Breaking NewsD5 specialEntertainmentNews

Indian Idol – 12 :  ਅਦਾਕਾਰ ਨੀਤੂ ਕਪੂਰ ਨੇ ਨੇਹਾ ਕੱਕੜ ਨੂੰ ਦਿੱਤਾ ਖਾਸ ਸਰਪ੍ਰਾਈਜ਼

ਮੁੰਬਈ :  ਇੰਡੀਅਨ ਆਈਡਲ 12 ਦੇ ਰੰਗ ਮੰਚ ‘ਤੇ ਨੇਹਾ ਕੱਕੜ, ਵਿਸ਼ਾਲ ਦਦਲਾਨੀ, ਹਿਮੇਸ਼ ਰੇਸ਼ਮੀਆ ਅਤੇ ਸ਼ੋਅ ਹੋਸਟ ਆਦਿਤਿਆ ਨਰਾਇਣ ਦਾ ਕਈ ਵਾਰ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲਦਾ ਹੈ। ਇਸ ‘ਚ ਕੋਈ ਨਾ ਕੋਈ ਬਾਲੀਵੁਡ ਸਿਤਾਰਾ ਸ਼ੋਅ ਦੇ ਰੰਗ ਮੰਚ ‘ਤੇ ਜ਼ਰੂਰ ਪੁੱਜਦਾ ਹੈ। ਇਸ ‘ਚ ਸ਼ੋਅ ਦਾ ਅਗਲਾ ਐਪੀਸੋਡ ਬੇਹੱਦ ਮਜ਼ੇਦਾਰ ਹੋਣ ਵਾਲਾ ਹੈ। ਦਰਅਸਲ ਇਸ ਵਾਰ ਸ਼ੋਅ ‘ਚ ਬਾਲੀਵੁਡ ਅਦਾਕਾਰ ਨੀਤੂ ਕਪੂਰ ਪੁੱਜਣਗੀਆਂ।

BREAKING-ਹੁਣੇ-ਹੁਣੇ ਆਈ ਵੱਡੀ ਖ਼ਬਰ, ਦੇਸ਼ ਦੇ ਫੌਜੀਆਂ ਨਾਲ ਵਾਪਰਿਆ ਭਾਣਾ!

ਦੱਸ ਦਈਏ ਕਿ ਸ਼ੋਅ ‘ਚ ਮਰਹੂਮ ਅਭਿਨੇਤਾ ਰਿਸ਼ੀ ਕਪੂਰ ਨੂੰ ਸ਼ਰਧਾਂਜ਼ਲੀ ਦਿੱਤੀ ਜਾਵੇਗੀ। ਸ਼ੋਅ ਦਾ ਇੱਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਨੀਤੂ ਰਿਸ਼ੀ ਕਪੂਰ ਦੇ ਗੀਤਾਂ ਤੇ ਜੰਮਕੇ ਇਨਜੁਆਏ ਕਰਦੀ ਨਜ਼ਰ ਆਈ। ਉਥੇ ਹੀ ਸ਼ੋਅ ਦੀ ਜੱਜ ਨੇਹਾ ਕੱਕੜ ਨੂੰ ਉਨ੍ਹਾਂ ਨੇ ਸਗਨ ਦੇ ਰੂਪ ‘ਚ ਤੋਹਫਾ ਵੀ ਦਿੱਤਾ।  ਉੱਥੇ ਹੀ  ਰਿਸ਼ੀ  ਕਪੂਰ ਦੇ ਦੇਹਾਂਤ ਤੋਂ ਬਾਅਦ ਨੀਤੂ ਪਹਿਲੀ ਵਾਰ ਕਿਸੇ ਰਿਐਲਿਟੀ ਸ਼ੋਅ ‘ਚ ਇਕੱਲੀ ਸ਼ਾਮਿਲ ਹੋਈ।

🔴LIVE|| ਚੱਕਾ ਜਾਮ ਕਰਨ ਤੋਂ ਪਹਿਲਾਂ ਮੋਦੀ ਦਾ ਵੱਡਾ ਬਿਆਨ,ਜਥੇਬੰਦੀਆਂ ਦੇ ਐਲਾਨ ਤੋ ਡਰੀ ਸਰਕਾਰ!

ਇਸ ਦੌਰਾਨ ਉਨ੍ਹਾਂ ਨੇ ਰਿਸ਼ੀ ਕਪੂਰ ਨਾਲ ਜੁੜੀਆਂ ਯਾਦਾਂ ਵੀ ਸ਼ੇਅਰ ਕੀਤੀਆਂ।  ਨੇਹਾ ਕੱਕੜ ਦੇ ਵਿਆਹ ਤੋਂ ਬਾਅਦ ਨੀਤੂ ਉਨ੍ਹਾਂ ਨੂੰ ਪਹਿਲੀ ਵਾਰ ਮਿਲੀ ਅਤੇ ਉਨ੍ਹਾਂ ਨੇ ਨੇਹਾ ਨੂੰ ਸਗਨ ਦੇ ਰੂਪ ‘ਚ ਤੋਹਫ਼ਾ ਵੀ ਦਿੱਤਾ। ਇਸ ‘ਤੇ ਨੇਹਾ ਦੀਆਂ ਅੱਖਾਂ ਨਮ ਹੋ ਗਈਆਂ। ਨੇਹਾ ਨੇ ਨੀਤੂ ਨੂੰ ਕਾਲ਼ਾ ਟਿੱਕਾ ਲਗਾਇਆ ਅਤੇ ਉਨ੍ਹਾਂ ਦੇ ਪੈਰ ਛੂਹੇ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

 

View this post on Instagram

 

A post shared by Fremantle India (@fremantleindia)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button