Breaking NewsD5 specialIndiaNewsTop News

ਬੀਤੇ 24 ਘੰਟਿਆਂ ‘ਚ 36 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ, 530 ਲੋਕਾਂ ਨੇ ਗਵਾਈ ਜਾਨ

ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ ਉਤਾਰਅ – ਚੜਾਅ ਜਾਰੀ ਹੈ। ਬੀਤੇ 24 ਘੰਟਿਆਂ ‘ਚ 36,401 ਨਵੇਂ ਮਾਮਲੇ ਦਰਜ ਕੀਤੇ ਗਏ ਹਨ,ਜਦੋਂ ਕਿ 530 ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਪੀੜਤਾਂ ਦੀ ਗਿਣਤੀ ਵੱਧ ਕੇ 3,23,22,258 ਤੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,33,049 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਅੰਕੜਿਆਂ ਮੁਤਾਬਕ ਲੋਕਾਂ ਦੇ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 97.52 ਫ਼ੀਸਦੀ ਹੈ, ਜੋ ਕਿ ਪਿਛਲੇ ਸਾਲ ਮਾਰਚ ਮਗਰੋਂ ਸਭ ਤੋਂ ਜ਼ਿਆਦਾ ਹੈ।

🔴LIVE :ਮੋਦੀ ਨੂੰ ਝਟਕਾ ! ਕਿਸਾਨਾਂ ‘ਚ ਖੁਸ਼ੀ ਦੀ ਲਹਿਰ, ਹੁਣ ਫਸਿਆ ਸੁਮੇਧ ਸੈਣੀ, ਖੁੱਲ੍ਹੇ ਪੁਰਾਣੇ ਭੇਤ!

ਸਿਹਤ ਮੰਤਰਾਲੇ ਮੁਤਾਬਕ ਇਲਾਜ਼ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 3,64,129 ਰਹਿ ਗਈ ਹੈ, ਜੋ ਕਿ 149 ਦਿਨਾਂ ਵਿਚ ਸਭ ਤੋਂ ਘੱਟ ਹੈ। ਇਹ ਗਿਣਤੀ ਵਾਇਰਸ ਦੇ ਕੁੱਲ ਮਾਮਲਿਆਂ ਦਾ 1.13 ਫ਼ੀਸਦੀ ਹੈ, ਜੋ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹੈ। ਪਿਛਲੇ 24 ਘੰਟਿਆਂ ਦੌਰਾਨ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ ਵਿਚ 3,286 ਦੀ ਕਮੀ ਆਈ ਹੈ।

ਲਓ ਕਿਸਾਨਾਂ ਨੇ ਘੇਰ ਲਿਆ ਸਪੀਕਰ, ਗੱਡੀ ਰੋਕ ਪੁੱਛੇ ਸਿੱਧੇ ਸਵਾਲ… D5 Channel Punjabi

ਅੰਕੜਿਆਂ ਮੁਤਾਬਕ ਹੁਣ ਤੱਕ ਵਾਇਰਸ ਮੁਕਤ ਹੋਏ ਯਾਨੀ ਕਿ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੱਧ ਕੇ 3,15,25,080 ਹੋ ਗਈ ਹੈ। ਉੱਥੇ ਹੀ ਮੌਤ ਦਰ 1.34 ਫ਼ੀਸਦੀ ਹੈ। ਮੰਤਰਾਲਾ ਮੁਤਾਬਕ ਦੇਸ਼ ਵਿਚ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਰੋਨਾ ਦੇ ਟੀਕਿਆਂ ਦੀਆਂ ਕੁੱਲ 56.64 ਕਰੋੜ ਖ਼ੁਰਾਕਾਂ ਲੋਕਾਂ ਨੂੰ ਲਾਈਆਂ ਜਾ ਚੁੱਕੀਆਂ ਹਨ। ਉੱਥੇ ਹੀ ਕੋਰੋਨਾ ਵਾਇਰਸ ’ਤੇ ਨਕੇਲ ਕੱਸਣ ਲਈ ਦੇਸ਼ ’ਚ ਵੱਧ ਤੋਂ ਵੱਧ ਕੋਰੋਨਾ ਨਮੂਨਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਦੇਸ਼ ’ਚ ਬੀਤੇ ਕੱਲ੍ਹ ਯਾਨੀ ਕਿ ਬੁੱਧਵਾਰ ਨੂੰ 18,73,757 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਹੁਣ ਤੱਕ ਨਮੂਨਿਆਂ ਦੀ ਜਾਂਚ ਦੀ ਗਿਣਤੀ ਵੱਧ ਕੇ 50,03,00,840 ਹੋ ਗਈ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button