D5 specialIndiaNewsPunjab

ਕੋਰੋਨਾ ਮੁਕਤ ਫ਼ਤਹਿਗੜ੍ਹ ਸਾਹਿਬ ਮੁਹਿੰਮ ਦੇ ਸਾਰਥਕ ਨਤੀਜੇ: ਡਾ. ਸੰਜੀਵ ਕੁਮਾਰ

ਫ਼ਤਹਿਗੜ੍ਹ ਸਾਹਿਬ, 01 ਅਕਤੂਬਰ:

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਫ਼ਤਿਹ ਅਧੀਨ ਕੋਰੋਨਾ ਦੇ ਖਾਤਮੇ ਲਈ ਸ਼ੁਰੂ ਕੀਤੀ ਕੋਰੋਨਾ ਮੁਕਤ ਫ਼ਤਹਿਗੜ੍ਹ ਸਾਹਿਬ ਮੁਹਿੰਮ ਦੇ ਸਾਰਥਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਹੁਣ ਤੱਕ ਇਸ ਮੁਹਿੰਮ ਅਧੀਨ ਲਗਾਏ ਗਏ ਕੈਂਪਾਂ ਵਿੱਚ ਟੈਸਟ ਕੀਤੇ 400 ਤੋਂ ਵੱਧ ਸੈਂਪਲਾਂ ਵਿੱਚੋਂ ਕੇਵਲ ਚਾਰ ਵਿਅਕਤੀਆਂ ਦਾ ਕੋਰੋਨਾ ਟੈਸਟ ਪੌਜ਼ੇਟਿਵ  ਆਇਆ ਹੈ।

ਆਹ ਚੱਕੋ! ਕਿਸਾਨਾਂ ਨੇ ਤਾਂ ਅੰਬਾਨੀਆਂ ਦੇ ਪੰਪ ‘ਤੇ ਲਾ ਲਏ ਪੱਕੇ ਡੇਰੇ,ਕਹਿੰਦੇ ਬਿੱਲ ਰੱਦ ਕਰਵਾ ਕੇ ਜਾਂਵਾਗੇ ਘਰ!

ਇਹ ਜਾਣਕਾਰੀ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ ਨੇ ਅਸ਼ੋਕਾ ਸਕੂਲ, ਸਰਹਿੰਦ ਵਿਖੇ ਕੋਰੋਨਾ ਦੇ ਮੁਫਤ ਟੈਸਟ ਕਰਨ ਸਬੰਧੀ ਲਗਾਏ ਕੈਂਪ ਦਾ ਜਾਇਜਾ ਲੈਂਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਇੱਕ ਅਜਿਹੀ ਬਿਮਾਰੀ ਹੈ ਕਿ ਜੇਕਰ ਇਸ ਦਾ ਛੇਤੀ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਵੀ ਸੌਖਿਆਂ ਹੀ ਹੋ ਜਾਂਦਾ ਹੈ ਅਤੇ ਟੈਸਟ ਕਰਵਾਉਣ ਵਿੱਚ ਦੇਰੀ ਕਰਨਾ ਘਾਤਕ ਸਿੱਧ ਹੋ ਸਕਦਾ ਹੈ।

ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕਰਨ ਲਈ ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਬਾਜਾਰਾਂ ਵਿਚਲੇ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਦੇ ਟੈਸਟ ਮੁਫਤ ਕੀਤੇ ਜਾ ਰਹੇ ਹਨ ਤਾਂ ਜੋ ਇਸ ਬਿਮਾਰੀ ਦਾ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਲੋਕ ਆਪਣਾ ਕੋਰੋਨਾ ਟੈਸਟ ਕਰਵਾਉਣ ਤੋਂ ਅਵੇਸਲੇ ਹੋ ਜਾਂਦੇ ਹਨ ਜਿਸ ਦਾ ਬਾਅਦ ਵਿੱਚ ਕਾਫੀ ਨੁਕਸਾਨ ਹੋ ਸਕਦਾ ਹੈ। ਇਸ ਲਈ ਹਰੇਕ ਨਾਗਰਿਕ ਨੂੰ ਪ੍ਰਸ਼ਾਸਨ ਦੀ ਇਸ ਮੁਹਿੰਮ ਵਿੱਚ ਅੱਗੇ ਆ ਕੇ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਟੈਸਟ ਕਰਵਾਉਣਾ ਚਾਹੀਦਾ ਹੈ, ਜੋ ਕਿ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਜਿਥੇ ਅਸੀਂ ਕੋਰੋਨਾ ਵਿਰੁੱਧ ਜੰਗ ਵਿੱਚ ਜਿੱਤ ਪ੍ਰਾਪਤ ਕਰ ਸਕਾਂਗੇ, ਉਥੇ ਫ਼ਤਹਿਗੜ੍ਹ ਸਾਹਿਬ ਨੂੰ ਵੀ ਕੋਰੋਨਾ ਮੁਕਤ ਘੋਸ਼ਿਤ ਕਰਨ ਵਿੱਚ ਅਸਾਨੀ ਹੋਵੇਗੀ।

🔴 LIVE 🔴 ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੇ ਗੱਡੇ ਪੱਕੇ ਟੈਂਟ,ਦੇਖੋ ਮੌਕੇ ਦੀਆਂ ਤਸਵੀਰਾਂ!

