PunjabTop News

CM ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਇਕ ਹੋਰ ਸੋਗਾਤ, 400 ਮੁਹੱਲਾ ਕਲੀਨਿਕਾਂ ਦਾ ਕਰਨਗੇ ਉਦਘਾਟਨ

ਅੰਮ੍ਰਿਤਸਰ : ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਦੌਰੇ ‘ਤੇ ਹਨ। ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ 400 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ ਜਿਨ੍ਹਾਂ ਨੂੰ ਅੱਜ ਪੰਜਾਬ ਦੇ ਲੋਕਾਂ ਲਈ ਖੋਲ੍ਹਿਆ ਜਾ ਰਿਹਾ ਹੈ।

ਮੋਰਚੇ ਦਾ ਅਸਰ, ਬੰਦੀ ਸਿੱਖਾਂ ਦੀ ਹੋਵੇਗੀ ਰਿਹਾਈ! ਖੁੱਲ੍ਹੀ ਪੁਰਾਣੀ ਫਾਈਲ !ਕਿਹੜਾ ਸਿੱਖ ਕਿੱਥੇ ਤੇ ਕਦੋਂ ਤੋਂ ਬੰਦ ?

ਪਿਛਲੇ ਸਾਲ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ 100 ਮੁਹੱਲਾ ਕਲੀਨਿਕ ਖੋਲ੍ਹੇ ਸਨ।ਹੁਣ ਸੀਐੱਮ ਮਾਨ ਤੇ ਸੁਪਰੀਮੋ ਕੇਜਰੀਵਾਲ 400 ਹੋਰ ਮੁਹੱਲਾ ਕਲੀਨਿਕ ਖੋਲ੍ਹਣ ਜਾ ਰਹੇ ਹਨ ਜਿਨ੍ਹਾਂ ਵਿਚ 30 ਅੰਮ੍ਰਿਤਸਰ ਵਿਚ ਖੁੱਲ੍ਹਣ ਵਾਲੇ ਹਨ। ਉਥੇ ਹੀ ਮੁੱਖ ਮੰਤਰੀ ਮਾਨ ਨੇ ਟਵੀਟ ਕਰ ਲਿਖਿਆ ਕਿ “ਲੋਕਾਂ ਦਾ ਪੈਸਾ ਲੋਕਾਂ ਦੇ ਨਾਮ! ਅੱਜ ਪੰਜਾਬ ‘ਚ 400 #AamAadmiClinic ਹੋਰ ਖੁੱਲ੍ਹਣ ਜਾ ਰਹੇ ਨੇ…ਹੁਣ ਕੁੱਲ 500 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਲਈ ਸਮਰਪਿਤ ਹੋ ਜਾਣਗੇ.. ਜਿੱਥੇ ਲੋਕਾਂ ਨੂੰ ਮੁਫ਼ਤ ਤੇ ਵਧੀਆ ਇਲਾਜ ਮਿਲੇਗਾ… ਜੋ ਕਹਿੰਦੇ ਹਾਂ, ਉਹ ਕਰਦੇ ਹਾਂ…।”

CM Bhagwant Mann ਦੀ ਘਰਵਾਲੀ ਤੇ ਮਾਂ ਬਾਰੇ ਆਹ ਕਿਸਾਨ ਆਗੂ ਕੀ ਬੋਲ ਗਿਆ ! Zira Factory ਬੰਦ ਕਰਨ ਦਾ ਸੱਚ !

ਪੰਜਾਬ ਵਿਚ ਖੋਲ੍ਹੇ ਜਾ ਚੁੱਕੇ ਮੁਹੱਲਾ ਕਲੀਨਿਕ ਕਾਫੀ ਹਾਈਟੈੱਕ ਹਨ। ਇਥੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਡਾਕਟਰ ਤੋਂ ਦਵਾਈ ਦੀ ਲਿਸਟ ਤੇ ਫਾਰਮਾਸਿਸਟ ਤੋਂ ਦਵਾਈ ਮਿਲਣ ਤੱਕ ਸਾਰਾ ਕੰਮ ਟੈਬ ‘ਤੇ ਹੀ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਇਹ ਕਲੀਨਿਕ 100 ਪ੍ਰਕਾਰ ਦੀਆਂ ਦਵਾਈਆਂ ਤੇ 41 ਬੁਨਿਆਦੀ ਲੈਬ ਟੈਸਟ ਸਹੂਲਤਾਂ ਪ੍ਰਦਾਨ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button