Breaking NewsD5 specialNewsPoliticsPunjab

ਹੁਣ ਖਹਿਰਾ ਦੀ ਹਿਮਾਇਤ ‘ਚ ਆਏ ‘ਆਪ’ ਵਿਧਾਇਕ ਸੰਦੋਆ

ਰੋਪੜ : ਹੁਣੇ ਹੁਣੇ ਆਮ ਆਦਮੀ ਪਾਰਟੀ ’ਚੋਂ ਮੁਅੱਤਲ ਕੀਤੇ ਗਏ ਸੁਖਪਾਲ ਖਹਿਰਾ ਨੂੰ ‘ਆਪ’ ਦੇ ਦਿੱਲੀ ਧੜੇ ਵਾਲੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਜਬਰਦਸਤ ਸਾਥ ਮਿਲਿਆ ਹੈ। ਇਸ ਵਿਧਾਇਕ ਦਾ ਕਹਿਣਾ ਹੈ ਕਿ ਬੇਸ਼ੱਕ ਦਿੱਲੀ ਦੀ ਲੀਡਰਸ਼ਿਪ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੁਅੱਤਲ ਕਰ ਦਿੱਤਾ ਹੈ ਪਰ ਉਹ ਲੋਕ ਮੁੱਦਿਆਂ ’ਤੇ ਖਹਿਰਾ ਨਾਲ ਡੱਟ ਕੇ ਖੜਨਗੇ। ਸੰਦੋਆ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

Read Also ਹੁਣ ਸੁਖਪਾਲ ਖਹਿਰਾ ਨੇ ਕੇਜਰੀਵਾਲ ਧੜੇ ਨੂੰ ਦਿੱਤੀ ਧਮਕੀ, ਅਸੀਂ ਕਰਾਂਗੇ ਸਸਪੈਂਡ

ਰੋਪੜ ਕੁਰਾਲੀ ਟੋਲ ਪਲਾਜ਼ਾ ਤੇ ਸੁਖਪਾਲ ਖਹਿਰਾ ਵਲੋਂ 3 ਮਿੰਟ ਤੋਂ ਵੱਧ ਸਮਾਂ ਬੀਤ ਜਾਣ ਤੇ ਗੱਡੀਆਂ ਦੀਆਂ ਲੰਮੀਆਂ ਲੰਮੀਆਂ ਲੱਗ ਚੁੱਕੀਆਂ ਕਤਾਰਾਂ ਨੂੰ ਬੈਰੀਅਰ ਖੁਲਵਾ ਕੇ ਉਥੋਂ ਕਢਵਾਏ ਜਾਣ ਵਿਰੁੱਧ ਟੋਲ ਪਲਾਜ਼ੇ ਵਾਲਿਆਂ ਵਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਰੁੱਧ ਬੋਲਦਿਆਂ ਸੰਦੋਆ ਨੇ ਕਿਹਾ ਕਿ ਸੁਖਪਾਲ ਖਹਿਰਾ ਕੋਈ ਪਹਿਲੇ ਸ਼ਖਸ ਨਹੀਂ ਹਨ ਜਿਨ੍ਹਾਂ ਨੇ ਟੋਲ ਪਲਾਜ਼ਾ ਤੋਂ ਇਸ ਤਰ੍ਹਾਂ ਗੱਡੀਆਂ ਬਾਹਰ ਕਢਵਾਈਆਂ ਹਨ ਉਹ ਖੁਦ ਵੀ ਇਸੇ ਤਰ੍ਹਾਂ ਗੱਡੀਆਂ ਬਾਹਰ ਕਢਵਾ ਚੁੱਕੇ ਹਨ ਤੇ ਜਿਹੜੇ ਲੋਕ ਖਹਿਰਾ ਦਾ ਵਿਰੋਧ ਕਰ ਰਹੇ ਹਨ ਉਹ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦੇ ਹਨ ਕਿ ਉਹ ਸਾਰੇ ਇਸ ਮੁ੍ੱਦੇ ਤੇ ਡੱਟ ਕੇ ਸੁਖਪਾਲ ਖਹਿਰਾ ਦਾ ਸਾਥ ਦੇਣਗੇ।

ਦੱਸ ਦੇਈਏ ਕਿ ਅਮਰਜੀਤ ਸਿੰਘ ਸੰਦੋਆ ਉਹ ਵਿਧਾਇਕ ਹਨ ਜਿਨ੍ਹਾਂ ਬਾਰੇ ਰੇਤ ਮਾਫੀਆ ਦਾ ਦੋਸ਼ ਲਾ ਕੇ ਸੰਦੋਆ ਨੇ ਪੱਤਰਕਾਰਾਂ ਨੂੰ ਨਾਲ ਲੈ ਕੇ ਦਰਿਆ ਤੇ ਰੇਡ ਕੀਤੀ ਸੀ ਤੇ ਅੱਗੋਂ ਉਨ੍ਹਾਂ ਵਿਅਕਤੀਆਂ ਵਲੋਂ ਸੰਦੋਆ ’ਤੇ ਹਮਲਾ ਕਰਕੇ ਉਸ ਨਾਲ ਕੁੱਟਮਾਰ ਕੀਤੀ ਸੀ। ਇਸ ਕੁੱਟਮਾਰ ਤੋਂ ਬਾਅਦ ਉਸ ਵੇਲੇ ਦੇ ਐਲਓਪੀ ਸੁਖਪਾਲ ਖਹਿਰਾ ਨੇ ਸੰਦੋਆ ਦਾ ਦੱਬ ਕੇ ਸਾਥ ਦਿੱਤਾ ਸੀ ਪਰ ਜਦੋਂ ਖਹਿਰਾ ਨੂੰ ਦਿੱਲੀ ਲੀਡਰਸ਼ਿਪ ਨੇ ਐਲਓਪੀ ਦੇ ਅਹੁਦੇ ਤੋਂ ਹਟਾਇਆ ਤਾਂ ਉਸ ਵੇਲੇ ਸੰਦੋਆ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button