International

ਸਿਟੀ ਆਫ ਬ੍ਰੈਪਟਨ ਨੇ 5ਵਾਂ ਸਾਲਾਨਾ ਬੈਕਯਾਰਡ ਗਾਰਡਨ ਪ੍ਰੋਗਰਾਮ ਚਾਲੂ ਕੀਤਾ

ਬ੍ਰੈਪਟਨ, ਓਨਟੈਰੀਓ: 1 ਫਰਵਰੀ ਨੂੰ ਮੁੜ ਆ ਰਿਹਾ ਹੈ, ਸਿਟੀ ਆਫ ਬ੍ਰੈਪਟਨ ਦਾ ਪੰਜਵਾਂ ਸਾਲਾਨਾ ਬੈਕਯਾਰਡ ਗਾਰਡਨ ਪ੍ਰੋਗਰਾਮ (Backyard Garden Program)। ਇਹ ਈਕੋ-ਫ੍ਰੈਂਡਲੀ ਪਹਿਲਕਦਮੀ, ਬ੍ਰੈਪਟਨ ਵਿੱਚ ਭਾਗੀਦਾਰਾਂ ਨੂੰ ਉਹਨਾਂ ਦੇ ਖੁਦ ਦੇ ਬੈਕਯਾਰਡ ਗਾਰਡਨ ਵਿੱਚ ਸਬਜ਼ੀਆਂ ਆਦਿ ਉਗਾਉਣ ਲਈ ਮਿੱਟੀ, ਬੀਜ ਅਤੇ ਲਾਭਕਾਰੀ ਸੁਝਾਅ ਪ੍ਰਦਾਨ ਕਰਕੇ, ਫੂਡ ਸਿਕਿਓਰਿਟੀ ਵਿੱਚ ਸਹਾਇਤਾ ਕਰਨ ਵਿੱਚ ਮਦਦ ਕਰਦੀ ਹੈ।

ਕਤਲ ਦੇ ਦੋਸ਼ੀ 58 ਸਾਲਾ ਕੇਨੇਥ ਯੂਜੀਨ ਸਮਿਥ ਨੂੰ ਦਿੱਤੀ ਗਈ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ

ਵਸਨੀਕਾਂ ਨੂੰ ਉਹਨਾਂ ਦੇ ਘਰ ਵਿੱਚ ਉਗਾਈਆਂ ਸਬਜ਼ੀਆਂ ਨੂੰ, ਸਿਟੀ ਦੀ ਵੈਬਸਾਈਟ ਤੇ ਦਿੱਤੇ, ਲੋਕਲ ਫੂਡ ਬੈਂਕਾਂ ਅਤੇ ਕਮਿਊਨਿਟੀ ਸੰਗਠਨਾਂ ਨੂੰ ਡੋਨੇਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਿਛਲੇ ਸਾਲ, ਇਸ ਪ੍ਰੋਗਰਾਮ ਦੇ ਦੁਆਰਾ ਅਪ੍ਰੈਲ ਤੋਂ ਅਕਤੂਬਰ 2023 ਤੱਕ ਲੋੜਵੰਦ ਵਸਨੀਕਾਂ ਨੂੰ, ਲਗਭਗ 4,000 ਪੌਂਡ ਦੀਆਂ ਸਬਜ਼ੀਆਂ ਡੋਨੇਟ ਕੀਤੀਆਂ ਗਈਆਂ। 2020 ਤੋਂ, ਇਸ ਪ੍ਰੋਗਰਾਮ ਦੁਆਰਾ ਲਗਭਗ 30,000 ਪੌਂਡ ਸਬਜ਼ੀਆਂ ਡੋਨੇਟ ਕੀਤੀਆਂ ਜਾ ਚੁੱਕੀਆਂ ਹਨ।

