News
-
PAU ਜਥੇਬੰਦੀਆਂ ਇਕਜੁੱਟ: ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਸਾਂਝਾ ਮੋਰਚਾ; ਹੜਤਾਲ ਕਾਰਨ ਯੂਨੀਵਰਸਿਟੀ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ
ਸ਼ੁੱਕਰਵਾਰ ਨੂੰ ਪੀਏਯੂ ਇੰਪਲਾਈਜ਼ ਯੂਨੀਅਨ, ਪੀਏਯੂ ਟੀਚਰਜ਼ ਐਸੋਸੀਏਸ਼ਨ, ਪੀਏਯੂ ਫੋਰਥ ਕਲਾਸ ਵਰਕਰ ਯੂਨੀਅਨ, ਪੀਏਯੂ ਪੈਨਸ਼ਨਰ ਅਤੇ ਰਿਟਾਇਰਜ ਵੈਲਫੇਅਰ ਐਸੋਸੀਏਸ਼ਨ, ਪੀਏਯੂ…
Read More » -
ਅੇੱਸ.ਆਈ.ਆਰ. ਸੰਬੰਧੀ 11 ਅਤੇ 12 ਜੁਲਾਈ ਨੂੰ ਲਗਾਏ ਜਾ ਰਹੇ ਨੇ ਸਪੈਸ਼ਲ ਕੈਂਪ, ਆਮ ਵਾਂਗ ਖੁੱਲ੍ਹਣਗੇ ਸਕੂਲ- ਸਿੱਖਿਆ ਵਿਭਾਗ
ਚੰਡੀਗੜ੍ਹ, 10 ਜੁਲਾਈ- ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਵਲੋਂ ਜਾਰੀ ਪੱਤਰ ਅਨੁਸਾਰ, 11 ਅਤੇ 12 ਜੁਲਾਈ ਨੂੰ ਐੱਸ.ਆਈ.ਆਰ. 2026 ਸੰਬੰਧੀ…
Read More » -
ਗਲੋਬਲ ਰੈਂਕਿੰਗ ‘ਚ ਭਾਰਤੀ ਹਵਾਈ ਸੈਨਾ ਦਾ ਦਬਦਬਾ, ਚੀਨ, ਪਾਕਿਸਤਾਨ ਅਤੇ ਜਾਪਾਨ ਸਾਰੇ ਪਿੱਛੇ
ਭਾਰਤੀ ਹਵਾਈ ਸੈਨਾ (IAF) ਨੇ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ ਹੈ। ਗਲੋਬਲ ਏਅਰ ਪਾਵਰ ਰੈਂਕਿੰਗ 2026 ਵਿੱਚ, IAF…
Read More » -
ਪੰਜਾਬ ਸਰਕਾਰ ਵੱਲੋਂ ਰਿਟਾਇਰਡ ਮੁਲਾਜ਼ਮਾਂ ਨੂੰ ਵੱਡੀ ਰਾਹਤ, ਗ੍ਰੈਚੁਟੀ ਤੇ ਲੀਵ ਐਨਕੈਸ਼ਮੈਂਟ ਦਾ ਮਿਲੇਗਾ ਲਾਭ
ਪੰਜਾਬ ਸਰਕਾਰ ਨੇ 1 ਜਨਵਰੀ 2020 ਤੋਂ 30 ਜੂਨ 2021 ਦੇ ਵਿਚਕਾਰ ਰਿਟਾਇਰਡ ਹੋਏ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ।…
Read More » -
ਸਤਲੁਜ’ ਫ਼ਿਲਮ ਵਿਵਾਦ: ਮੰਤਰੀ ਬਿੱਟੂ ਨੇ ਸ਼ੇਅਰ ਕੀਤੀ ਬੰਮ ਧਮਾਕੇ ਦੀ ਵੀਡੀਓ, ਬੋਲੇ- ‘ਇੱਕਤਰਫ਼ਾ ਇਤਿਹਾਸ ਦਿਖਾਉਣਾ ਗਲਤ’
ਮਾਨਵ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਿਤ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ‘ਤੇ ਲੱਗੀ ਰੋਕ…
