InternationalTop News
Brampton ਵਿਖੇ ਕਤਲ ਮਾਮਲੇ ਵਿਚ ਬਕੀਰਾਮ ਬਾਲਾਕੁਮਾਰ ਗ੍ਰਿਫ਼ਤਾਰ”,

ਬਰੈਂਪਟਨ : ਬਰੈਂਪਟਨ ਵਿਖੇ ਗੋਲੀਆਂ ਮਾਰ ਕੇ ਇਕ ਜਣੇ ਦਾ ਕਤਲ ਕਰਨ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋੀ 24 ਸਾਲ ਦੇ ਬਕੀਰਾਮ ਬਾਲਾਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੇ ਵਾਰਦਾਤ 4 ਜੂਨ ਦੀ ਸ਼ਾਮ ਸੈਂਡਲਵੁਡ ਪਾਰਕਵੇਅ ਅਤੇ ਕ੍ਰਾਊਨ ਵਿਕਟੋਰੀਆ ਡਰਾਈਵ ’ਤੇ ਵਾਪਰੀ ਅਤੇ ਡੂੰਘਾਈ ਨਾਲ ਕੀਤੀ ਪੜਤਾਲ ਦੇ ਆਧਾਰ ’ਤੇ ਬਾਲਾਕੁਮਾਰ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਨੇ ਵਾਰਦਾਤ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਵਾਰਦਾਤ ਵਾਲੇ ਦਿਨ 25 ਸਾਲਾ ਜਮਾਲ ਐਡਵਰਡਜ਼ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ ਜਿਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ।4 ਜੂਨ ਦੀ ਸ਼ਾਮ ਸੈਂਡਲਵੁੱਡ ਪਾਰਕਵੇਅ ਵਿਚ ਚੱਲੀਆਂ ਸਨ ਗੋਲੀਆਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਸ਼ੱਕੀਆਂ ਦਾ ਹੁਲੀਆ ਪਤਾ ਲੱਗਿਆ ਅਤੇ ਆਖਰਕਾਰ 24 ਸਾਲਾ ਬਕੀਰਾਮ ਬਾਲਾਕੁਮਾਰ ਅੜਿੱਕੇ ਆ ਗਿਆ। ਇਸ ਤੋਂ ਇਲਾਵਾ ਦੋ ਹੋਰਨਾਂ ਸ਼ੱਕੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਜੋ ਵੀਡੀਓ ਵਿਚ ਨਜ਼ਰ ਆਏ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਜਾਂ ਸ਼ੱਕੀਆਂ ਦੇ ਪਤੇ-ਟਿਕਾਣੇ ਬਾਰੇ ਕੋਈ ਵੇਰਵਾ ਮੌਜੂਦ ਹੋਵੇ ਤਾਂ ਹੌਮੀਸਾਈਡ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 3205 ’ਤੇ ਸੰਪਰਕ ਕੀਤਾ ਜਾਵੇ।”,ੈਂ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




