Breaking NewsD5 specialNewsPunjabTop News

CM ਬਨਣ ਤੋਂ ਬਾਅਦ ਚੰਨੀ ਸਿੱਧੂ ਅਤੇ ਦੋਵੇਂ Dy CM ਦੇ ਨਾਲ ਸ਼੍ਰੀ ਹਰਮੰਦਿਰ ਸਾਹਿਬ ‘ਚ ਹੋਏ ਨਤਮਸਤਕ

ਅੰਮ੍ਰਿਤਸਰ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੁੱਧਵਾਰ ਸਵੇਰੇ ਆਪਣੇ ਦੋਵੇਂ ਉਪ ਮੁੱਖ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਓਪੀ ਸੋਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਸ਼੍ਰੀ ਹਰਮੰਦਿਰ ਸਾਹਿਬ ‘ਚ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਪਾਲਕੀ ਸਾਹਿਬ ਨੂੰ ਮੋਢਾ ਦੇ ਕੇ ਸੇਵਾ ਨਿਭਾਈ। ਇਸ ਤੋਂ ਬਾਅਦ ਐਸਜੀਪੀਸੀ ਨੇ ਸੂਚਨਾ ਕੇਂਦਰ ‘ਚ ਉਨ੍ਹਾਂ ਨੂੰ ਸਨਮਾਨਿਤ ਕੀਤਾ। ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 6 ਵਜੇ ਸ੍ਰੀ ਰਾਮਤੀਰਥ, 7 ਵਜੇ ਜਲ੍ਹਿਆਂਵਾਲਾ ਬਾਗ, 7:30 ਵਜੇ ਸ੍ਰੀ ਦੁਰਗਿਆਣਾ ਮੰਦਰ ਨਤਮਸਤਕ ਹੋਏ।

ਹਰਿਮੰਦਰ ਸਾਹਿਬ ਆਪਣੀ ਟੀਮ ਨਾਲ ਪਹੁੰਚੇ ਮੁੱਖ ਮੰਤਰੀ ਚੰਨੀ, ਅੱਜ ਕਰਨਗੇ ਕਈ ਮੁੱਦਿਆਂ ‘ਤੇ ਫੈਸਲਾ ?

ਇਸ ਮੌਕੇ ਮੁੱਖਮੰਤਰੀ ਚੰਨੀ ਨੇ ਕਿਹਾ ਕਿ ਧਰਮ ਦੇ ਦਾਇਰੇ ‘ਚ ਰਹਿ ਕੇ ਹੀ ਰਾਜ ਚਲਾਇਆ ਜਾਵੇਗਾ। ਪੰਜਾਬ ‘ਚ ਹਰ ਧਰਮ ਦਾ ਮਾਣ ਸਨਮਾਨ ਹੋਵੇਗਾ। ਆਪਸੀ ਪਿਆਰ ਅਤੇ ਮੇਲ ਮਿਲਾਪ ਪੰਜਾਬ ‘ਚ ਵਧਾਇਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੇਅਦਬੀ ਮਾਮਲੇ ‘ਚ ਪੰਥ ਵਰਗਾ ਇਨਸਾਫ ਚਾਹੁੰਦਾ ਹੈ, ਉਸਨੂੰ ਦਿਵਾਇਆ ਜਾਵੇਗਾ। ਉਥੇ ਹੀ ਨਵਜੋਤ ਸਿੱਧੂ ਨੇ ਕਿਹਾ ਕਿ ਗੁਰੂ ਦੀ ਕ੍ਰਿਪਾ ਨਾਲ ਜੋ ਰਾਜਨੀਤੀ ਮੁੱਦਿਆਂ ਤੋਂ ਭਟਕੀ ਸੀ ਸਾਡੇ ਨਵੇਂ ਮੁੱਖਮੰਤਰੀ ਸੀਐਮ ਉਸਨੂੰ ਵਾਪਸ ਲੈ ਕੇ ਆਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button