Breaking NewsD5 specialNewsSportsTop News

WTT ਸਟਾਰ ਕੰਟੈਂਡਰ : ਮਨਿਕਾ – ਅਰਚਨਾ ਦੀ ਜੋੜੀ ਨੇ ਜਿੱਤਿਆ ਕਾਂਸੀ ਤਮਗਾ 

ਨਵੀਂ ਦਿੱਲੀ : ਭਾਰਤ ਦੀ ਮਨਿਕਾ ਬਤਰਾ ਅਤੇ ਅਰਚਨਾ ਕਾਮਤ ਦੀ ਜੋੜੀ ਨੇ ਬੁੱਧਵਾਰ ਨੂੰ ਇੱਥੇ ਡਬਲਿਯੂ.ਟੀ.ਟੀ ਸਟਾਰ ਕੰਟੈਂਡਰ ਦੋਹਾ 2022 ਦੇ ਵੂਮੈਨ ਡਬਲਜ਼ ਸੈਮੀਫਾਈਨਲ ’ਚ ਲਿ ਯੁ ਝੁਨ ਤੇ ਚੇਨ ਆਈ ਚਿੰਗ ਦੀ ਜੋੜੀ ਤੋਂ ਹਾਰਨ ਦੇ ਬਾਅਦ ਕਾਂਸੀ ਦੇ ਤਮਗੇ ਨਾਲ ਸਬਰ ਕੀਤਾ। ਭਾਰਤ ਦੀ ਟਾਪ ਰੈਂਕਿੰਗ ਦੀ ਜੋੜੀ ਮੰਗਲਵਾਰ ਨੂੰ ਵਿਖਾਈ ਫ਼ਾਰਮ ਨਹੀਂ ਦੁਹਰਾ ਸਕੀ ਤੇ ਲਿ – ਚੇਂਗ ਦੀ ਜੋੜੀ ਤੋਂ 8 – 11 , 6 – 11 , 7 – 11 ਨਾਲ ਹਾਰ ਗਈ। ਮਨਿਕਾ ਤੇ ਅਰਚਨਾ ਦੀ ਛੇਵੀਂ ਰੈਂਕਿੰਗ ਦੀ ਜੋੜੀ ਨੇ ਪਹਿਲੀ ਗੇਮ ’ਚ ਚੰਗਾ ਪ੍ਰਦਰਸ਼ਨ ਕੀਤਾ , ਜਿਸ ਨਾਲ ਚੀਨੀ ਤਾਇਪੇ ਦੀ ਜੋੜੀ ਨੂੰ ਇਸ ਨੂੰ ਆਪਣੇ ਨਾਂ ਕਰਨ ’ਚ ਥੋੜ੍ਹਾ ਸਮਾਂ ਲੱਗਾ।

Navjot Sidhu ਦਾ ਵੱਡਾ ਧਮਾਕਾ! ਪਿਆ Congress ’ਚ ਘਮਾਸਾਣ! ਹਾਈਕਮਾਨ ਦੀ ਹਿੱਲੀ ਕੁਰਸੀ! | D5 Channel Punjabi

ਹਾਲਾਂਕਿ ਇਕ ਵਾਰ ਭਾਰਤੀ ਜੋੜੀ ਨੂੰ ਸਮਝਣ ਤੋਂ ਬਾਅਦ ਲਿ – ਚੇਂਗ ਦੀ ਜੋ ਨੂੰ ਦੂਜੇ ਤੇ ਤੀਸਰੇ ਗੇਮ ’ਚ ਪਛਾੜਨ ’ਚ ਜ਼ਰਾ ਵੀ ਸਮਾਂ ਨਹੀਂ ਲੱਗਾ। ਜੀ.ਸਾਥਿਆਨ ਤੇ ਮਨਿਕਾ ਦੋਵਾਂ ਆਪਣੇ ਸਿੰਗਲ ਦੇ ਪ੍ਰੀ – ਕੁਆਰਟਰ ਫਾਈਨਲ ’ਚ ਹਾਰ ਗਏ ਸਨ, ਜਿਸ ਨਾਲ ਭਾਰਤ ਦਾ ਸਟਾਰ ਕੰਟੈਂਡਰ ਮੁਕਾਬਲੇ ’ਚ ਅਭਿਆਨ ਖਤਮ ਹੋ ਗਿਆ। ਸਾਥਿਆਨ ਨੂੰ ਪੁਰਸ਼ ਸਿੰਗਲ ਪ੍ਰੀ – ਕੁਆਰਟਰ ਫਾਈਨਲ ’ਚ ਸਵੀਡਨ ਦੇ ਕ੍ਰਿਸਟੀਅਨ ਕਾਰਲਸਨ ਤੋਂ 8 – 11 , 6 – 11 , 7 – 11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਨਿਕਾ ( 48ਵੀਂ ਰੈਂਕਿੰਗ ) ਵੀ ਮਹਿਲਾ ਸਿੰਗਲ ਦੇ ਪ੍ਰੀ – ਕੁਆਰਟਰ ਫਾਈਨਲ ’ਚ ਜਰਮਨੀ ਦੀ ਯਿੰਗ ਹਾਨ ( 17ਵੀਂ ਰੈਂਕਿੰਗ ) ਤੋਂ ਆਸਾਨੀ ਨਾਲ ਹਾਰ ਗਈ। ਹਾਨ ਨੇ ਭਾਰਤੀ ਖਿਡਾਰੀ ਨੂੰ 11 – 5 , 11 – 2 , 11 – 4 ਨਾਲ ਮਾਤ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button