Read More » -
ਵੱਡੀ ਖ਼ਬਰ: ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਦਾ ਨਾਂ ਬਦਲ ਕੇ ਹੋਇਆ ‘ਸਤਲੁਜ’; OTT ‘ਤੇ ਹੋਈ ਰਿਲੀਜ਼ਕਈ ਤਰ੍ਹਾਂ ਦੀਆਂ ਰੁਕਾਵਟਾਂ, ਵਿਵਾਦਾਂ ਅਤੇ ਲੰਬੀ ਉਡੀਕ ਤੋਂ ਬਾਅਦ, ਮਸ਼ਹੂਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਬਹੁ-ਚਰਚਿਤ ਫਿਲਮ ਆਖ਼ਰਕਾਰ ਓਟੀਟੀ ਪਲੇਟਫਾਰਮ ZEE5 ‘ਤੇ ਰਿਲੀਜ਼ ਹੋ ਗਈ ਹੈ। ਇਸ ਫਿਲਮ ਦਾ ਨਾਂ, ਜੋ ਪਹਿਲਾਂ ‘ਪੰਜਾਬ 95’ (Punjab 95) ਰੱਖਿਆ ਗਿਆ ਸੀ, ਹੁਣ ਬਦਲ ਕੇ ‘ਸਤਲੁਜ’ (Satluj) ਕਰ ਦਿੱਤਾ ਗਿਆ ਹੈ। ਇਹ ਫਿਲਮ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ, ਜੋ 1995 ਵਿੱਚ ਰਹੱਸਮਈ ਹਾਲਾਤ ਵਿੱਚ ਲਾਪਤਾ ਹੋ ਗਏ ਸਨ। ਹਨੀ ਤ੍ਰਿਹਾਨ ਦੇ ਨਿਰਦੇਸ਼ਨ ਹੇਠ ਬਣੀ ਅਤੇ RSVP ਤੇ ਮੈਕਗਫਿਨ ਪਿਕਚਰਸ (MacGuffin Pictures) ਵੱਲੋਂ ਪ੍ਰੋਡਿਊਸ ਕੀਤੀ ਗਈ ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਅਰਜੁਨ ਰਾਮਪਾਲ, ਕੰਵਲਜੀਤ ਸਿੰਘ, ਸੁਵਿੰਦਰ ਵਿੱਕੀ ਅਤੇ ਗੀਤਿਕਾ ਵਿਦਿਆ ਓਹਲਿਆਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਬਾਰੇ ਗੱਲ ਕਰਦਿਆਂ ਦਿਲਜੀਤ ਦੋਸਾਂਝ ਨੇ ਇੱਕ ਨੋਟ ਵਿੱਚ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ, “ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਅਤੇ ਮਨੁੱਖਤਾ ਲਈ ਉਨ੍ਹਾਂ ਦਾ ਯੋਗਦਾਨ ਹੀ ਸਭ ਤੋਂ ਵੱਡਾ ਕਾਰਨ ਸੀ ਕਿ ਮੈਂ ਇਸ ਫਿਲਮ ਦਾ ਹਿੱਸਾ ਬਣਨਾ ਚੁਣਿਆ। ਜਦੋਂ ਮੈਂ ਪਹਿਲੀ ਵਾਰ ਇਸ ਦੀ ਸਕ੍ਰਿਪਟ ਸੁਣੀ, ਤਾਂ ਇਸ ਨੇ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ, ਕਿਉਂਕਿ ਇਹ ਅਸਲ ਲੋਕਾਂ ਦੇ ਸੰਘਰਸ਼ਾਂ ਅਤੇ ਕੁਰਬਾਨੀਆਂ ‘ਤੇ ਆਧਾਰਿਤ ਹੈ। ਇੱਕ ਕਲਾਕਾਰ ਵਜੋਂ ਅਜਿਹੀਆਂ ਸੱਚੀਆਂ ਕਹਾਣੀਆਂ ਦਾ ਹਿੱਸਾ ਬਣਨ ਦੇ ਮੌਕੇ ਬਹੁਤ ਘੱਟ ਮਿਲਦੇ ਹਨ। ਮੈਂ ਇਸ ਪ੍ਰੇਰਨਾਦਾਇਕ ਕਿਰਦਾਰ ਨੂੰ ਪੂਰੀ ਸੱਚਾਈ, ਇਮਾਨਦਾਰੀ ਅਤੇ ਸਤਿਕਾਰ ਨਾਲ ਨਿਭਾਉਣ ਦੀ ਆਪਣੀ ਜ਼ਿੰਮੇਵਾਰੀ ਸਮਝੀ।” ਉਨ੍ਹਾਂ ਅੱਗੇ ਕਿਹਾ, “‘ਸਤਲੁਜ’ ਦਲੇਰੀ, ਦ੍ਰਿੜ੍ਹਤਾ ਅਤੇ ਮਨੁੱਖਤਾ ਦੀ ਕਹਾਣੀ ਹੈ ਅਤੇ ਇਹ ਮੇਰੇ ਕਰੀਅਰ ਦੇ ਸਭ ਤੋਂ ਯਾਦਗਾਰੀ ਤਜ਼ਰਬਿਆਂ ਵਿੱਚੋਂ ਇੱਕ ਹੈ। ਮੈਂ ਖ਼ੁਸ਼ ਹਾਂ ਕਿ ਦੁਨੀਆ ਭਰ ਦੇ ਦਰਸ਼ਕ ਹੁਣ ਇਸ ਨੂੰ ZEE5 ‘ਤੇ ਦੇਖ ਸਕਦੇ ਹਨ।” ਤਿੰਨ ਵਾਰ ਬਦਲਿਆ ਗਿਆ ਫਿਲਮ ਦਾ ਨਾਂ ਇਸ ਫਿਲਮ ਨੂੰ ਰਿਲੀਜ਼ ਦੇ ਪੜਾਅ ਤੱਕ ਪਹੁੰਚਣ ਲਈ ਤਿੰਨ ਵੱਖ-ਵੱਖ ਨਾਵਾਂ ਦੇ ਦੌਰ ਵਿੱਚੋਂ ਲੰਘਣਾ ਪਿਆ। ਸਭ ਤੋਂ ਪਹਿਲਾਂ ਇਸ ਫਿਲਮ ਦਾ ਨਾਂ ‘ਘੱਲੂਘਾਰਾ’ ਰੱਖਿਆ ਗਿਆ ਸੀ, ਜੋ ਕਿ ਸਿੱਖਾਂ ਦੇ ਹੋਏ ਵੱਡੇ ਕਤਲੇਆਮ ਦੇ ਇਤਿਹਾਸਕ ਸੰਦਰਭ ਨੂੰ ਦਰਸਾਉਂਦਾ ਹੈ। ਸਾਲ 2022 ਦੇ ਅਖੀਰ ਵਿੱਚ ਜਦੋਂ ਨਿਰਮਾਤਾਵਾਂ ਨੇ ਸੈਂਸਰ ਬੋਰਡ (CBFC) ਕੋਲ ਸਰਟੀਫਿਕੇਟ ਲਈ ਅਪਲਾਈ ਕੀਤਾ, ਤਾਂ ਛੇ ਮਹੀਨਿਆਂ ਦੀ ਲੰਬੀ ਪ੍ਰਕਿਰਿਆ ਤੋਂ ਬਾਅਦ ਬੋਰਡ ਨੇ ਫਿਲਮ ਵਿੱਚ 21 ਕੱਟ ਲਗਾਉਣ ਅਤੇ ਨਾਂ ਬਦਲ ਕੇ ‘ਪੰਜਾਬ 95’ ਕਰਨ ਦਾ ਆਦੇਸ਼ ਦਿੱਤਾ। ਨਿਰਮਾਤਾ ਕੰਪਨੀ RSVP ਨੇ ਇਸ ਫੈਸਲੇ ਖ਼ਿਲਾਫ਼ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਇਸ ਦੌਰਾਨ ਰਾਜਨੀਤਿਕ ਕਾਰਨਾਂ ਕਰਕੇ ਫਿਲਮ ਨੂੰ ਸਾਲ 2023 ਦੇ ‘ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ’ (TIFF) ਦੇ ਪ੍ਰੀਮੀਅਰ ਤੋਂ ਵੀ ਹਟਾ ਲਿਆ ਗਿਆ ਸੀ। ਨਿਰਦੇਸ਼ਕ ਹਨੀ ਤ੍ਰਿਹਾਨ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਪੁਰਾਣਾ ਟਾਈਟਲ ਨਾ ਮਿਲਣ ਕਰਕੇ ਹੁਣ ਇਸ ਫਿਲਮ ਦਾ ਨਾਂ ‘ਸਤਲੁਜ’ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਸਿਰਫ਼ ਇੱਕ ਵਿਅਕਤੀ ਦੀ ਕਹਾਣੀ ਨਹੀਂ, ਬਲਕਿ ਮੁਸ਼ਕਿਲ ਹਾਲਾਤਾਂ ਵਿੱਚ ਮਨੁੱਖੀ ਜਜ਼ਬੇ ਦੀ ਜਿੱਤ ਨੂੰ ਇੱਕ ਸ਼ਰਧਾਂਜਲੀ ਹੈ। Follow
