Breaking NewsD5 specialIndiaNewsPoliticsTop News

CBI ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਦੇ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਕੀਤਾ ਦਰਜ

ਮੁੰਬਈ : CBI ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ  ਦੇ ਖਿਲਾਫ ਲੱਗੇ ਰਿਸ਼ਵਤਖੋਰੀ ਦੇ ਆਰੋਪਾਂ ਵਿੱਚ ਮਾਮਲਾ ਦਰਜ ਕਰ ਲਿਆ ਅਤੇ ਸ਼ਨੀਵਾਰ ਨੂੰ ਮੁੰਬਈ ‘ਚ ਵੱਖਰੀਆਂ ਵੱਖਰੀਆਂ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੰਬਈ ਪੁਲਿਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਅਨਿਲ ਦੇਸ਼ਮੁੱਖ ‘ਤੇ ਵਸੂਲੀ ਦੇ ਇਲਜ਼ਾਮ ਲਗਾ ਕੇ ਹਾਈਕੋਰਟ ਤੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਪੰਜ ਅਪ੍ਰੈਲ ਨੂੰ ਹਾਈਕੋਰਟ ਨੇ ਇਸ ਮਾਮਲੇ ‘ਚ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ।

ਚਲਦੀ ਮੀਟਿੰਗ ’ਚ ਮੋਦੀ ਦੇ ਕੇਜਰੀਵਾਲ ਨਾਲ ਖੜ੍ਹਕੀ!ਮੀਟਿੰਗ ਦਾ ਸੱਚ ਆਇਆ ਬਾਹਰ

ਹੁਕਮ ਦਿੰਦਿਆਂ ਹਾਈਕੋਰਟ ਵੱਲੋਂ ਕਿਹਾ ਗਿਆ ਸੀ ਕਿ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ‘ਤੇ ਜੋ ਇਲਜ਼ਾਮ ਲੱਗੇ ਹਨ, ਉਹ ਬੇਹੱਦ ਗੰਭੀਰ ਹਨ। ਹਾਈਕਰੋਟ ਨੇ ਕਿਹਾ ਕਿ ਅਨਿਲ ਦੇਸ਼ਮੁਖ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਹਨ ਤੇ ਇਸ ਵਜ੍ਹਾ ਨਾਲ ਇਸ ਮਾਮਲੇ ਦੀ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਅਨਿਲ ਦੇਸ਼ਮੁੱਖ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਨਿਲ ਦੇਸ਼ਮੁੱਖ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਕੋਟੇ ਤੋਂ ਗ੍ਰਹਿ ਮੰਤਰੀ ਸਨ।

BREAKING-ਹੁਣੇ-ਹੁਣੇ ਆਈ ਵੱਡੀ ਖਬਰ,ਕੁੰਵਰ ਵਿਜੈ ਪ੍ਰਤਾਪ ਨੂੰ ਮਿਲੀ ਵੱਡੀ ਤਾਕਤ

ਏਂਟੀਲੀਆ ਕੇਸ ਤੇ ਸਚਿਨ ਵਾਜੇ ਮਾਮਲੇ ‘ਚ ਸਰਕਾਰ ਦੇ ਮੁਤਾਬਕ ਨਾ ਨਜਿੱਠਣ ਮਗਰੋਂ ਪਰਮਬੀਰ ਸਿੰਘ ਨੂੰ 17 ਮਾਰਚ ਮੁੰਬਈ ਪੁਲਿਸ ਕਮਿਸ਼ਨਰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਅਹੁਦੇ ਤੋਂ ਹਟਾਏ ਜਾਣ ਮਗਰੋਂ ਪਰਮਬੀਰ ਸਿੰਘ ਨੇ 20 ਮਾਰਚ ਨੂੰ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਤੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਚਿੱਠੀ ਲਿਖੀ ਸੀ। ਚਿੱਠੀ ‘ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਦੇਸ਼ਮੁੱਖ ਨੇ ਪੁਲਿਸ ਅਧਿਕਾਰੀ ਸਚਿਨ ਵਾਜੇ ਦੀ ਬਾਰ ਤੇ ਰੈਸਟੋਰੈਂਟ ਤੋਂ 100 ਕਰੋੜ ਰੁਪਏ ਦੀ ਵਸੂਲੀ ਕਰਨ ਲਈ ਕਿਹਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button