Breaking NewsD5 specialIndiaNewsPoliticsPunjab

Captain ਨੇ ਦਿੱਲੀ ‘ਚ ਝੂਠ ਮਾਰਿਆ, ਆਹ ਦੇਸੀ ਜੱਟ ਨੇ ਠੋਕੀ ਸਰਕਾਰ

ਨਵੀਂ ਦਿੱਲੀ : ਦਿੱਲੀ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਕਿ ਪੰਜਾਬ ‘ਚ ਕਿਸਾਨਾਂ ਲਈ ਕਾਂਗਰਸ ਸਰਕਾਰ ਨੇ ਜੋ ਕੀਤਾ। ਉਹ ਕੇਜਰੀਵਾਲ ਨਹੀਂ ਕਰ ਸਕਦੇ। ਕੈਪਟਨ ਦੇ ਇਹਨਾਂ ਦਾਅਵਿਆਂ ‘ਤੇ ਫ਼ਿਰੋਜ਼ਪੁਰ ਤੋਂ ਸਾਡੇ ਪੱਤਰਕਾਰ ਪਰਮਜੀਤ ਪੰਮਾ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ। ਤਾਂ ਪੰਜਾਬ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਕਿਹੜੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ ਤੇ ਕੈਪਟਨ ਸਾਬ੍ਹ ਦੇ ਦਾਅਵਿਆਂ ਦੀ ਅਸਲ ਹਕੀਕਤ ਕੀ ਹੈ।

Captain ਨੇ ਦਿੱਲੀ ‘ਚ ਝੂਠ ਮਾਰਿਆ, ਆਹ ਦੇਸੀ ਜੱਟ ਨੇ ਠੋਕੀ ਸਰਕਾਰ | Captain Amarinder Singh | Delhi Election (Video)

ਦੱਸ ਦਈਏ ਕਿ ਸੂਬੇ ਅੰਦਰ ਕਾਂਗਰਸ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਵਾਲੇ ਹਨ ਅਤੇ ਹੁਣ ਦਿੱਲੀ ਦੀ ਤਿਆਰੀ ਹੈ। ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਸੰਭਾਲੀ ਸੀ ਜੋ ਵਾਅਦੇ ਸਿਰਫ ਵੋਟਾਂ ਤੱਕ ਹੀ ਸੀਮਤ ਰਹੇ। ਜੇਕਰ ਪੰਜਾਬ ਵਿੱਚ ਕੋਈ ਵਿਕਾਸ ਹੋਇਆ ਹੈ ਤਾਂ ਸਿਰਫ ਕਾਂਗਰਸ ਦੇ ਮੰਤਰੀਆਂ ਦਾ ਹੀ ਹੋਇਆ ਹੈ ਆਮ ਜਨਤਾ ਦਾ ਨਹੀਂ। ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਅੱਜ ਕਿਸਾਨ ਪੰਜਾਬ ਨੂੰ ਮਹਿਗਾਈ ਦੀ ਮਾਰ ਝੱਲਣੀ ਪੈ ਰਹੀ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ।

ਪੰਜਾਬ ‘ਚ ਹੋਇਆ ਪੁਲਿਸ ਮੁਕਾਬਲਾ, ਗੋਲੀਆਂ ਨੇ ਸੁੰਨ ਕੀਤੇ ਲੋਕ, ਦਹਿਸ਼ਤ ਮਾਹੌਲ, ਕੋਠੀ ‘ਚੋਂ ਚੱਲੀਆਂ ਗੋਲੀਆਂ

ਜਿਸ ਤਰ੍ਹਾਂ ਪੰਜਾਬ ਵਿੱਚ ਕਾਂਗਰਸ ਨੇ ਝੂਠੇ ਵਾਅਦੇ ਕਰ ਗੁਟਕਾ ਸਾਹਿਬ ਦੀਆਂ ਸੋਹਾ ਖਾ ਸੱਤਾ ਸੰਭਾਲੀ ਸੀ, ਠੀਕ ਉਸੇ ਤਰ੍ਹਾਂ ਇੱਕ ਵਾਰ ਫਿਰ ਦਿੱਲੀ ਵਿੱਚ ਕੈਪਟਨ ਦੇ ਮੰਤਰੀ ਲੋਕਾਂ ਨੂੰ ਝੂਠੇ ਲਾਰੇ ਲਾ ਭਰਮਾਂ ਰਹੇ ਹਨ। ਪਿਛਲੇ ਦਿਨੀਂ ਇੱਕ ਨਿੱਜੀ ਚੈਨਲ ਦੇ ਇੰਟਰਵਿਊ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਇੱਕ ਬਿਆਨ ਦਿੱਤਾ ਗਿਆ ਕਿ ਜਦੋ ਦੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ।

NRI ਨਾਲ 66 ਲੱਖ ਦੀ ਠੱਗੀ, ਕਹਿੰਦਾ ਨਾ ਆਇਓ ਪੰਜਾਬ | ਵੇਖੋ ਕਿਵੇਂ ਬੈਂਕ ‘ਚੋਂ ਉੱਡੀ ਸਾਰੀ ਕਮਾਈ

ਉਦੋਂ ਤੋਂ ਪੰਜਾਬ ਵਿੱਚ ਇੰਡਸਟਰੀ ਮਾਲਕਾਂ ਨੂੰ ਪੰਜ ਰੁਪਏ ਸਸਤੀ ਬਿਜਲੀ, ਆਮ ਲੋਕਾਂ ਨੂੰ ਮੁਫ਼ਤ ਬਿਜਲੀ, ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਪੰਜਾਬ ਦੇ ਲੋਕਾਂ ਨੂੰ ਹਸਪਤਾਲਾਂ ਦੇ ਨਾਲ ਨਾਲ ਕਈ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜੋ ਅਰਵਿੰਦ ਕੇਜਰੀਵਾਲ ਨਹੀਂ ਦੇ ਸਕਦਾ ਇਹ ਸਹੂਲਤਾਂ ਸਿਰਫ ਕਾਂਗਰਸ ਪਾਰਟੀ ਹੀ ਦੇ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button