Canada ’ਚ ਭਾਰਤੀ ਨੂੰ ਸ਼ਰਾਬ ਪੀਣੀ ਮਹਿੰਗੀ ਪਈ

ਸ਼ਰਾਬ ਦੇ ਨਸ਼ੇ ਵਿਚ ਔਰਤਾਂ ਨਾਲ ਬੇਹੁਦਾ ਹਰਕਤਾਂ ਕਰਨ ਵਾਲੇ ਬ੍ਰਿਜੇਸ਼ ਕਲਪੇਸ਼ ਕੁਮਾਰ ਪਟੇਲ ਨੂੰ ਡਿਪੋਰਟ ਕਰਨ ਦੀ ਆਵਾਜ਼ ਤੇਜ਼ ਹੁੰਦੀ ਜਾ ਰਹੀ ਹੈ ਜਿਸ ਦੀ ਕਿਸਮਤ ਦਾ ਫ਼ੈਸਲਾ ਅਦਾਲਤ ਵੱਲੋਂ ਸੁਣਾਈ ਜਾਣ ਵਾਲੀ ਸਜ਼ਾ ਕਰੇਗੀ। ਹੈਲੀਫ਼ੈਕਸ ਦਾ ਬ੍ਰਿਜੇਸ਼ ਕੁਮਾਰ ਪੇਸ਼ੀਆਂ ਭੁਗਤਣ ਮੌਂਕਟਨ ਦੀ ਅਦਾਲਤ ਆਉਂਦਾ ਹੈ ਜੋ ਇਸ ਵੇਲੇ ਵਰਕ ਪਰਮਿਟ ’ਤੇ ਕੈਨੇਡਾ ਵਿਚ ਰਹਿ ਰਿਹਾ ਹੈ ਅਤੇ ਸਰਕਾਰੀ ਵਕੀਲ ਉਸ ਨੂੰ ਵੱਖ ਵੱਖ ਦੋਸ਼ਾਂ ਹੇਠ 40 ਮਹੀਨੇ ਵਾਸਤੇ ਜੇਲ ਭੇਜਣ ਦੀ ਮੰਗ ਕਰ ਰਿਹਾ ਹੈ ਜਦਕਿ ਬਚਾਅ ਪੱਖ ਦਾ ਕਹਿਣਾ ਹੈ ਕਿ ਉਸ ਦੇ ਮੁਵੱਕਲ ਨੂੰ ਸਿਰਫ਼ ਘਰ ਵਿਚ ਨਜ਼ਰਬੰਦ ਰੱਖਣ ਦੀ ਸਜ਼ਾ ਸੁਣਾਈ ਜਾਵੇ। ਬ੍ਰਿਜੇਸ਼ ਕੁਮਾਰ ਨੂੰ ਅਪ੍ਰੈਲ ਵਿਚ ਦੋਸ਼ੀ ਠਹਿਰਾਇਆ ਗਿਆ ਅਤੇ 16 ਸਤੰਬਰ ਨੂੰ ਸਜ਼ਾ ਦਾ ਐਲਾਨ ਕੀਤਾ ਜਾ ਸਕਦਾ ਹੈ।ਔਰਤਾਂ ਨਾਲ ਬੇਹੁਦਾ ਹਰਕਤਾਂ ਦੇ ਮਾਮਲੇ ਵਿਚ ਹੋ ਸਕਦੈ ਡਿਪੋਰਟ ਦੱਸ ਦੇਈਏ ਕਿ 7 ਜੁਲਾਈ 2024 ਨੂੰ ਮੈਜਿਕ ਮਾਊਂਟੇਨ ਵਾਟਰ ਪਾਰਕ ਵਿਚ ਵਾਪਰੀ ਘਟਨਾ ਦੌਰਾਨ ਬ੍ਰਿਜੇਸ਼ ਕੁਮਾਰ ਨੇ ਸ਼ਰਾਬ ਦੇ ਨਸ਼ੇ ਵਿਚ ਕਈ ਔਰਤਾਂ ਨੂੰ ਇਤਰਾਜ਼ਯੋਗ ਤਰੀਕੇ ਨਾਲ ਛੋਹਿਆ। ਦੋ ਬਾਲਗ ਅਤੇ ਇਕ ਨਾਬਾਲਗ ਪੀੜਤ ਨੇ ਬ੍ਰਿਜੇਸ਼ ਕੁਮਾਰ ਵਿਰੁੱਧ ਦੋਸ਼ ਲਾਏ ਜਦਕਿ ਇਕ ਪੀੜਤ ਬਤੌਰ ਗਵਾਹ ਅਦਾਲਤ ਵਿਚ ਪੇਸ਼ ਹੋਈ। ਬ੍ਰਿਜੇਸ਼ ਕੁਮਾਰ ਨੇ ਉਸ ਦਿਨ ਸਿਰਫ਼ ਔਰਤਾਂ ਨਾਲ ਹੀ ਬਦਤਮੀਜ਼ੀ ਨਹੀਂ ਕੀਤੀ ਸਗੋਂ ਵਾਟਰ ਪਾਰਕ ਵਿਚ ਮੌਜੂਦ ਲਾਈਫ਼ ਗਾਰਡ ਵੀ ਉਸ ਦੀਆਂ ਹਰਕਤਾਂ ਤੋਂ ਤੰਗ ਆ ਗਏ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਜੇ ਇਹ ਪਾਣੀ ਵਿਚ ਡਿੱਗਿਆ ਤਾਂ ਕੱਢਣਾ ਮੁਸ਼ਕਲ ਹੋ ਜਾਵੇਗਾ। ਕ੍ਰਾਊਨ ਵੱਲੋਂ ਬ੍ਰਿਜੇਸ਼ ਕੁਮਾਰ ਦਾ ਨਾਂ ਕੈਨੇਡਾ ਦੀ ਨੈਸ਼ਨਲ ਸੈਕਸ ਔਫ਼ੈਂਡਰ ਰਜਿਸਟਰੀ ਵਿਚ ਦਰਜ ਕਰਨ ਦੀ ਗੁਜ਼ਾਰਿਸ਼ ਵੀ ਕੀਤੀ ਗਈ ਹੈ ਜਦਕਿ ਬਚਾਪ ਪੱਖ ਦੇ ਵਕੀਲ ਬਰੂਸ ਫ਼ਿਲਿਪਸ ਨੇ ਆਪਣੇ ਮੁਵੱਕਲ ਨੂੰ 18 ਤੋਂ 23 ਮਹੀਨੇ ਕਮਿਊਨਿਟੀ ਵਿਚ ਸੇਵਾ ਕਰਨ ਦੀ ਸਜ਼ਾ ਸੁਣਾਏ ਜਾਣ ਦੀ ਵਕਾਲਤ ਕੀਤੀ ਜਾ ਰਹੀ ਹੈ। ਬ੍ਰਿਜੇਸ਼ ਕੁਮਾਰ ਨੂੰ ਸਜ਼ਾ ਦਾ ਐਲਾਨ 16 ਸਤੰਬਰ ਨੂੰਕੈਨੇਡਾ ਦੇ ਇੰਮੀਗ੍ਰੇਸ਼ਨ ਕਾਨੂੰਨ ਮੁਤਾਬਕ ਬ੍ਰਿਜੇਸ਼ ਕੁਮਾਰਕ ਜੇਲ ਜਾਂਦਾ ਹੈ ਤਾਂ ਉਸ ਸਿੱਧੇ ਤੌਰ ’ਤੇ ਡਿਪੋਰਟ ਕੀਤਾ ਜਾ ਸਕਦਾ ਹੈ ਪਰ ਕੰਡੀਸ਼ਨਲ ਸੈਂਟੈਂਸ ਦੇ ਮਾਮਲੇ ਵਿਚ ਇੰਮੀਗ੍ਰੇਸ਼ਨ ਸਿੱਟੇ ਭੁਗਤਣੇ ਨਹੀਂ ਪੈਣਗੇ। ਬਰੂਸ ਨੇ ਅਦਾਲਤ ਵਿਚ ਦਲੀਲ ਦਿਤੀ ਕਿ ਬ੍ਰਿਜੇਸ਼ ਨੇ 7 ਜੁਲਾਈ 2024 ਨੂੰ ਪਹਿਲੀ ਵਾਰ ਸ਼ਰਾਬ ਪੀਤੀ ਅਤੇ ਇਸੇ ਕਰ ਕੇ ਆਪੇ ਤੋਂ ਬਾਹਰ ਹੋ ਗਿਆ ਪਰ ਉਸ ਦਿਨ ਤੋਂ ਬਾਅਦ ਸ਼ਰਾਬ ਨੂੰ ਕਦੇ ਹੱਥ ਵੀ ਨਹੀਂ ਲਾਇਆ। ਬਰੂਸ ਫ਼ਿਲਿਪਸ ਮੁਤਾਬਕ ਉਨ੍ਹਾਂ ਦੇ ਮੁਵੱਕਲ ਨੂੰ ਆਪਣੇ ਕੀਤੇ ਉਤੇ ਬੇਹੱਦ ਅਫ਼ਸੋਸ ਹੈ ਅਤੇ ਉਹ ਪਰਵਾਰਾਂ ਤੋਂ ਮੁਆਫ਼ੀ ਮੰਗ ਚੁੱਕਿਆ ਹੈ। ਬਚਾਅ ਪੱਖ ਦੇ ਵਕੀਲ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਕਿਹਾ ਕਿ ਉਸ ਦੇ ਮੁਵੱਕਲ ਨੂੰ ਦੋਸ਼ ਮੁਕਤ ਕਰ ਦਿਤਾ ਜਾਵੇ ਜਿਸ ਨਾਲ ਉਹ ਕੈਨੇਡਾ ਵਿਚ ਰਹਿਣ ਦੇ ਕਾਬਲ ਬਣ ਸਕੇਗਾ। ਮੌਂਕਟਨ ਦੀ ਅਦਾਲਤ ਵੱਲੋਂ ਅਗਸਤ ਦੇ ਪਹਿਲੇ ਹਫ਼ਤੇ ਸਜ਼ਾ ਦਾ ਐਲਾਨ ਕੀਤਾ ਜਾਣਾ ਸੀ ਪਰ ਹੁਣ 16 ਸਤੰਬਰ ਨੂੰ ਫ਼ੈਸਲਾ ਆ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




