CM Arvind Kejriwal ਦੇ ਘਰ ਅੱਗੇ ਜ਼ਬਰਦਸਤ ਹੰਗਾਮਾ, ਮਿਲਣ ਪੁੱਜੇ ਪੰਜਾਬ ਟ੍ਰਾਂਸਪੋਰਟ ਮੰਤਰੀ Raja Warring, ਪੰਜਾਬ ਦੀਆਂ ਬੱਸਾਂ ਨੂੰ ਬਹਾਲ ਕਰਨ ਦੀ ਕਰ ਰਹੇ ਨੇ ਮੰਗ
ਨਵੀਂ ਦਿੱਲੀ/ਪਟਿਆਲਾ : ਇਸ ਸਮੇਂ ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਦਰਅਸਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿੱਥੇ ਇਨੀਂ ਦਿਨੀਂ ਆਪਣੇ ਦੋ ਦਿਨਾਂ ਦੌਰੇ ‘ਤੇ ਪੰਜਾਬ ਆਏ ਹਨ ਉਥੇ ਹੀ ਦਿੱਲੀ ‘ਚ ਉਨ੍ਹਾਂ ਦੇ ਘਰ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਅਰਵਿੰਦ ਕੇਜਰੀਵਾਲ ਦੇ ਘਰ ਉਨ੍ਹਾਂ ਨੂੰ ਮਿਲਣ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀਆਂ ਬੱਸਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ।
2022 ਦੀਆਂ ਚੋਣਾਂ ’ਤੇ ਲੋਕਾਂ ਦੀ ਰਾਏ
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਇਜ਼ਾਜਤ ਨਹੀਂ ਦਿੱਤੀ ਗਈ, ਪ੍ਰਾਈਵੇਟ ਬੱਸਾਂ ਸਾਡੇ NRI ਭਰਾਵਾਂ ਤੋਂ ਤਿੰਨ ਹਜ਼ਾਰ ਰੁਪਏ ਲੈ ਰਹੇ ਹਨ ਜਦੋਂ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਸਾਡੇ ਭਰਾਵਾਂ ਨੂੰ ਬਾਰਾਂ ਸੌਂ ਰੁਪਏ ‘ਚ ਪਹੁੰਚਾ ਸਕਦੀ ਹੈ ਪਰ ਪਤਾ ਨਹੀਂ ਪੰਜਾਬ ਦੀਆਂ ਬੱਸਾਂ ਨੂੰ ਇਜ਼ਾਜਤ ਕਿਉਂ ਨਹੀਂ ਦਿੱਤੀ ਜਾਂਦੀ ਹੈ। ਮੈਂ ਤਾਂ ਅਰਵਿੰਦ ਕੇਜਰੀਵਾਲ ਨੂੰ ਮਿਲਣ ਆਇਆ ਸੀ ਅਤੇ ਉਨ੍ਹਾਂ ਨੂੰ ਮੁਸ਼ਕਿਲ ਪੁੱਛਣ ਆਇਆ ਸੀ। ਉਥੇ ਹੀ ਤੁਹਾਨੂੰ ਦੱਸ ਦਿਓ ਕਿ ਅਰਵਿੰਦ ਕੇਜਰੀਵਾਲ ਇਨੀਂ ਦਿਨੀਂ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.