Breaking NewsD5 specialIndiaNewsTop News

CM ਯੋਗੀ ਨੇ ਸਬ – ਇੰਸਪੈਕਟਰ ਦੀ ਮੌਤ ‘ਤੇ ਜਤਾਇਆ ਸੋਗ, ਕੀਤੀ ਇਹ ਘੋਸ਼ਣਾ

ਆਗਰਾ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਡਿਊਟੀ ‘ਤੇ ਤੈਨਾਤ ਸਬ ਇਸਪੈਕਟਰ ਦੀ ਮੌਤ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਸ਼ਹੀਦ ਪ੍ਰਸ਼ਾਂਤ ਯਾਦਵ ਦੇ ਨਾਮ ‘ਤੇ ਬਨਣ ਵਾਲੀ ਸੜਕ ਲਈ 50 ਲੱਖ ਰੁਪਏ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਨੂੰ ਨੌਕਰੀ ਦਿਵਾਉਣ ਦੀ ਘੋਸ਼ਣਾ ਕੀਤੀ ਹੈ। ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਖਜੌਲੀ ਅਧੀਨ ਆਉਣ ਵਾਲੇ ਨਹਿਰਗਾਓ ‘ਚ ਆਪਣੀ ਟੀਮ ਦੇ ਨਾਲ ਵਿਵਾਦ ਸੁਲਝਾਉਣ ਗਏ ਸ਼ਹੀਦ ਪ੍ਰਸ਼ਾਂਤ ਯਾਦਵ ਤੇ ਸ਼ਰਾਰਤੀ ਅਨਸਰਾਂ ਵੱਲੋਂ ਗੋਲੀ ਮਾਰ ਦਿੱਤੀ ਗਈ।

ਇੱਕ ਪਾਸੇ ਭਾਰਤ ਬੰਦ ਦੂਜੇ ਪਾਸੇ ਨਿਹੰਗ ਸਿੰਘਾਂ ਨੇ ਸੱਦ ਲਏ ਪੱਤਰਕਾਰ !ਕਰਤੇ ਵੱਡੇ ਖੁਲਾਸੇ!

ਘਟਨਾ ਦੇ ਸਮੇਂ 2 ਪੁਲਿਸ ਕਾਂਸਟੇਬਲ ਉਨ੍ਹਾਂ ਦੇ ਨਾਲ ਸਨ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਹਮਲਾਵਰ ਉੱਥੋਂ ਫਰਾਰ ਹੋ ਗਏ। ਆਈਜੀ ਸਤੀਸ਼ ਗਣੇਸ਼ ਨੇ ਕਿਹਾ ਹੈ ਕਿ ਉੱਥੇ ਦੋ ਭਰਾਵਾਂ ਦੇ ‘ਚ ਫਸਲ ਸਬੰਧੀ ਵਿਵਾਦ ਸੀ ਅਤੇ ਇਸਨੂੰ ਸੁਲਝਾਉਣ ਲਈ ਪੁਲਿਸ ਦੀ ਟੀਮ ਉੱਥੇ ਪਹੁੰਚੀ ਹੋਈ ਸੀ। ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਅੱਗੇ ਦੀ ਜਾਂਚ ਜਾਰੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button