InternationalTop News
Canada ਵੱਲੋਂ 3 ਹਜ਼ਾਰ ਪ੍ਰਵਾਸੀਆਂ ਨੂੰ PR ਲਈ ਸੱਦਾ

ਤਿੰਨ ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀ.ਆਰ. ਲਈ ਸੱਦਾ ਦਿੰਦਿਆਂ ਇੰਮੀਗ੍ਰੇਸ਼ਨ, ਰਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਅਗਸਤ ਮਹੀਨੇ ਦਾ ਦੂਜਾ ਡਰਾਅ ਕੱਢਿਆ ਗਿਆ ਹੈ। ਕੈਨੇਡੀਅਨ ਐਕਸਪੀਰੀਐਂਸ ਕਲਾਸ ਵਾਲੇ ਡਰਾਅ ਦੌਰਾਨ ਸੀ.ਆਰ.ਐਸ. ਸਕੋਰ 516 ਰਿਹਾ ਪਰ 22 ਜੁਲਾਈ ਨੂੰ ਕੱਢੇ ਫਰੈਂਚ ਭਾਸ਼ਾ ਵਿਚ ਮੁਹਾਰਤ ਵਾਲੇ ਡਰਾਅ ਦੌਰਾਨ ਸੀ.ਆਰ.ਐਸ. ਸਕੋਰ 399 ਦਰਜ ਕੀਤਾ ਗਿਆ।ਕੈਨੇਡੀਅਨ ਐਕਸਪੀਰੀਐਂਸ ਕਲਾਸ ਲਈ ਸੀ.ਆਰ.ਐਸ. ਸਕੋਰ 516 ਰਿਹਾ ਦੱਸ ਦੇਈਏ ਕਿ 21 ਜੁਲਾਈ ਨੂੰ 2 ਹਜ਼ਾਰ ਪ੍ਰਵਾਸੀਆਂ ਨੂੰ ਐਕਸਪ੍ਰੈਸ ਐਂਟਰੀ ਦੇ ਡਰਾਅ ਤਹਿਤ ਪੀ.ਆਰ. ਦੇ ਸੱਦੇ ਭੇਜੇ ਗਏ ਜਦਕਿ 4 ਅਗਸਤ ਨੂੰ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਅਰਜ਼ੀਆਂ ਮੰਗੀਆਂ ਗਈਆਂ। ਪ੍ਰੋਵਿਨਸ਼ੀਅਲ ਨੌਮੀਨੇਸ਼ਨ ਤੋਂ ਬਗੈਰ 516 ਦਾ ਸੀ.ਆਰ.ਐਸ. ਸਕੋਰ ਹਾਸਲ ਕਰਨਾ ਉਮੀਦਵਾਰਾਂ ਵਾਸਤੇ ਸੌਖਾ ਨਹੀਂ ਕਿਉਂਕਿ ਮੁਕਾਬਲਾ ਬੇਹੱਦ ਸਖ਼ਤ ਚੱਲ ਰਿਹਾ ਹੈ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ 30 ਸਾਲ ਦਾ ਇਕ ਉਮੀਦਵਾਰ ਜਿਸ ਕੋਲ ਮਾਸਟਰਜ਼ ਡਿਗਰੀ ਅਤੇ ਤਿੰਨ ਸਾਲ ਦਾ ਕੈਨੇਡੀਅਨ ਤਜਰਬਾ ਹੋਵੇ, ਦਾ ਸਕੋਰ 506 ਤੋਂ 516 ਦਰਮਿਆਨ ਬਣਦਾ ਹੈ ਜਦਕਿ ਨੌਕਰੀ ਦੀ ਪੇਸ਼ਕਸ਼ ਵੱਖਰੇ ਤੌਰ ’ਤੇ ਲੋੜੀਂਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




