InternationalTop News

Canada ਤੋਂ ਮਹਾਰਾਜਿਆਂ ਵਾਂਗ ਡਿਪੋਰਟ ਕਰ ਰਹੇ ਪ੍ਰਵਾਸੀ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਮਹਿੰਗੇ ਮਹਿੰਗੇ ਜਹਾਜ਼ਾਂ ਵਿਚ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਤਿੰਨ ਜਣਿਆਂ ਨੂੰ ਕੱਢਣ ਵਾਸਤੇ 4 ਲੱਖ 38 ਹਜ਼ਾਰ ਡਾਲਰ ਦਾ ਕਿਰਾਇਆ ਖ਼ਰਚ ਕਰਦਿਆਂ ਧਨਾਢ ਲੋਕਾਂ ਵਾਲਾ ਵਰਤਿਆ ਗਿਆ। ਸਤੰਬਰ 2022 ਵਿਚ ਸਿਰਫ਼ ਦੋ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਵਾਸਤੇ 1 ਲੱਖ 30 ਹਜ਼ਾਰ 432 ਡਾਲਰ ਖਰਚ ਕੀਤੇ ਗਏ। ਬਾਰਡਰ ਏਜੰਟ ਅਜਿਹੇ ਜਹਾਜ਼ ਕਿਰਾਏ ’ਤੇ ਲੈ ਰਹੇ ਹਨ ਜੋ ਦੁਨੀਆਂ ਦੇ ਸਰਮਾਏਦਾਰ ਲੋਕ ਆਪਣੀ ਨਿਜੀ ਆਵਾਜਾਈ ਵਾਸਤੇ ਰਖਦੇ ਹਨ। ਇਸ ਬਾਰੇ ਸਫ਼ਾਈ ਪੇਸ਼ ਕਰਦਿਆਂ ਸੀ.ਬੀ.ਐਸ.ਏ. ਦੇ ਬੁਲਾਰੇ ਲਿਊਕ ਰੀਮਰ ਲੇ ਕਿਹਾ ਕਿ ਕਿਰਾਏ ’ਤੇ ਜਹਾਜ਼ ਲੈਣ ਦੀ ਨੌਬਤ ਕਦੇ ਕਦਾਈਂ ਹੀ ਆਉਂਦੀ ਹੈ ਅਤੇ 2020 ਮਗਰੋਂ ਸਿਰਫ਼ ਪੰਜ ਮੌਕਿਆਂ ’ਤੇ ਚਾਰਟਰਡ ਏਅਰਕ੍ਰਾਫ਼ਟ ਦੀ ਵਰਤੋਂ ਕੀਤੀ ਗਈ। ਦੂਜੇ ਪਾਸੇ, ਫ਼ਰਵਰੀ 2022 ਦੌਰਾਨ ਬਾਰਡਰ ਏਜੰਸੀ ਨੇ ਦੋ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਅੰਦਰ ਹੀ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਵਾਸਤੇ 3 ਲੱਖ 68 ਹਜ਼ਾਰ 810 ਡਾਲਰ ਕਿਰਾਇਆ ਖ਼ਰਚ ਕਰਦਿਆਂ ਜਹਾਜ਼ ਕਿਰਾਏ ’ਤੇ ਲਿਆ।ਬਾਰਡਰ ਏਜੰਟ ਮਹਿੰਗ-ਮਹਿੰਗੇ ਜਹਾਜ਼ਾਂ ਦਾ ਕਰ ਰਹੇ ਪ੍ਰਬੰਧ ਰੀਮਰ ਦਾ ਕਹਿਣਾ ਸੀ ਕਿ ਡਿਪੋਰਟ ਕੀਤੇ ਜਾ ਰਹੇ ਜ਼ਿਆਦਾਤਰ ਲੋਕਾਂ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ ਪਰ 2,300 ਕਿਲੋਮੀਟਰ ਦਾ ਸਫ਼ਰ ਸੜਕ ਰਾਹੀਂ ਕਰਨਾ ਮੁਸ਼ਕਲ ਸੀ ਜਿਸ ਦੇ ਮੱਦੇਨਜ਼ਰ ਹਵਾਈ ਰਸਤੇ ਜਾਣ ਦਾ ਫ਼ੈਸਲਾ ਕੀਤਾ ਗਿਆ। ਬਾਰਡਰ ਏਜੰਸੀ ਦੇ ਰਿਕਾਰਡ ਮੁਤਾਬਕ ਇਕ ਵਿਦੇਸ਼ੀ ਨਾਗਰਿਕ ਨੂੰ ਨਿਗਰਾਨੀ ਹੇਠ ਡਿਪੋਰਟ ਕਰਨ ’ਤੇ 13 ਹਜ਼ਾਰ ਡਾਲਰ ਦਾ ਖਰਚਾ ਆਉਂਦਾ ਹੈ ਜਦਕਿ ਇਕੱਲਿਆਂ ਡਿਪੋਰਟ ਕਰਨ ’ਤੇ 3,905 ਡਾਲਰ ਖਰਚ ਹੁੰਦੇ ਹਨ। ਸੀ.