Breaking NewsD5 specialNewsPunjab

ਭਾਰੀ ਜੱਦੋਜਹਿਦ ਤੋਂ ਬਾਅਦ ਭਾਈ ਖਾਲਸਾ ਦਾ ਹੋਇਆ ਅੰਤਿਮ ਸਸਕਾਰ

ਅੰਮ੍ਰਿਤਸਰ :ਕੋਰੋਨਾ ਪੌਜ਼ੀਟਿਵ ਪਾਏ ਗਏ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਵੀਰਵਾਰ ਸਵੇਰੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ‘ਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕੀਤਾ ਗਿਆ ਸੀ। ਉਨ੍ਹਾਂ ਦੇ ਸੰਪਰਕ ‘ਚ ਆਈ ਪਤਨੀ, ਦੋਵਾਂ ਬੇਟੀਆਂ, ਬੇਟੇ, ਡਰਾਇਵਰ, ਦੋ ਸੇਵਾਦਾਰਾਂ, ਦੋ ਸਾਥੀ ਰਾਗੀਆਂ ਸਮੇਤ ਪਰਿਵਾਰ ਦੇ ਦੋ ਹੋਰ ਮੈਬਰਾਂ ਨੂੰ ਵੀ ਆਇਸੋਲੇਟ ਕੀਤਾ ਗਿਆ ਹੈ।

ਭਾਰੀ ਜੱਦੋਜਹਿਦ ਤੋਂ ਬਾਅਦ ਭਾਈ ਖਾਲਸਾ ਦਾ ਹੋਇਆ ਅੰਤਿਮ ਸਸਕਾਰ,ਦੇਖੋ ਕਿਹੜੇ ਹਾਲਾਤਾਂ ‘ਚ ਦਿੱਤੀ ਅਗਨੀ

ਇਸ ਤੋਂ ਇਲਾਵਾ ਉਨ੍ਹਾਂ ਦੇ ਇੱਕ ਸਾਥੀ ਰਾਗੀ ਦੇ ਪਰਿਵਾਰ ਦੇ ਪੰਜ ਮੈਬਰਾਂ ਨੂੰ ਵੀ ਕਵਾਂਰਟਾਇਨ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਪ੍ਰਸ਼ਾਸਨ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ। ਇਸ ਵਿੱਚ ਪਿੰਡ ਨੇ ਨਿਰਮਲ ਸਿੰਘ ਖਾਲਸਾ ਦਾ ਸਸਕਾਰ ਕਿਸੇ ਵੀ ਸ਼ਮਸ਼ਾਨਘਾਟ ‘ਚ ਨਹੀਂ ਕਰਨ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸਦੀ ਰਾਖ ਨਾਲ ਅਸੀ ਵੀ ਸੰਕਰਮਿਤ ਹੋ ਜਾਵਾਗੇ। ਆਖ਼ਿਰਕਾਰ ਪਿੰਡ ਤੋਂ 12 ਕਿਮੀ ਦੂਰ ਖੇਤ ‘ਚ ਨਿਰਮਲ ਖਾਲਸਾ ਦਾ ਅੰਤਮ ਸਸਕਾਰ ਕੀਤਾ ਗਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button