ਕਈ ਤਰ੍ਹਾਂ ਦੀਆਂ ਰੁਕਾਵਟਾਂ, ਵਿਵਾਦਾਂ ਅਤੇ ਲੰਬੀ ਉਡੀਕ ਤੋਂ ਬਾਅਦ, ਮਸ਼ਹੂਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਬਹੁ-ਚਰਚਿਤ ਫਿਲਮ ਆਖ਼ਰਕਾਰ…
Read More » -
ਤਰਨਤਾਰਨ ‘ਚ ਦਹਿਲਾ ਦੇਣ ਵਾਲੀ ਵਾਰਦਾਤ, ਸਾਲੇ ਨੇ ਜੀਜੇ ਨੂੰ ਜ਼ਿੰਦਾ ਸਾੜਿਆ
ਤਰਨਤਾਰਨ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਸਭ ਦੇ ਰੋਂਗਟੇ ਖੜ੍ਹੇ ਕਰ ਦਿੱਤੇ ਹਨ। ਰਿਸ਼ਤਿਆਂ ਦਾ ਕਤਲ…
Read More » -
Mohali ਚ ਮਾਂ ਵੱਲੋਂ ਬੱਚਿਆਂ ਨੂੰ ਨਹਿਰ ‘ਚ ਸੁੱਟਣ ਦਾ ਮਾਮਲਾ, ਅੰਤਿਮ ਸਸਕਾਰ ਮੌਕੇ ਮਾਂ ਨੂੰ ਨਹੀਂ ਦੇਖਣ ਦਿੱਤਾ ਮੂੰਹ, ਵੱਡਾ ਬੱਚਾ ਅਜੇ ਵੀ ਲਾਪਤਾ
ਮੋਹਾਲੀ ‘ਚ ਆਪਣੇ ਤਿੰਨ ਬੱਚਿਆਂ ਨੂੰ ਨਹਿਰ ਵਿੱਚ ਸੁੱਟਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਮਾਂ ਸ਼ਕੁੰਤਲਾ ਨੂੰ ਬੱਚਿਆਂ ਦੇ…
Read More » -
ਬਰਗਾੜੀ ਬੇਅਦਬੀ ਮਾਮਲਾ: ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ‘ਚ ਪਹੁੰਚੀ SIT, ਜਾਂਚ ਲਈ ਕਰੇਗੀ ਸੀਨ ਰੀਕ੍ਰੀਏਟ
ਬਹਿਬਲਬਰਗਾੜੀ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਨਾਲ ਜੁੜੀ ਅਹਿਮ ਅਪਡੇਟ ਸਾਹਮਣੇ ਆਈ ਹੈ। ਜਾਂਚ ਕਰ ਰਹੀ…
Read More » -
Barnala ‘ਚ ਛੱਪੜ ‘ਚੋਂ ਮਿਲੀ ਨਵਵਿਅਹੁਤਾ ਦੀ ਲਾਸ਼ ,ਹੱਥਾਂ ‘ਚ ਲਾਲ ਚੂੜਾ, ਖੁਦਕੁਸ਼ੀ ਜਾਂ ਕਤਲ?
ਬਰਨਾਲਾ ਜ਼ਿਲ੍ਹੇ ਦੇ ਕਸਬਾ ਤਪਾ ਨੇੜਲੇ ਪਿੰਡ ਤਾਜੋਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਗੁਰਦੁਆਰਾ ਸਾਹਿਬ ਕੋਲ ਸਥਿਤ ਇੱਕ…
Read More »