Breaking NewsIndiaTop News

ਨੂਹ ਵਿੱਚ ਹੋਈ ਹਿੰਸਾ ਦੇ ਇੱਕ ਮਾਮਲੇ ਵਿੱਚ ਜੇਲ੍ਹ ਬੰਦ ਬਿੱਟੂ ਬਜਰੰਗੀ ਨੂੰ ਮਿਲੀ ਜ਼ਮਾਨਤ

ਹਰਿਆਣਾ ਦੇ ਨੂਹ ਵਿੱਚ ਹੋਈ ਹਿੰਸਾ ਦੇ ਇੱਕ ਮਾਮਲੇ ਵਿੱਚ ਜੇਲ੍ਹ ਬੰਦ ਬਿੱਟੂ ਬਜਰੰਗੀ ਉਰਫ਼ ਰਾਜਕੁਮਾਰ ਨੂੰ ਜ਼ਮਾਨਤ ਮਿਲ ਗਈ ਹੈ। ਨੂਹ ਦੀ ਵਧੀਕ ਸੈਸ਼ਨ ਅਦਾਲਤ ਦੇ ਜੱਜ ਸੰਦੀਪ ਦੁੱਗਲ ਦੀ ਅਦਾਲਤ ਨੇ ਉਸ ਨੂੰ 50 ਹਜ਼ਾਰ ਰੁਪਏ ਦੇ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ। ਇਸ ਸਮੇਂ ਬਿੱਟੂ ਬਜਰੰਗੀ ਫਰੀਦਾਬਾਦ ਦੀ ਨੀਮਕਾ ਜੇਲ ‘ਚ ਬੰਦ ਹੈ।

 ਬਿੱਟੂ ਬਜਰੰਗੀ ਨੂੰ 15 ਅਗਸਤ ਦੀ ਸ਼ਾਮ ਨੂੰ ਫਰੀਦਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ ਹੈ ਕਿ ਬਿੱਟੂ ਬਜਰੰਗੀ ਨੇ ਨੂਹ ‘ਚ ਬ੍ਰਜਮੰਡਲ ਯਾਤਰਾ ਦੌਰਾਨ ਸੋਸ਼ਲ ਮੀਡੀਆ ‘ਤੇ ਕਈ ਭੜਕਾਊ ਪੋਸਟਾਂ ਕੀਤੀਆਂ ਸਨ। ਇਸ ਤੋਂ ਇਲਾਵਾ ਯਾਤਰਾ ‘ਚ ਸ਼ਾਮਲ ਹੋਣ ਸਮੇਂ ਉਸ ਨੇ ਨੂਹ ‘ਚ ਐਡੀਸ਼ਨਲ ਐੱਸ.ਪੀ ਊਸ਼ਾ ਕੁੰਡੂ ਅਤੇ ਉਨ੍ਹਾਂ ਦੇ ਸਟਾਫ ਨਾਲ ਨਾ ਸਿਰਫ ਦੁਰਵਿਵਹਾਰ ਕੀਤਾ, ਸਗੋਂ ਜ਼ਬਤ ਕੀਤੇ ਹਥਿਆਰ ਵੀ ਖੋਹ ਲਏ। ਇਸ ਮਾਮਲੇ ‘ਚ ਬਿੱਟੂ ਬਜਰੰਗੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਜਦੋਂ 15 ਅਗਸਤ ਨੂੰ ਤਾਵੜੂ ਸੀ.ਆਈ.ਏ ਦੀ ਟੀਮ ਬਿੱਟੂ ਬਜਰੰਗੀ ਨੂੰ ਗ੍ਰਿਫਤਾਰ ਕਰਨ ਗਈ ਤਾਂ ਟੀਮ ਨੂੰ ਦੇਖ ਕੇ ਉਹ ਲੁੰਗੀ ਪਾ ਕੇ ਘਰ ਦੇ ਅੰਦਰ ਭੱਜ ਗਿਆ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

।ਨਹੂ ਹਿੰਸਾ ਨਾਲ ਜੁੜੇ ਮਾਮਲੇ ਦੀ ਵੀਡੀਓ ਅਤੇ ਜਾਂਚ ਤੋਂ ਬਾਅਦ 14 ਅਗਸਤ ਨੂੰ ਬਿੱਟੂ ਬਜਰੰਗੀ ਖਿਲਾਫ ਨੂਹ ਦੇ ਸਦਰ ਥਾਣੇ ‘ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਅਗਲੇ ਦਿਨ ਸੀਆਈਏ ਦੀ ਟੀਮ ਨੇ ਉਸ ਨੂੰ ਫਰੀਦਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ। ਜਿਸ ਤੋਂ ਬਾਅਦ ਉਸ ਨੂੰ ਨੂਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੰਗਲਵਾਰ ਨੂੰ ਬਿੱਟੂ ਬਜਰੰਗੀ ਦੇ ਵਕੀਲਾਂ ਨੇ ਨੂਹ ਦੀ ਐਡੀਸ਼ਨਲ ਕੋਰਟ ‘ਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ। ਬੁੱਧਵਾਰ ਨੂੰ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਏਡੀਜੇ ਕੋਰਟ ਨੇ ਬਿੱਟੂ ਬਜਰੰਗੀ ਨੂੰ ਜ਼ਮਾਨਤ ਦੇ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button