ਐਸ.ਡੀ.ਐਮ. ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਜੇਕਰ ਘਰੋਂ ਬਾਹਰ ਜਾਣਾ ਪੈਂਦਾ ਹੈ ਤਾਂ ਆਪਣਾ ਨੱਕ ਤੇ ਮੂੰਹ ਢੱਕ ਕੇ ਰੱਖਿਆ ਜਾਵੇ ਇਸ ਤੋਂ ਇਲਾਵਾ ਸਮਾਜਿਕ ਵਿੱਥ (ਸ਼ੋਸਲ ਡਿਸਟੈਂਸਟਿੰਗ) ਬਣਾ ਕੇ ਰੱਖਣੀ ਯਕੀਨੀ ਬਣਾਈ ਜਾਵੇ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਇਹ ਛੋਟੀਆਂ-ਛੋਟੀਆਂ ਸਾਵਧਾਨੀਆਂ ਅਪਣਾਉਣ ਨਾਲ ਅਸੀਂ ਕੋਰੋਨਾ ਤੋਂ ਬਚੇ ਰਹਿ ਸਕਦੇ ਹਾਂ। ਇਥੇ ਵਰਨਣਯੋਗ ਹੈ ਕਿ ਐਸ.ਡੀ.ਐਮ. ਜੋ ਕਿ ਇੱਕ ਵਾਰ ਕੋਰੋਨਾ ਪੌਜ਼ੇਟਿਵ ਆਏ ਸਨ, ਨੇ ਅੱਜ ਦੇ ਕੈਂਪ ਵਿੱਚ ਆਪਣਾ ਚੌਥੀ ਵਾਰ ਟੈੱਸਟ ਕਰਵਾਇਆ ਜੋ ਕਿ ਨੈਗੇਟਿਵ ਆਇਆ ਜਦੋਂ ਕਿ ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਸ. ਗੁਰਜਿੰਦਰ ਸਿੰਘ ਦਾ ਕੋਰੋਨਾ ਟੈਸਟ ਛੇਵੀਂ ਵਾਰ ਨੈਗੇਟਿਵ ਆਇਆ ਹੈ।

ਹੁਣੇ-ਹੁਣੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ,ਹੁਣ ਆਹ ਤਾਰੀਕ ਨੂੰ ਕਰਨਾ ਬਾਰਡਰ ਬੰਦ!

ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਉਣ ਨਾਲ ਉਨ੍ਹਾਂ ਦੇ ਮਨਾਂ ਅੰਦਰ ਇਸ ਬਿਮਾਰੀ ਨੂੰ ਲੈ ਕੇ ਪੈਦਾ ਹੋਇਆ ਬੇਲੋੜਾ ਡਰ ਖ਼ਤਮ ਹੋਇਆ ਹੈ। ਜ਼ਿਕਰਯੋਗ ਹੈ ਕਿ ਜਿਹੜੀਆਂ ਦੁਕਾਨਾਂ ਜਾਂ ਅਦਾਰਿਆਂ ਦੇ ਸਾਰੇ ਅਮਲੇ ਦੇ ਟੈੱਸਟ ਨੈਗੇਟਿਵ ਆਏ ਹਨ, ਉਨ੍ਹਾਂ ਦੁਕਾਨਾਂ ਦੇ ਬਾਹਰ ‘ਕੋਰੋਨਾ ਮੁਕਤ’ ਦੇ ਸਟਿੱਕਰ ਵੀ ਲਾਏ ਜਾ ਰਹੇ ਹਨ।

ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਅਜਿਹੇ ਕੈਂਪ ਲਗਾਤਾਰ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਇਸ ਬਿਮਾਰੀ ਦਾ ਜੜੋਂ ਖਾਤਮਾ ਕੀਤਾ ਜਾ ਸਕੇ। ਅੱਜ ਦੁਪਹਿਰ ਤੱਕ ਕੀਤੇ ਗਏ 80 ਸੈਂਪਲਾਂ ਦੇ ਟੈਸਟਾਂ ਵਿੱਚੋਂ ਕੋਈ ਵੀ ਪੌਜ਼ੇਟਿਵ ਨਹੀਂ ਆਇਆ। ਇਥੇ ਵਰਨਣਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਕੋਰੋਨਾ ਟੈਸਟਿੰਗ ਕੈਂਪਾਂ ਦੀ ਲੜੀ ਵਿੱਚ 2 ਅਕਤੂਬਰ ਨੂੰ ਅਨਾਜ ਮੰਡੀ ਸਰਹਿੰਦ ਵਿਖੇ, 3 ਅਕਤੂਬਰ ਨੂੰ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਅਤੇ 4 ਅਕਤੂਬਰ ਨੂੰ ਨੈਣਾਂ ਦੇਵੀ ਮੰਦਰ ਸਰਹਿੰਦ ਸ਼ਹਿਰ ਵਿਖੇ ਕੈਂਪ ਲਗਾਏ ਜਾਣਗੇ।

ਕੈਪਸ਼ਨ: ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਅਸ਼ੋਕਾ ਸਕੂਲ ਸਰਹਿੰਦ ਵਿਖੇ ਲਗਾਏ ਗਏ ਕੋਰੋਨਾ ਟੈਸਟਿੰਗ ਕੈਂਪ ਦੌਰਾਨ ਚੌਥੀ ਵਾਰ ਆਪਣਾ ਟੈਸਟ ਕਰਵਾਉਂਦੇ ਹੋਏ।

-NAV GILL

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button