Breaking NewsD5 specialNewsPoliticsPunjab

ਹੁਣ ਸੁਖਪਾਲ ਖਹਿਰਾ ਨੇ ਕੇਜਰੀਵਾਲ ਧੜੇ ਨੂੰ ਦਿੱਤੀ ਧਮਕੀ, ਅਸੀਂ ਕਰਾਂਗੇ ਸਸਪੈਂਡ

ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਮੁਅੱਤਲ ਕੀਤੇ ਗਏ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ 3 ਮੈਂਬਰੀ ਡਿਸਪਲਨਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ ਤਾਂ ਜੋ ਪਾਰਟੀ ਨੂੰ ਉਨ੍ਹਾਂ ਨੂੰ ਗੈਰ ਸੰਵਿਧਾਨਿਕ ਤਰੀਕੇ ਨਾਲ ਮੁਅੱਤਲ ਕਰਨ ਬਾਰੇ ਸਵਾਲ ਕੀਤੇ ਜਾ ਸਕਣ। ਸੁਖਪਾਲ ਖਹਿਰਾ ਨੇ ਕਿਹਾ ਕਿ ਪਾਰਟੀ ਨੇ ਤਾਂ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਮੁਅੱਤਲ ਕਰ ਦਿੱਤਾ ਪਰ ਇਸ ਕਮੇਟੀ ਨਾਲ ਸੰਵਿਧਾਨਿਕ ਤੌਰ ‘ਤੇ ਉਹ ਭਗਵੰਤ ਮਾਨ- ਚੀਮਾਂ ਨੂੰ ਪਾਰਟੀ ‘ਚੋਂ ਸਸਪੈਂਡ ਕਰਨਗੇ। ਦੂਜੇ ਪਾਸੇ ਖਹਿਰਾ ਤਲਵੰਡੀ ਸਾਬੋ ਤੋਂ ਪਟਿਆਲਾ ਤੱਕ ਪੰਜਾਬ ਸਰਕਾਰ ਖਿਲਾਫ ਵੱਖ-ਵੱਖ ਮੁੱਦਿਆਂ ‘ਤੇ ਇਨਸਾਫ ਮੋਰਚਾ ਕੱਢਣ ਜਾ ਰਹੇ ਹਨ।

Read Also ਖਹਿਰਾ ਹੋਣਗੇ ਮੁੱਖ ਮੰਤਰੀ ਉਮੀਦਵਾਰ?

ਖਹਿਰਾ ਨੇ ਚੰਡੀਗੜ੍ਹ ‘ਚ ਪ੍ਰੈੱਸ ਕਨਫਰੰਸ ਕਰਦਿਆਂ ਕਿਹਾ ਕਿ ਉਹ ਇਸ ਮਾਰਚ ‘ਚ ਕਿਸਾਨਾਂ, ਬਹੁਜਨ ਸਮਾਜ ਪਾਰਟੀ ਤੇ ਹੋਰ ਵੀ ਜਥੇਬੰਦੀਆਂ ਨੂੰ ਇਸ ਮਾਰਚ ‘ਚ ਜੁੜਨ ਦੀ ਅਪੀਲ ਕਰਨਗੇ। ਉਥੇ ਹੀ ਕੰਵਰ ਸੰਧੂ ਦਾ ਕਹਿਣਾ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਅਤੇ ਸੁਖਪਾਲ ਖਹਿਰਾ ਨੂੰ ਮੁੱਅਤਲ ਕਰਕੇ ਗੈਰ ਕਾਨੂੰਨੀ ਕੰਮ ਕੀਤਾ ਹੈ। ਕੰਵਰ ਸੰਧੂ ਨੇ ਕਿਹਾ ਕਿ ਜਦੋਂ ਪਾਰਟੀ ਬਣੀ ਸੀ ਤਾਂ ਉਸ ਦੇ ਸੰਵਿਧਾਨ ‘ਚ ਲਿਖਿਆ ਗਿਆ ਸੀ ਕਿ ਜੇਕਰ ਕਿਸੇ ਮੈਂਬਰ ਨੂੰ ਪਾਰਟੀ ‘ਚੋਂ ਕੱਢਿਆ ਜਾਂਦਾ ਹੈ ਤਾਂ ਪਹਿਲਾਂ ਉਸ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ ਪਰ ਉਨ੍ਹਾਂ ਨਾਲ ਅਤੇ ਸੁਖਪਾਲ ਖਹਿਰਾ ਨਾਲ ਅਜਿਹਾ ਕੁਝ ਹੋਇਆ ਅਤੇ ਮੁਅੱਤਲ ਕਰਨ ਤੋਂ ਪਹਿਲਾਂ ਇਕ ਵਾਰ ਵੀ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button