ਨਿਤੀਸ਼ ਕੁਮਾਰ ਰਾਜਪਾਲ ਨੂੰ ਦਿੱਤਾ ਆਪਣਾ ਅਸਤੀਫਾ

ਭਾਗੀਦਾਰਾਂ ਨੂੰ ਆਪਣੇ ਗਾਰਡਨ ਦੀਆਂ ਤਸਵੀਰਾਂ ਦੇ ਨਾਲ ਮਾਸਿਕ ਅੱਪਡੇਟ ਭੇਜਣ ਲਈ ਕਿਹਾ ਜਾਵੇਗਾ, ਜਿਸਨੂੰ ਪ੍ਰੋਗਰਾਮ ਦੇ ਵੈਬ ਪੇਜ ਤੇ ਪੇਸ਼ ਕੀਤਾ ਜਾਵੇਗਾ। ਇਸ ਸਾਲ ਦੇ ਬੈਕਯਾਰਡ ਗਾਰਡਨਸ ਦੀਆਂ ਫੋਟੋਆਂ, ਬਾਗਬਾਨੀ ਸਬੰਧੀ ਸੁਝਾਅ, ਟਿਊਟੋਰੀਅਲਸ ਅਤੇ ਵਸੀਲੇ ਵੀ, ਵੈਬ ਪੇਜ ਤੇ ਉਪਲਬਧ ਹੋਣਗੇ। ਵਸਨੀਕ, ਸੋਸ਼ਲ ਮੀਡੀਆ ਤੇ ਆਪਣੇ ਬੈਕਯਾਰਡ ਗਾਰਡਨਸ ਨੂੰ ਸਾਂਝੇ ਕਰਨ ਲਈ, ਹੈਸ਼ਟੈਗ #BramptonBackyardGarden ਦੀ ਵਰਤੋਂ ਕਰ ਸਕਦੇ ਹਨ।

City of Brampton

ਹਿੱਸਾ ਕਿਵੇਂ ਲੈਣਾ ਹੈ

  • 1 ਫਰਵਰੀ ਤੋਂ ਸ਼ੁਰੂ ਕਰਦੇ ਹੋਏ, ਵਸਨੀਕ ਮੁਫਤ ਗਾਰਡਨ ਸੈਂਪਲਰ ਬੀਜ ਕਿੱਟ ਅਤੇ ਮਿੱਟੀ ਦੇ ਪੰਜ ਥੈਲੇ ਪ੍ਰਾਪਤ ਕਰਨ ਲਈ ਔਨਲਾਈਨ, www.brampton.ca/backyardgarden ਤੇ ਰਿਜਸਟਰ ਕਰ ਸਕਦੇ ਹਨ।
  • ਬੀਜਾਂ ਅਤੇ ਮਿੱਟੀ ਦੀ ਡਿਲੀਵਰੀ, ਮਾਰਚ ਦੇ ਅੰਤ ਵਿੱਚ ਸ਼ੁਰੂ ਕੀਤੀ ਜਾਵੇਗੀ।
  • ਜਦੋਂ ਪ੍ਰੋਗਰਾਮ ਵਿੱਚ 3,000 ਭਾਗੀਦਾਰ ਹੋ ਜਾਣਗੇ, ਤਾਂ ਅਰਜ਼ੀਆਂ ਲੈਣਾ ਬੰਦ ਕਰ ਦਿੱਤਾ ਜਾਵੇਗਾ। ਇਹ ਪ੍ਰੋਗਰਾਮ ਸਿਰਫ ਨਵੇਂ ਭਾਗੀਦਾਰਾਂ ਲਈ ਖੁੱਲਾ ਹੈ।
  • ਸਿਟੀ, ਇਸ ਸਾਲ ਦੇ ਪ੍ਰੋਗਰਾਮ ਪ੍ਰਾਯੋਜਕਾਂ (ਸਪਾਂਸਰਾਂ): ਸਕੌਟਸ ਕੈਨੇਡਾ (Scotts Canada), ਫੀਲਡਗੇਟ ਡਿਵੈਲਪਮੈਂਟਸ (Fieldgate Developments), ਮੈਟਮੀ ਹੋਮਸ (Mattamy Homes) ਅਤੇ ਪੈਰਾਡਾਈਜ ਡਿਵੈਲਪਮੈਂਟਸ (Paradise Developments) ਦਾ ਧੰਨਵਾਦ ਕਰਦੀ ਹੈ।

