InternationalTop News
Canadian ਸੰਸਦ ਵਿਚ ਪੇਸ਼ bill ਤੋਂ ਮੁਲਾਜ਼ਮ ਜਥੇਬੰਦੀਆਂ ਚਿੰਤਤ

ਹਾਊਸ ਆਫ਼ ਕਾਮਨਜ਼ ਦਾ ਇਜਲਾਸ ਸ਼ੁਰੂ ਹੁੰਦਿਆਂ ਹੀ ਲਿਬਰਲ ਸਰਕਾਰ ਵੱਲੋਂ ਬਿਲ ਸੀ-39 ਪੇਸ਼ ਕਰ ਦਿਤਾ ਗਿਆ ਜਿਸ ਦਾ ਮੁੱਖ ਮਕਸਦ ਵੱਡੇ ਵੱਡੇ ਪ੍ਰੌਜੈਕਟਾਂ ਨੂੰ ਪ੍ਰਵਾਨਗੀ ਦੀ ਪ੍ਰਕਿਰਿਆ ਤੇਜ਼ ਕਰਨਾ ਦੱਸਿਆ ਜਾ ਰਿਹਾ ਹੈ ਪਰ ਮੁਲਾਜ਼ਮ ਜਥੇਬੰਦੀਆਂ ਦਾਲ ਵਿਚ ਕੁਝ ਕਾਲਾ ਦੱਸਿਆ ਜਾ ਰਹੀਆਂ ਹਨ। ਸਦਨ ਵਿਚ ਸਰਕਾਰ ਦੇ ਆਗੂ ਸਟੀਵਨ ਮੈਕਿਨਨ, ਰੁਜ਼ਗਾਰ ਮੰਤਰੀ ਪੈਟੀ ਹੈਇਦੂ ਅਤੇ ਅੰਤਰਸਰਕਾਰੀ ਮਾਮਲਿਆਂ ਬਾਰੇ ਮੰਤਰੀ ਡੌਮੀਨਿਕ ਲਾਬਲਾਂ ਵੱਲੋਂ ਸਾਂਝੇ ਤੌਰ ’ਤੇ ਬਿਲ ਦੇ ਫਾਇਦੇ ਗਿਣਾਉਣ ਦੀ ਕੋਸ਼ਿਸ਼ ਕੀਤੀ ਗਈ। ਬਿਲ ਸੀ-39 ਮੁਲਾਜ਼ਮਾਂ ਨੂੰ ਹੜਤਾਲ ਦੇ ਹੱਕ ਤੋਂ ਕਰ ਸਕਦੈ ਵਾਂਝਾ
ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਇਕ ਟ੍ਰਿਲੀਅਨ ਡਾਲਰ ਦੇ ਨਿਵੇਸ਼ ਟੀਚੇ ਨਾਲ 150 ਤੋਂ ਵੱਧ ਇਨਫ਼ਰਾਸਟ੍ਰਕਚਰ ਪ੍ਰੌਜੈਕਟਾਂ ਲਈ ਵਿਦੇਸ਼ੀ ਨਿਵੇਸ਼ਕ ਸੱਦਣ ਦਾ ਫ਼ੈਸਲਾ ਕੀਤਾ ਗਿਆ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੈਨੇਡੀਅਨ ਨਿਯਮ-ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਮੂਲ ਬਾਸ਼ਿੰਦਿਆਂ ਦੇ ਹੱਕਾਂ ਨੂੰ ਵੀ ਬਰਕਰਾਰ ਰੱਖਿਆ ਜਾਵੇਗਾ। ਉਧਰ ਕਿਰਤੀ ਜਥੇਬੰਦੀਆਂ ਨੇ ਕਿਹਾ ਕਿ ਕੈਨੇਡਾ ਲੇਬਰ ਕੋਡ ਵਿਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਚਿੰਤਾਵਾਂ ਪੈਦਾ ਕਰਦੀਆਂ ਹਨ ਅਤੇ ਮੁਲਾਜ਼ਮਾਂ ਤੋਂ ਹੜਤਾਲ ਦਾ ਹੱਕ ਖੋਹਿਆ ਜਾ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




