸਿਰ ‘ਤੇ ਛੱਤ, ਨਾ ਖਾਣ ਨੂੰ ਰੋਟੀ, ਸੁਣੋ ਇਨ੍ਹਾਂ ਧੀਆਂ ਦੀ ਪੁਕਾਰ
ਜਿਸਦੇ ਚੱਲਦਿਆਂ ਸਾਥਾਨਕ ਕੰਪਨੀਆਂ ਨਾਲ ਜੁੜੇ ਕਈ ਭਾਰਤੀਆਂ ਦੇ ਸਮਝੌਤੇ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਗਏ। ਬੈਂਗਲੁਰੂ ਦੇ ਅਜਿਹੇ 50 ਤੋਂ ਜ਼ਿਆਦਾ ਆਈਟੀ ਪੇਸ਼ੇਵਰ ਦੱਖਣੀ ਅਫਰੀਕਾ ‘ਚ ਫਸੇ ਸਨ। ਉਹ ਵੀ ਇਸ ਉਡ਼ਾਣ ਰਾਹੀ ਪਰਤਣ ਵਾਲੇ ਮੁਸਾਫਿਰਾਂ ‘ਚ ਸ਼ਾਮਿਲ ਹਨ।
ਇਨ੍ਹਾਂ ਮੁਸਾਫਿਰਾਂ ਵਿੱਚ ਦੱਖਣੀ ਅਫਰੀਕਾ ਦੇ 14 ਨਾਗਰਿਕ ਵੀ ਸ਼ਾਮਿਲ ਹਨ ਜੋ ਛੁੱਟੀ ‘ਤੇ ਘਰ ਆਏ ਹੋਏ ਸਨ ਅਤੇ ਭਾਰਤੀ ਖਦਾਨਾਂ ‘ਚ ਆਪਣੇ ਕੰਮ ‘ਤੇ ਪਰਤ ਰਹੇ ਹਨ। ਭਾਰਤ ਸਰਕਾਰ ਦੀਆਂ ਤਿੰਨ ਵੰਦੇ ਭਾਰਤ ਉਡਾਣਾਂ ਦੇ ਜ਼ਰੀਏ ਹਜ਼ਾਰਾਂ ਭਾਰਤੀਆਂ ਨੂੰ ਦੱਖਣੀ ਅਫਰੀਕਾ ਤੋਂ ਵਾਪਸ ਲਿਆਂਦਾ ਜਾ ਚੁੱਕਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.