Breaking NewsD5 specialIndiaNewsTop News

CM ਕੇਜਰੀਵਾਲ ਦਾ ਉਤਰਾਖੰਡ ਦੌਰਾ ਕੱਲ, ‘Uttarakhand ਵਾਸੀਆਂ ਨੂੰ ਫ੍ਰੀ ਬਿਜਲੀ ਨਹੀਂ ਮਿਲਣੀ ਚਾਹੀਦੀ’ ?

ਨਵੀਂ ਦਿੱਲੀ : ਪੰਜਾਬ ‘ਚ ਮੁਫਤ ਬਿਜਲੀ ਦਾ ਐਲਾਨ ਕਰਨ ਤੋਂ ਬਾਅਦ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਹੁਣ ਉਤਰਾਖੰਡ ‘ਚ ਵੀ ਕੁਝ ਅਜਿਹਾ ਹੀ ਕਰਨ ਦੀ ਤਿਆਰੀ ਵਿੱਚ ਹਨ। ਅਰਵਿੰਦ ਕੇਜਰੀਵਾਲ ਐਤਵਾਰ ਨੂੰ ਉਤਰਾਖੰਡ ਦੌਰੇ ‘ਤੇ ਜਾਣਗੇ। ਉਤਰਾਖੰਡ ‘ਚ ‘ਆਪ’ ਵਿਧਾਨ ਸਭਾ ਚੋਣਾਂ ਲੜਨ ਦੀ ਘੋਸ਼ਣਾ ਤੋਂ ਬਾਅਦ ਇਹ ਕੇਜਰੀਵਾਲ ਦਾ ਪਹਿਲਾ ਉਤਰਾਖੰਡ ਦੌਰਾ ਹੋਵੇਗਾ। ਇਸ ਦੌਰੇ ਦੇ ਮੱਦੇਨਜ਼ਰ ‘ਆਪ’ ਕਰਮਚਾਰੀ ਤਿਆਰੀਆਂ ‘ਚ ਜੁਟੇ ਹੋਏ ਹਨ।

🔴LIVE| ਹਰਜੀਤ ਗਰੇਵਾਲ ਨੇ ਫਿਰ ਦਿੱਤਾ ਵਿਵਾਦਤ ਬਿਆਨ,ਭੜਕੇ ਕਿਸਾਨ,ਕੀਤਾ ਵੱਡਾ ਐਲਾਨ !ਭਾਜਪਾ ਪ੍ਰਧਾਨ ਨੂੰ ਲਿਖੀ ਚਿੱਠੀ!

ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਹੈ ਕਿ ਉਤਰਾਖੰਡ ਖੁਦ ਬਿਜਲੀ ਬਣਾਉਂਦਾ ਹੈ, ਦੂਜੇ ਰਾਜਾਂ ਨੂੰ ਵੇਚਦਾ ਵੀ ਹੈ। ਫਿਰ ਉਤਰਾਖੰਡ ਦੇ ਲੋਕਾਂ ਨੂੰ ਇੰਨੀ ਮਹਿੰਗੀ ਬਿਜਲੀ ਕਿਉਂ ? ਦਿੱਲੀ ਆਪਣੀ ਬਿਜਲੀ ਨਹੀਂ ਬਣਾਉਂਦਾ, ਦੂਜੇ ਰਾਜਾਂ ਤੋਂ ਖ਼ਰੀਦਦਾ ਹੈ। ਫਿਰ ਵੀ ਦਿੱਲੀ ‘ਚ ਬਿਜਲੀ ਫ੍ਰੀ ਹੈ। ਕੀ ਉਤਰਾਖੰਡ ਵਾਸੀਆਂ ਨੂੰ ਫ੍ਰੀ ਬਿਜਲੀ ਨਹੀਂ ਮਿਲਣੀ ਚਾਹੀਦੀ ? ਕੱਲ੍ਹ ਦੇਹਰਾਦੂਨ ‘ਚ ਮਿਲਦੇ ਹਾਂ।

ਆਹ ਸੁਣ ਲਓ ਕਿਸਾਨਾਂ ਦਾ ਫੈਸਲਾ,2022 ਦੀਆਂ ਚੋਣਾਂ ‘ਚ ਪਾਉਣਗੇ ਪਟਾਕੇ || D5 Channel Punjabi

ਜ਼ਿਕਰਯੋਗ ਹੈ ਕਿ ਉਤਰਾਖੰਡ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ। ਇਸਦੇ ਲਈ ਤਮਾਮ ਰਾਜਨੀਤਿਕ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ ਵੀ ਉਤਰਾਖੰਡ ਚੋਣਾਂ ‘ਚ ਉੱਤਰਨ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਦੇਹਰਾਦੂਨ ਦੌਰੇ ‘ਤੇ ਪਹੁੰਚਣ ਤੋਂ ਬਾਅਦ ਸੀਐਮ ਅਰਵਿੰਦ ਕੇਜਰੀਵਾਲ ਉਤਰਾਖੰਡ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦਾ ਚੁਣਾਵੀਂ ਬਿਗੁਲ ਵਜਾਉਣਗੇ ਅਤੇ ਨਾਲ ਹੀ ਚੁਣਾਵੀ ਵਾਅਦਿਆਂ ਦੇ ਰੂਪ ‘ਚ ਮੁਫ਼ਤ ਬਿਜਲੀ ਦਾ ਐਲਾਨ ਕਰ ਸਕਦੇ ਹਨ।

ਘਰ ਦੇ ਗੇਟ ਅੱਗੇ ਖੜ੍ਹੀ ਸੀ ਇਕੱਲੀ ਕੁੜੀ,ਮੁੰਡੇ ਨੇ ਦੇਖਣ ਸਾਰ ਸਾਂਭ ਲਿਆ ਮੌਕਾ || D5 Channel Punjabi

ਸੀਐਮ ਕੇਜਰੀਵਾਲ ਨੇ ਇਸ ਤੋਂ ਪਹਿਲਾਂ ਪੰਜਾਬ ‘ਚ ਵੀ ਫ੍ਰੀ ਬਿਜਲੀ ਦੇਣ ਦਾ ਐਲਾਨ ਕੀਤਾ ਸੀ। ਹਾਲਾਂਕਿ ਉਹ ਆਪਣੇ ਬਿਆਨ ‘ਚ ਘਿਰ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਸਫਾਈ ਵੀ ਦਿੱਤੀ ਸੀ। ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ 2022 ਵਿਧਾਨ ਸਭਾ ਚੋਣਾਂ ‘ਚ ਬਣਦੀ ਹੈ ਤਾਂ ਪਹਿਲਾਂ ਹੀ ਆਦੇਸ਼ ‘ਚ ਪੰਜਾਬ ਦੇ ਤਮਾਮ ਲੋਕਾਂ ਨੂੰ 300 ਯੂਨਿਟ ਪ੍ਰਤੀ ਪਰਿਵਾਰ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਨਾਲ ਹੀ 24 ਘੰਟਿਆਂ ਤੱਕ ਬਿਜਲੀ ਦੀ ਮੁਫ਼ਤ ਸਪਲਾਈ ਵੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button