Breaking NewsIndiaNews

CBI ‘ਚ ਸਕਾਰਾਤਮਕਤਾ ਵਧਾਉਣ ਲਈ ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਤਿੰਨ ਦਿਨਾਂ ਪ੍ਰਵਚਨ

ਨਵੀਂ ਦਿੱਲੀ : CBI ‘ਚ ਹਾਲ ਹੀ ਵਿੱਚ ਕੀ ਹਾਲਾਤ ਰਹੇ ਅਤੇ ਕਿਸ ਤਰ੍ਹਾਂ ਉੱਥੇ ਸੀਬੀਆਈ ਚੀਫ ਆਲੋਕ ਵਰਮਾ ਅਤੇ ਦੂਜੇ ਅਧਿਕਾਰੀ ਰਾਕੇਸ਼ ਅਸਥਾਨਾ ਵਿੱਚ ਕੋਲਡ ਵਾਰ ਚੱਲੀ ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਵਜ੍ਹਾ ਨਾਲ ਸੀਬੀਆਈ ਦੀ ਸਾਖ ‘ਤੇ ਵੀ ਸਵਾਲ ਉੱਠੇ ਨਾਲ ਹੀ ਉੱਥੇ ਕੰਮ ਕਰ ਰਹੇ ਹੋਰ ਅਧਿਕਾਰੀ ਅਤੇ ਕਰਮਚਾਰੀਆਂ ‘ਤੇ ਵੀ ਇਸ ਦਾ ਖਾਸਾ ਅਸਰ ਪਿਆ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਸੀਬੀਆਈ ਆਰਟ ਆਫ ਲਿਵਿੰਗ ਦੀ ਸਿਨਰਜੀ ਵਰਕਸ਼ਾਪ ਕਰਵਾਉਣ ਜਾ ਰਹੀ ਹੈ। ਜਿਸਨੂੰ ਸ਼੍ਰੀ ਸ਼੍ਰੀ ਰਵੀਸ਼ੰਕਰ ਆਯੋਜਿਤ ਕਰਨਗੇ। ਆਰਟ ਆਫ ਲਿਵਿੰਗ ਦੀ ਸਿਨਰਜੀ ਵਰਕਸ਼ਾਪ ਤਿੰਨ ਦਿਨ ਲਈ ਆਯੋਜਿਤ ਕੀਤੀ ਜਾਵੇਗੀ ਜਿਹੜੀ ਇਹ 10, 11 ਅਤੇ 12 ਨਵੰਬਰ ਨੂੰ ਹੋਣੀ ਹੈ ।

Read Also CBI ਵਾਲਿਆਂ ਦੀ ਰੱਜ ਕੇ ਹੋਈ ਬੇੇਇੱਜਤੀ, ਆਪਣੇ ਹੀ ਦਫਤਰ ‘ਚ ਪਾਉਣੀ ਪਈ ਰੇਡ

ਸੀ. ਬੀ. ਆਈ. ਦੇ ਇਕ ਬੁਲਾਰੇ ਨੇ ਕਿਹਾ ਕਿ ਸ਼੍ਰੀ ਸ਼੍ਰੀ ਸੰਚਾਲਤ ਆਰਟ ਆਫ ਲਿਵਿੰਗ ਦੇ ਗਾਈਡ ਸੀ. ਬੀ. ਆਈ. ਹੈੱਡਕੁਆਰਟਰ ਜਾਣਗੇ ਜਿਥੇ ਇੰਸਪੈਕਟਰ ਤੋਂ ਲੈ ਕੇ ਨਿਰਦੇਸ਼ਕ (ਇੰਚਾਰਜ) ਪੱਧਰ ਤੱਕ ਦੇ 150 ਤੋਂ ਵੱਧ ਅਧਿਕਾਰੀ ਏਜੰਸੀ ‘ਚ ਸੁਖਾਵਾਂ ਮਾਹੌਲ ਬਣਾਉਣ ਅਤੇ ਹਾਂ-ਪੱਖੀ ਕਦਮਾਂ ਲਈ ਵਰਕਸ਼ਾਪ ‘ਚ ਸ਼ਾਮਲ ਹੋਣਗੇ। ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਵਰਕਸ਼ਾਪ ਆਯੋਜਿਤ ਕਰਨੀ ‘ਨੀਤੀਗਤ’ ਫੈਸਲਾ ਹੈ ਕਿਉਂਕਿ ਦਿੱਲੀ ‘ਚ ਵਧੇਰੇ ਅਧਿਕਾਰੀ ਇਸ ‘ਚ ਹਿੱਸਾ ਲੈਣਗੇ। ਇਸ ‘ਤੇ ਸੀ. ਬੀ. ਆਈ. ਦੇ ਬੁਲਾਰੇ ਨੇ ਕੋਈ ਜਵਾਬ ਨਹੀਂ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button