AAP MLA ਕੁੰਵਰ CM Mann ‘ਤੇ ਗੁੱਸੇ, ਗੋਲੀਬਾਰੀ ਅਤੇ ਬੇਅਦਬੀ ਦੇ ਮਾਮਲੇ ਦੀ ਸੁਣਵਾਈ ਲਈ ਚੁਣੌਤੀ, ਕਿਹਾ- 29 ਨੂੰ ਮਿਲਣਗੇ ਫਰੀਦਕੋਟ ਅਦਾਲਤ ‘ਚ

ਬੈਕਯਾਰਡ ਗਾਰਡਨ ਕਲੱਬ ਈ-ਨਿਊਜਲੈਟਰ

ਸਾਡੇ ਮਾਸਿਕ ਬੈਕਯਾਰਡ ਗਾਰਡਨ ਕਲੱਬ (Backyard Garden Club) ਈ-ਨਿਊਜਲੈਟਰ ਨਾਲ ਜੁੜੋ (Join)! ਬਾਗਬਾਨੀ ਦੇ ਸਾਰੇ ਸ਼ੌਕੀਨਾਂ ਲਈ ਖੁੱਲਾ, ਕਲੱਬ ਬਾਗਬਾਨੀ ਸਬੰਧੀ ਜਾਣਕਾਰੀ ਵਾਲਾ ਮਾਸਿਕ ਈ-ਨਿਊਜਲੈਟਰ, ਵਸਨੀਕਾਂ ਲਈ ਬਾਗਬਾਨੀ ਸਬੰਧੀ ਸਵਾਲ ਭੇਜਣ ਦੇ ਮੌਕੇ, ਬ੍ਰੈਪਟਨ ਹੋਰਟੀਕਲਚਰਲ ਸੋਸਾਇਟੀ (Brampton Horticultural Society) ਵਰਗੇ ਮਾਹਰਾਂ ਅਤੇ ਕਮਿਊਨਿਟੀ ਭਾਈਵਾਲਾਂ ਤੋਂ ਬਾਗਬਾਨੀ ਸਬੰਧੀ ਸਲਾਹ ਅਤੇ ਸਹਾਇਤਾ, ਖਾਸ ਆਫਰ ਆਦਿ ਪ੍ਰਦਾਨ ਕਰਦਾ ਹੈ!

ਪਿਛੋਕੜ

ਬ੍ਰੈਪਟਨ ਦਾ ਬੈਕਯਾਰਡ ਗਾਰਡਨ ਪ੍ਰੋਗਰਾਮ, ਅਪ੍ਰੈਲ 2020 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਕੈਨੇਡਾ ਵਿੱਚ ਕੋਵਿਡ-19 (COVID-19) ਦੇ ਅਸਰਾਂ ਨੂੰ ਘਟਾਉਣ ਲਈ ਸ਼ੁਰੂ ਕੀਤੀ, ਇਸ ਤਰ੍ਹਾਂ ਦੀ ਪਹਿਲੀ ਪਹਿਲਕਦਮੀ ਸੀ। ਇਹ ਸਿਟੀ ਦੇ ਮੌਜੂਦਾ ਕਮਿਉਨਿਟੀ ਗਾਰਡਨਸ (Community Gardens) ਪ੍ਰੋਗਰਾਮ ਦਾ ਵਿਸਤਾਰ ਹੈ।

