Breaking NewsD5 specialNewsSports

South Africa ਦੇ ਖਿਲਾਫ ਪਹਿਲੇ ਵਨਡੇ ‘ਚ Half century ਜੜ Babar ਨੇ ਇੱਕ ਹੋਰ ਰਿਕਾਰਡ ਕੀਤਾ ਆਪਣੇ ਨਾਮ, Kohli ਨੂੰ ਛੱਡਿਆ ਪਿੱਛੇ

ਨਵੀਂ ਦਿੱਲੀ : ਪਾਕਿਸਤਾਨ ਦੇ ਬਾਬਰ ਆਜਮ ਨੇ ਸਾਊਥ ਅਫਰੀਕਾ ਦੇ ਨਾਲ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ ‘ਚ ਸ਼ੇਂਚੁਰੀ ਜੜ ਕੇ ਇੱਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਬਾਬਰ ਆਜਮ ਵਨਡੇ ‘ਚ ਸਭ ਤੋਂ ਘੱਟ ਪਾਰੀਆਂ ‘ਚ 13ਸ਼ੇਂਚੁਰੀਆਂ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ।ਇਸ ਮਾਮਲੇ ‘ਚ ਬਾਬਰ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਦੱਸ ਦਈਏ ਕਿ ਪਾਕਿਸਤਾਨ ਤੇ ਦੱਖਣੀ ਅਫਰੀਕਾ ਦੇ ਵਿੱਚ ਤਿੰਨ ਮੈਚਾਂ ਦੀ ਵਨਡੇ ਸੀਰੀਜ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਖੇਡਿਆ ਗਿਆ। ਮੇਜ਼ਬਾਨ ਦੱਖਣੀ ਅਫਰੀਕਾ ਨੇ ਪਹਿਲਾਂ ਖੇਡਦੇ ਹੋਏ 6 ਵਿਕੇਟਾਂ ‘ਤੇ 273 ਦੌੜ ਬਣਾਈਆਂ। ਰੇਸੀ ਵਾਨ ਡਰ ਡੁਸੇਨ ਨੇ ਨਾਬਾਦ 123 ਦੌੜਾਂ ਬਣਾਉਣ ‘ਚ 134 ਗੇਂਦਾ ਦਾ ਸਾਹਮਣਾ ਕੀਤਾ।

ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ,ਨਹੀਂ ਲਾਗੂ ਹੋਵੇਗਾ ਕਾਨੂੰਨ!

ਜਿਸ ‘ਚ 10 ਚੌਕੇ ਤੇ 2 ਛੱਕੇ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਡੇਵਿਡ ਮਿਲਰ ਨੇ ਵੀ 50 ਦੌੜਾਂ ਦੀ ਪਾਰੀ ਖੇਡੀ। ਪਾਕਿਸਤਾਨ ਵਲੋਂ ਖੱਬੇ ਹੱਥ ਦੇ ਤੇਜ਼ ਬੱਲੇਬਾਜ ਸ਼ਾਹਿਨ ਸ਼ਾਹ ਅਫ਼ਰੀਦੀ ਤੇ ਹਾਰਿਸ ਰਊਫ ਨੇ ਦੋ – ਦੋ ਵਿਕੇਟਾਂ ਲਈਆਂ। ਇਸ ਤੋਂ  ਇਲਾਵਾ ਮੋਹੰਮਦ ਹਸਨੈਨ ਤੇ ਫਹੀਮ ਅਸ਼ਰਫ ਨੂੰ ਇੱਕ – ਇੱਕ ਵਿਕੇਟ ਮਿਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਾਗਿਸੋ ਰਬਾਡਾ ਨੇ ਫਖਰ ਜਮਾਨ (8) ਨੂੰ ਆਊਂਟ ਕੀਤਾ। 9 ਦੌੜਾਂ ‘ਤੇ ਪਹਿਲਾ ਵਿਕੇਟ ਡਿੱਗਣ ਤੋਂ ਬਾਅਦ ਬਾਬਰ ਆਜ਼ਮ (103) ਤੇ ਇਮਾਮ ਉਲ ਹੱਕ (70) ਨੇ ਦੂਜੇ ਵਿਕੇਟ ਲਈ 177 ਦੌੜਾਂ ਜੋੜਕੇ ਪਾਰੀ ਨੂੰ ਸੰਭਾਲਿਆ।

ਬਿਜਲੀ ਸੋਧ ਬਿਲ ‘ਤੇ ਹਰਜੀਤ ਗਰੇਵਾਲ ਦਾ ਵੱਡਾ ਬਿਆਨ !ਸੁਣਕੇ ਗੁੱਸੇ ‘ਚ ਲਾਲ ਹੋਏ ਕਿਸਾਨ ! ਹੋਊਗਾ ਓਹੀ ਕੰਮ !

ਇਸ ਦੌਰਾਨ ਬਾਬਰ ਨੇ ਸੇਂਚੁਰੀ ਵੀ ਪੂਰੀ ਕੀਤੀ। ਉਨ੍ਹਾਂ ਨੇ 104 ਗੇਂਦਾ ਦਾ ਸਾਹਮਣਾ ਕੀਤਾ ਅਤੇ 17 ਚੌਕੇ ਲਗਾਏ। ਦੂਜੇ ਪਾਸੇ ਇਮਾਮ ਉਲ ਹੱਕ ਨੇ 80 ਗੇਂਦਾ ‘ਤੇ 70 ਦੌੜਾਂ ਬਣਾਈਆਂ। 3 ਚੌਕੇ ਅਤੇ 1 ਛੱਕਾ ਲਗਾਇਆ। ਪਾਕਿਸਤਾਨ ਨੇ ਇਹ ਮੈਚ ਆਖਰੀ ਗੇਂਦ ‘ਤੇ 3 ਵਿਕੇਟਾ ਨਾਲ ਜਿੱਤਿਆ। ਬਾਬਰ ਆਜਮ ਨੇ 76ਵੀਂ ਪਾਰੀ ‘ਚ 13 ਵਨਡੇ ਸੇਂਚੁਰੀਆਂ ਬਣਾਉਣ ਦਾ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਕੋਈ ਖਿਡਾਰੀ 80 ਤੋਂ ਘੱਟ ਪਾਰੀ ‘ਚ ਅਜਿਹਾ ਨਹੀਂ ਕਰ ਸਕਿਆ ਸੀ। ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਨੇ 83 ਪਾਰੀ ‘ਚ ਅਜਿਹਾ ਕੀਤਾ ਸੀ। ਇਸ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਦੱਖਣੀ ਅਫਰੀਕਾ ਦੇ ਕਵਿੰਟਨ ਡੀਕਾਕ ਦੋਵਾਂ ਨੇ 86 – 86 ਪਾਰੀ ‘ਚ ਇਹ ਰਿਕਾਰਡ ਬਣਾਇਆ ਸੀ। ਵਨਡੇ ਰੈਂਕਿੰਗ ‘ਚ ਕੋਹਲੀ ਪਹਿਲਾਂ ਤੇ ਬਾਬਰ ਆਜ਼ਮ ਦੂਜੇ ਨੰਬਰ ‘ਤੇ ਹਨ। ਇਸ ਸੇਂਚੁਰੀ ਤੋਂ ਬਾਅਦ ਬਾਬਰ ਨੂੰ ਫਾਇਦਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button