Breaking NewsInternationalNewsPolitics

CNN ਨੇ ਕੀਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਕੇਸ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਬਹਿਸ ਦੇ ਬਾਅਦ ਪੱਤਰਕਾਰ ਦਾ ਵਾਈਟ ਹਾਊਸ ਦਾ ਪ੍ਰੈੱਸ ਕਾਰਡ ਰੱਦ ਕੀਤੇ ਜਾਣ ਦੇ ਮਾਮਲੇ ‘ਚ ਟੀ.ਵੀ. ਚੈਨਲ ਸੀਐੱਨਐੱਨ ਨੇ ਵਾਈਟ ਹਾਊਸ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਹੈ। ਟੀਵੀ ਚੈੱਨਲ ਦੇ ਰਿਪੋਰਟਰ ਜਿਮ ਅਕੋਸਟਾ ਦੇ ਸਵਾਲਾਂ ‘ਤੇ ਡੋਨਲਡ ਟਰੰਪ ਭੜਕ ਗਏ ਸਨ। ਗੁੱਸੇ ‘ਚ ਆਏ ਟਰੰਪ ਨੇ ਅਕੋਸਟਾ ‘ਤੇ ਨਸਲੀ ਸਵਾਲ ਪੁੱਛਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਤੂੰ ਬੇਰਹਿਮ ਅਤੇ ਜ਼ਾਲਮ ਹੈ। ਇਸ ਤੋਂ ਬਾਅਦ ਵਾਈਟ ਹਾਊਸ ਵਲੋਂ ਜਿਮ ਅਕੋਸਟਾ ਨੂੰ ਜਾਰੀ ਕੀਤਾ ਗਿਆ ਪ੍ਰੈੱਸ ਪਾਸ ਰੱਦ ਕਰ ਦਿੱਤਾ ਗਿਆ ਸੀ। ਅਮਰੀਕੀ ਪ੍ਰੈੱਸ ਸੰਗਠਨਾਂ ਨੇ ਪ੍ਰੈੱਸ ਪਾਸ ਸਸਪੈਂਡ ਕੀਤੇ ਜਾਣ ਦੀ ਨਿੰਦਿਆ ਕੀਤੀ ਸੀ।

Read Also ਟਰੰਪ – ਕਿਮ ਦੀ ਮੁਲਾਕਾਤ ‘ਤੇ ਸਿੰਗਾਪੁਰ ਖਰਚ ਕਰੇਗਾ 10 ਕਰੋੜ

ਸੀਐੱਨਐੱਨ ਨੇ ਇਸ ਮਾਮਲੇ ਨੂੰ ਲੈ ਕੇ ਬਿਆਨ ਜਾਰੀ ਕਰ ਕਿਹਾ ਜਿਮ ਅਕੋਸਟਾ ਦਾ ਪਾਸ ਬਹਾਲ ਕੀਤੇ ਜਾਣ ਦੀ ਮੰਗ ਦੇ ਤਹਿਤ ਅਸੀਂ ਅਦਾਲਤ ਦਾ ਰੁੱਖ਼ ਕੀਤਾ ਹੈ। ਅਸੀਂ ਅਦਾਲਤ ਤੋਂ ਅਕੋਸਟਾ ਨੂੰ ਸਥਾਈ ਤੌਰ ‘ਤੇ ਰਾਹਤ ਦਿੱਤੇ ਜਾਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਰਿਪਬਲਿਕਨ ਪਾਰਟੀ ਵਲੋਂ ਆਉਣ ਵਾਲੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆਪਣੇ ਕਾਰਜਕਾਲ ਵਿੱਚ ਮੀਡੀਆ ਨਾਲ ਕਈ ਵਾਰ ਟਕਰਾਅ ਦੀ ਸਥਿਤੀ ਵਿੱਚ ਆ ਚੁੱਕੇ ਹਨ। ਖਾਸਤੌਰ ਉੱਤੇ ਸੀਐੱਨਐੱਨ ਮੀਡੀਆ ਸਮੂਹ ਉਨ੍ਹਾਂ ਦੇ ਨਿਸ਼ਾਨੇ ‘ਤੇ ਰਿਹਾ ਹੈ। ਧਿਆਨ ਯੋਗ ਹੈ ਕਿ ਪਿਛਲੇ ਹਫ਼ਤੇ ਟਰੰਪ ਉਸ ਸਮੇਂ ਭੜਕ ਗਏ ਸਨ ਜਦੋਂ ਅਕੋਸਟਾ ਨੇ ਉਨ੍ਹਾਂ ਨੂੰ ਮੈਕਸੀਕੋ ਤੋਂ ਆਉਣ ਵਾਲੇ ਪਰਵਾਸੀ ਲੋਕਾਂ ਦੇ ਅਮਰੀਕਾ ਵੜਣ ਅਤੇ ਰੂਸ ਵਲੋਂ ਰਾਸ਼ਟਰਪਤੀ ਚੋਣਾਂ ‘ਚ ਦਖਲ ਕੀਤੇ ਜਾਣ ਦੇ ਮਾਮਲੇ ਵਿੱਚ ਸਵਾਲ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button