ਹਵਾਲੇ

“ਕਿਉਂਕਿ ਅਸੀਂ ਪੰਜਵੇਂ ਸਾਲ ਬ੍ਰੈਪਟਨ ਬੈਕਯਾਰਡ ਗਾਰਡਨ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ, ਇਸ ਈਕੋ-ਫ੍ਰੈਂਡਲੀ ਪਹਿਲਕਦਮੀ ਦਾ ਲਗਾਤਾਰ ਵਾਧਾ ਦੇਖ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਖੁਦ ਦੇ ਗਾਰਡਨਸ ਵਿੱਚ ਸਬਜ਼ੀਆਂ ਉਗਾਉਣ ਵਿੱਚ ਭਾਗੀਦਾਰਾਂ ਦਾ ਸ਼ਕਤੀਕਰਨ ਕਰਕੇ, ਅਸੀਂ ਸਥਿਰਤਾ ਵਿੱਚ ਵਾਧਾ ਅਤੇ ਲੋਕਲ ਫੂਡ ਸਿਕਿਓਰਿਟੀ ਦੇ ਸੁਧਾਰ ਵਿੱਚ ਮਦਦ ਕਰ ਰਹੇ ਹਾਂ। ਸਾਡੇ ਪ੍ਰਾਯੋਜਕਾਂ, ਸਕੌਟਸ ਕੈਨੇਡਾ, ਫੀਲਡਗੇਟ ਡਿਵੈਲਪਮੈਂਟਸ ਅਤੇ ਪੈਰਾਡਾਈਜ ਡਿਵੈਲਪਮੈਂਟਸ ਦਾ ਧੰਨਵਾਦ ਕਿ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸੰਪੰਨ ਬਣਾਉਣ ਵਿੱਚ ਆਪਣਾ ਬਹੁਮੁੱਲਾ ਸਹਿਯੋਗ ਦਿੱਤਾ। ਆਓ ਇਕੱਠੇ ਮਿਲ ਕੇ, ਸਾਡੀਆਂ ਹਰੀਆਂ-ਭਰੀਆਂ ਥਾਵਾਂ ਦਾ ਵਿਕਾਸ ਕਰੀਏ ਅਤੇ ਬ੍ਰੈਪਟਨ ਦੀ ਭਲਾਈ ਤੇ ਸਕਾਰਾਤਮਕ ਅਸਰ ਪਾਈਏ।

ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਪਟਨ

“ਬੈਕਯਾਰਡ ਗਾਰਡਨ ਪ੍ਰੋਗਰਾਮ, ਅਸਲ ਵਿੱਚ ਸਾਡੀ ਕਮਿਊਨਿਟੀ ਦੀ ਤਾਕਤ ਅਤੇ ਸਹਿਯੋਗ ਦਾ ਜੋਸ਼ੀਲਾ ਪ੍ਰਦਰਸ਼ਨ ਬਣ ਚੁੱਕਾ ਹੈ। ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਵਸਨੀਕ ਆਪਣੀਆਂ ਖੁਦ ਦੀਆਂ ਸਬਜ਼ੀਆਂ ਉਗਾਉਣ, ਆਪਣੀਆਂ ਸਬਜ਼ੀਆਂ ਨੂੰ ਸਾਂਝਾ ਕਰਨ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੇ ਮੌਕੇ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਰਹੇ ਹਨ। ਮੈਂ ਹਰ ਕਿਸੇ ਨੂੰ ਸਲਾਹ ਦਿੰਦੀ ਹਾਂ ਕਿ ਸੰਪੰਨ ਬਣਾਉਣ ਦੇ ਇਸ ਅਨੁਭਵ ਨਾਲ ਜੁੜੋ ਅਤੇ ਵੱਧ ਮਜ਼ਬੂਤ ਅਤੇ ਵੱਧ ਜੁੜਿਆ ਹੋਇਆ ਬ੍ਰੈਪਟਨ ਬਣਾਉਣ ਦੇ ਯਤਨ ਕਰੋ।”

ਰੋਏਨਾ ਸੈਨਟੋਸ (Rowena Santos), ਰੀਜਨਲ ਕਾਊਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ, ਸਿਟੀ ਆਫ ਬ੍ਰੈਪਟਨ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਪਟਨ 700,000 ਲੋਕਾਂ ਅਤੇ 90,000 ਤੋਂ ਵੱਧ ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ X (ਪਹਿਲਾਂ Twitter), Facebook, LinkedIn ਅਤੇ Instagram ਤੇ ਜੁੜੋ। www.brampton.ca ਤੇ ਹੋਰ ਜਾਣੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button