Breaking NewsPunjabTop News

Dera Premi Goli Kand : ਡੇਰਾ ਸੱਚਾ ਸੌਦਾ ਦੇ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ ਕਰਨ ਵਾਲੇ 3 ਸ਼ੂਟਰ ਦਿੱਲੀ ਪੁਲਿਸ ਨੇ ਕੀਤੇ ਗ੍ਰਿਫਤਾਰ

ਪਟਿਆਲਾ : ਕੋਟਕਪੂਰਾ ਵਿਖੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ ਕਰਨ ਵਾਲੇ 3 ਸ਼ੂਟਰਾਂ ਨੂੰ ਦਿੱਲੀ ਪੁਲਿਸ ਸਪੈਸ਼ਲ ਸੈਲ ਕਾਉਂਟਰ ਇੰਟੇਲੀਜੈਂਸ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਕਤਲ ਵਿਚ 6 ਦੋਸ਼ੀ ਸ਼ਾਮਲ ਸਨ, ਜਿਨ੍ਹਾਂ ਦੀ ਪੁਲਿਸ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਵਿਚੋਂ 3 ਸ਼ੂਟਰ ਕਾਬੂ ਕੀਤੇ ਗਏ ਹਨ।

ਇੱਕ ਹੋਰ Dera Premi ਨੂੰ ਖ਼ਤਰਾ, ਕੈਮਰੇ ਅੱਗੇ ਆਇਆ Dera Premi, ਵਧਾਈ ਸੁਰੱਖਿਆ || D5 Channel Punjabi

ਸੂਤਰਾਂ ਮੁਤਾਬਕ ਪੁਲਿਸ ‘ਤੇ ਸ਼ੂਟਰਾਂ ਵਿਚਾਲੇ 60 ਰਾਉਡ ਫਾਇਰ ਕੀਤੇ ਗਏ। ਪੁਲਿਸ ਐਨਕਾਊਟਰ ਤੋਂ ਬਾਅਦ ਹੀ ਇਹ ਗ੍ਰਿਫ਼ਤਾਰੀ ਹੋਈ। ਇਹ ਐਨਕਾਊਂਟਰ ਪਟਿਆਲਾ ਦੇ ਬਖਸ਼ੀਵਾਲਾ ਪਿੰਡ ‘ਚ ਹੋਇਆ। ਇਹ ਸ਼ੂਟਰ ਹਰਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਬਰਗਾੜੀ ਬੇਅਦਬੀ ਮਾਮਲੇ ‘ਚ ਐਫਆਈਆਰ ਨੰਬਰ 63 ‘ਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ‘ਤੇ 6 ਸ਼ੂਟਰਾਂ ਵੱਲੋਂ ਗੋਲੀ ਚਲਾ ਕੇ ਮਾਰ ਦਿਤਾ ਸੀ, ਜਿਸ ‘ਚ ਇੱਕ ਗੰਨਮੈਨ ਵੀ ਜ਼ਖਮੀ ਹੋ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button