Breaking NewsD5 specialEntertainmentNewsPunjab

ਪੰਕਜ ਬੱਤਰਾ ਦੀ ਡਾਇਰੈਕਸ਼ਨ ਅਤੇ ਸਰਤਾਜ ਦੀ ਅਦਾਕਾਰੀ ਵਾਲੀ ਫ਼ਿਲਮ ‘ਇੱਕੋ-ਮਿੱਕੇ’ ਦਾ ਇੰਤਜ਼ਾਰ ਜ਼ਲਦ ਹੋਵੇਗਾ ਖ਼ਤਮ

ਪਟਿਆਲਾ : ‘ਇੱਕੋ-ਮਿੱਕੇ’ ਫਿਲਮ ਦੇ ਨਿਰਦੇਸ਼ਕ ਪੰਕਜ ਬੱਤਰਾ ਚੰਡੀਗੜ੍ਹ ਤੋਂ ਹਨ। ਜਿਨ੍ਹਾਂ ਨੂੰ ਦਸ ਸਾਲ ਤੋਂ ਉੱਪਰ ਭਾਰਤੀ ਸਿਨੇਮਾ ਵਿੱਚ ਬਤੌਰ ਨਿਰਦੇਸ਼ਕ ਅਨੁਭਵ ਪ੍ਰਾਪਤ ਹੈ। ਪੰਕਜ ਬੱਤਰਾ ਨੇ 2005 ਵਿੱਚ ਪੰਜਾਬੀ ਸਿਨੇਮਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਸਮੇਂ ਪੰਜਾਬੀ ਸਿਨੇਮਾ ਵਿੱਚ ਪੰਕਜ ਨੂੰ ਵੱਡੀ ਸਫ਼ਲਤਾ ਪ੍ਰਾਪਤ ਹੈ।

Ikko Mikke Movie Premiere in UK | Public Review | Satinder Sartaaj | Saga Hits

ਪੰਕਜ ਵੀ ਮੁੰਬਈ-ਅਧਾਰਿਤ ਫ਼ਿਲਮਾਂ ਦੇ ਨਿਰਦੇਸ਼ਕਾਂ ਵਾਂਗ ਹੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਨੌਟੀ ਜੱਟਸ, ਗੋਰਿਆਂ ਨੂੰ ਦਫ਼ਾ ਕਰੋ ਅਤੇ ਦਿਲਦਾਰੀਆਂ ਨੇ ਪੰਜਾਬੀ ਸਿਨੇਮਾ ਵਿੱਚ ਵੱਡੀ ਪ੍ਰਸਿਧੀ ਪ੍ਰਾਪਤ ਕੀਤੀ। ਉਨ੍ਹਾਂ ਨੇ ਹੁਣ ਤੱਕ ਰੀਝਾਂ (2005),ਵਿਰਸਾ (2008),ਨੌਟੀ ਜੱਟਸ (2013),ਗੋਰਿਆਂ ਨੂੰ ਦਫ਼ਾ ਕਰੋ (2014),ਦਿਲਦਾਰੀਆਂ,ਚੰਨੋ ਕਮਲੀ ਯਾਰ ਦੀ,ਬੰਬੂਕਾਟ, ਚੰਨਾ ਮੇਰਿਆ ਫਿਲਮਾਂ ਨੂੰ ਡਾਇਰੈਕਟ ਕੀਤਾ ਹੈ। ਜਿਸ ‘ਚ ਪੰਜਾਬੀ ਫਿਲਮ ਬੰਬੂਕਾਟ ਨੇ ਵੀ ਵੱਡੀ ਪ੍ਰਸਿੱਦੀ ਹਾਸਿਲ ਕੀਤੀ ਸੀ।

ਢੱਡਰੀਆਂ ਵਾਲੇ ਨੂੰ ਘੇਰਨ ਵਾਲੇ ਟਕਸਾਲੀ, ਬਾਦਲਾਂ ਨੂੰ ਵੀ ਪੁੱਛਣ ਆਹ ਸਵਾਲ, ਸੁਣ ਕੇ ਕਈਆਂ ਨੂੰ ਲੱਗਣਗੀਆਂ ਮਿਰਚਾਂ

ਹੁਣ ਇਨ੍ਹਾਂ ਨੇ ਇੱਕ ਹੋਰ ਪੰਜਾਬੀ ਫਿਲਮ ‘ਇੱਕੋ-ਮਿੱਕੇ’ ਨੂੰ ਡਾਇਰੈਕਟ ਕੀਤਾ ਹੈ। ਜਿਸ ‘ਚ ਪੰਜਾਬੀ ਗਾਇਕ ਅਤੇ ਸਿਨੇਮਾ ‘ਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸਤਿੰਦਰ ਸਰਤਾਜ ਅਤੇ ਅਦਾਕਾਰ ਅਦਿਤੀ ਸ਼ਰਮਾ ਫੀਮੇਲ ਲੀਡ ਰੋਕ ‘ਚ ਨਜ਼ਰ ਆਵੇਗੀ।
ਦੱਸ ਦਈਏ ਕਿ ਫਿਲਮ ‘ਇੱਕੋ ਮਿੱਕੇ’ ਦਾ ਦਰਸ਼ਕਾਂ ਨੂੰ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੈ। ਜਿਨ੍ਹਾਂ ਦਾ ਇੰਤਜ਼ਾਰ ਖਤਮ ਹੋਣ ਕੁਝ ਹੀ ਘੰਟੇ ਬਾਕੀ ਬਚੇ ਹਨ। ਇਹ ਫਿਰਦੋਜ਼ ਪ੍ਰੋਡਕਸ਼ਨ ਤੇ ਸਰਤਾਜ ਫਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਨੂੰ ‘ਸੇਵਨ ਕਲਰਸ’ ਵੱਲੋਂ ਡ੍ਰਿਸਟੀਬਿਊਟ ਕੀਤਾ ਜਾਵੇਗਾ।

ਬਾਦਲ ਦੇ ਖ਼ਾਸ ਸੀ ਦੋਵੇਂ ਭਰਾ! ਸੁਣੋ ਪਰਿਵਾਰ ਦੀ ਹੱਡਬੀਤੀ | Badal | Akali Dal

ਜਿਕਰਯੋਗ ਹੈ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਆਪਣੀ ਡੈਬਿਊ ਫਿਲਮ ‘ਦਿ ਬਲੈਕ ਪ੍ਰਿੰਸ’ ਕਾਰਨ ਦੁਨੀਆ ਭਰ ‘ਚ ਕਾਫੀ ਚਰਚਾ ਖੱਟ ਚੁੱਕੇ ਹਨ। ਹੁਣ ਰੋਮਾਂਟਿਕ ਡਰਾਮੇ ਨਾਲ ਲੰਬੇ ਸਮੇਂ ਬਾਅਦ ਸਤਿੰਦਰ ਸਰਤਾਜ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰਨ ਜਾ ਰਹੇ ਹਨ। ਇਹ ਫਿਲਮ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਅਮਰਿੰਦਰ ਗਿੱਲ ਦੀ ਕਾਮੇਡੀ ਫ਼ਿਲਮ ‘ਚੱਲ ਮੇਰਾ ਪੁੱਤ 2’ ਵੀ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button