Breaking NewsD5 specialNewsPoliticsPunjab

CAPTAIN ਦੇ ਸ਼ਹਿਰ ‘ਚ ਵਧੀ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ, ਤਾਜ਼ਾ UPDATE !

ਪਟਿਆਲਾ : ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਦੋ ਸ਼ਰਧਾਲੂ ਕੋਵਿਡ ਪੌਜ਼ੀਟਿਵ ਪਾਏ ਗਏ ਹਨ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਪਟਿਆਲਾ ਦੇ ਆਨੰਦ ਨਗਰ ਏ ਐਕਸਟੈਨਸ਼ਨ ਵਿਚ ਰਹਿਣ ਵਾਲੇ ਤਿੰਨ ਸ਼ਰਧਾਲੂ ਜੋ ਕਿ ਆਪਣੀ ਟੈਕਸੀ ਰਾਹੀ ਬੀਤੇ ਦਿਨੀ ਹਜੂਰ ਸਾਹਿਬ ਤੋਂ ਵਾਪਸ ਪਰਤੇ ਸਨ, ਦੀ ਸੂਚਨਾ ਜ਼ਿਲ੍ਹਾ ਸਿਹਤ ਵਿਭਾਗ ਨੂੰ ਮਿਲਣ ਤੇ ਗਾਈਡਲਾਈਨਜ ਅਨੁਸਾਰ ਸਿਹਤ ਵਿਭਾਗ ਵੱਲੋ ਉਹਨਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਸਨ।

ਜਿਹਨਾਂ ਦੀ ਜਾਂਚ ਰਿਪੋਰਟ ਆਉਣ ਤੇਂ 50 ਸਾਲਾ ਔਰਤ ਅਤੇ ਉਸ ਦਾ 26 ਸਾਲਾ ਪੁੱਤਰ ਵਿਚ ਕੋਵਿਡ ਦੀ ਪੁਸ਼ਟੀ ਹੋਈ ਹੈ ਅਤੇ ਉਹਨਾਂ ਨਾਲ ਆਈ ਇੱਕ ਹੋਰ 60 ਸਾਲਾ ਔਰਤ ਦੀ ਰਿਪੋਰਟ ਕੰਫਰਮ ਨਾ ਹੋਣ ਕਰਕੇ ਉਸ ਦੇ ਕੋਵਿਡ ਜਾਂਚ ਸਬੰਧੀ ਦੁਬਾਰਾ ਸੈਂਪਲ ਲਏ ਜਾ ਰਹੇ ਹਨ। ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਰਾਜਿੰਦਰਾ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਪੌਜਟਿਵ ਆਏ ਦੋਨਾਂ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ।

ਕਰਫ਼ਿਊ ਦੌਰਾਨ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਲੋਕਾਂ ਲਈ ਕੈਪਟਨ ਦਾ ਵੱਡਾ ਬਿਆਨ ! D5 Channel Punjabi

ਪਰਿਵਾਰਕ ਮੈਂਬਰਾ ਅਤੇ ਹਾਈ ਰਿਸਕ ਕੇਸਾ ਦੀ ਭਾਲ ਕਰਕੇ ਉਹਨਾਂ ਦੇ ਵੀ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਜਾਣਗੇ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਲਏ 66 ਸੈਂਪਲਾ ਵਿਚੋ 51 ਕੇਸਾ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਅਤੇ ਦੋ ਪੌਜ਼ੀਟਿਵ ਪਾਏ ਗਏ ਹਨ ਅਤੇ ਬਾਕੀ ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ। ਉਹਨਾਂ ਕਿਹਾ ਕਿ ਅੱਜ ਰਾਜਸਥਾਨ ਦੇ ਜੈਸਲਮੇਰ ਤੋਂ ਆਈ ਲੈਬਰ ਦੇ 27 ਮੈਂਬਰ ਅਤੇ ਬੱਸ ਦੇ ਸਟਾਫ ਸਮੇਤ ਕੁੱਲ 30 ਵਿਅਕਤੀਆਂ ਨੂੰ ਸਰਕਾਰੀ ਕੁਆਰਨਟੀਨ ਫੈਸੀਲਿਟੀ ਵਿਚ ਰੱਖ ਕੇ ਉਹਨਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਹਨ। ਉਹਨਾਂ ਕਿਹਾ ਕਿ ਅੱਜ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਤੋ ਕੋਵਿਡ ਜਾਂਚ ਸਬੰਧੀ ਕੱਲ 80 ਸੈਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।

ਮਜੀਠੀਆ ਨੇ ਬਣਾਈ ਕੈਪਟਨ ਦੀ ਰੇਲ, ਕੀਤੇ ਵੱਡੇ ਖੁਲਾਸੇ, ਸੁਣਕੇ ਹੋਜੋਗੇ ਹੈਰਾਨ!D5 Channel Punjabi

ਡਾ. ਮਲਹੋਤਰਾ ਨੇਂ ਦੱਸਿਆਂ ਕਿ ਸਰਕਾਰੀ ਬੱਸਾਂ ਰਾਹੀ ਹਜੂਰ ਸਾਹਿਬ ਤੋਂ ਆ ਰਹੇ 80 ਦੇ ਕਰੀਬ ਸ਼ਰਧਾਲੂਆ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਬਣਾਏ ਏਕਾਂਤਵਾਸ ਵਿਚ ਰੱਖਿਆ ਜਾਵੇਗਾ ਅਤੇ ਗਾਈਡਲਾਈਨ ਅਨੁਸਾਰ ਉਹਨਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ। ਜਿਲ੍ਹੇ ਵਿਚ ਕੇਸਾਂ ਦੀ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਲਈ ਲਏ ਗਏ 781 ਸੈਂਪਲਾਂ ਵਿੱਚੋਂ 63 ਕੋਵਿਡ ਪੌਜੀਟਿਵ, 627 ਨੈਗੇਟਿਵ ਅਤੇ 91 ਸੈਂਪਲਾ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 2 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button