ਬੀ.ਐਸ.ਏ. ਵੱਲੋਂ 2024-25 ਦੌਰਾਲ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ’ਤੇ  7 ਕਰੋੜ 82 ਲੱਖ ਡਾਲਰ ਤੋਂ ਵੱਧ ਰਕਮ ਖ਼ਰਚ ਕੀਤੀ ਜਦਕਿ ਵਿਦੇਸ਼ੀ ਨਾਗਰਿਕਾਂ ਦੀ ਡਿਟੈਨਸ਼ਨ ਉਤੇ 13 ਕਰੋੜ ਡਾਲਰ ਤੋਂ ਵੱਧ ਰਕਮ ਖ਼ਰਚ ਕੀਤੀ ਗਈ। ਰੀਮਰ ਨੇ ਦੱਸਿਆ ਕਿ ਚਾਰਟਰਡ ਏਅਰਕ੍ਰਾਫ਼ਟ ਦੀ ਜ਼ਰੂਰਤ ਉਨ੍ਹਾਂ ਹਾਲਾਤ ਵਿਚ ਪੈਂਦੀ ਹੈ ਜਦੋਂ ਕੋਈ ਵੀ ਏਅਰਲਾਈਨ ਸਬੰਧਤ ਗੈਰਕਾਨੂੰਨੀ ਪ੍ਰਵਾਸੀ ਨੂੰ ਸੀਟ ਦੇਣ ਤੋਂ ਨਾਂਹ ਕਰ ਦਿੰਦੀ ਹੈ।5 ਜਣਿਆਂ ਨੂੰ ਡਿਪੋਰਟ ਕਰਨ ’ਤੇ ਖਰਚੇ 6 ਲੱਖ ਡਾਲਰ ਇੰਮੀਗ੍ਰੇਸ਼ਨ ਵਕੀਲ ਸਰਜੀਓ ਕੈਰਸ ਨੇ ਕਿਹਾ ਕਿ ਡਿਪੋਰਟੇਸ਼ਨ ਦੇ ਜ਼ਿਆਦਾਤਰ ਮਾਮਲੇ ਬਗੈਰ ਨਿਗਰਾਨੀ ਵਾਲੇ ਹੁੰਦੇ ਹਲ ਪਰ ਹਾਲਾਤ ਮੁਤਾਬਕ ਚੋਣ ਕੀਤੀ ਜਾਂਦੀ ਹੈ। 2025-26 ਦੌਰਾਨ ਡਿਪੋਰਟੇਸ਼ਨ ਉਤੇ 9 ਕਰੋੜ 48 ਲੱਖ ਡਾਲਰ ਖ਼ਰਚ ਕੀਤੇ ਗਏ ਜਦਕਿ ਵਿਦੇਸ਼ੀ ਨਾਗਰਿਕਾਂ ਦੀ ਡਿਟੈਨਸ਼ਨ ਉਤੇ 20 ਕਰੋੜ ਡਾਲਰ ਦੀ ਰਕਮ ਖ਼ਰਚ ਕੀਤੀ ਗਈ। ਦੱਸ ਦੇਈਏ ਕਿ ਸੂਬਾ ਸਰਕਾਰਾਂ ਇੰਮੀਗ੍ਰੇਸ਼ਨ ਹਿਰਾਸਤੀਆਂ ਨੂੰ ਆਪਣੀਆਂ ਜੇਲਾਂ ਵਿਚ ਰੱਖਣ ਤੋਂ ਹੱਥ ਖੜੇ ਕਰ ਚੁੱਕੀਆਂ ਹਨ ਅਤੇ ਹੁਣ ਬਾਰਡਰ ਏਜੰਸੀ ਵੱਲੋਂ ਬੀ.ਸੀ. ਦੇ ਸਰੀ, ਕਿਊਬੈਕ ਦੇ ਲਵਾਲ, ਅਤੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਅੱਠ ਕਿਲੋਮੀਟਰ ਦੂਰ ਬਣੇ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਜਾਂਦਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button