InternationalTop News
Canada ’ਚ ਪੰਜਾਬੀ ਨੇ ਮਾਰਤੀ ਪਤਨੀ

ਕੈਨੇਡਾ ਵਿਚ ਪੰਜਾਬੀ ਪਰਵਾਰ ਪਲਾਂ ਵਿਚ ਖੇਰੂੰ ਖੇਰੂੰ ਹੋ ਗਿਆ ਜਦੋਂ ਔਰਤ ਦੀ ਹੱਤਿਆ ਕਰ ਦਿਤੀ ਗਈ ਅਤੇ ਪਤੀ ਨੂੰ ਪੁਲਿਸ ਫੜ ਕੇ ਲੈ ਗਈ ਜਦਕਿ ਦੋ ਬੱਚੇ ਨਾਨੀ ਦੀ ਉਂਗਲ ਫ਼ੜ ਕਿਸੇ ਅਣਦੱਸੀ ਥਾਂ ਵੱਲ ਚਲੇ ਗਏ। ਉਨਟਾਰੀਓ ਦੇ ਲੰਡਨ ਸ਼ਹਿਰ ਵਿਚ ਮੰਗਲਵਾਰ ਸ਼ਾਮ ਵਾਪਰੀ ਵਾਰਦਾਤ ਬਾਰੇ ਪੁਲਿਸ ਨੇ ਦੱਸਿਆ ਕਿ ਮੌਕਾ ਏ ਵਾਰਦਾਤ ’ਤੇ ਪੁੱਜੇ ਅਫ਼ਸਰਾਂ ਨੂੰ ਇਕ ਔਰਤ ਨਾਜ਼ੁਕ ਹਾਲਤ ਵਿਚ ਮਿਲੀ ਜਿਸ ਨੂੰ ਪੈਰਾਮੈਡਿਕਸ ਵੱਲੋਂ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿਤਾ। ਸਾਊਥ-ਈਸਟ ਲੰਡਨ ਦੇ ਸਮਰਸਾਈਡ ਇਲਾਕੇ ਵਿਚ ਚੈਲਟਨ ਰੋਡ ’ਤੇ ਸਥਿਤ ਵਾਰਦਾਤ ਵਾਲੇ ਘਰ ਵਿਚ ਮੌਜੂਦ 41 ਸਾਲਾ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਪੁਲਿਸ ਨੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿਤੇ।ਪੁਲਿਸ ਨੇ 41 ਸਾਲਾ ਮਨਦੀਪ ਸਿੰਘ ਨੂੰ ਕੀਤਾ ਗ੍ਰਿਫ਼ਤਾਰਫਿਲਹਾਲ ਔਰਤ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਪਰ ਗੁਆਂਢੀਆਂ ਨੇ ਦੱਸਿਆ ਕਿ ਘਰ ਵਿਚ ਪਤੀ-ਪਤਨੀ, ਇਨ੍ਹਾਂ ਦੇ ਦੋ ਬੱਚੇ ਅਤੇ ਬੱਚਿਆਂ ਦੀ ਨਾਨੀ ਰਹਿੰਦੀ ਸੀ। ਵਾਰਦਾਤ ਮਗਰੋਂ ਨਾਨੀ ਵਿਰਲਾਪ ਕਰਦੀ ਬਾਹਰ ਆਈ ਅਤੇ ਬੱਚਿਆਂ ਨੂੰ ਲੈ ਕੇ ਕਿਸੇ ਪਾਸੇ ਚਲੀ ਗਈ। ਉਦੋਂ ਤੱਕ ਪੁਲਿਸ ਘਰ ਵਿਚ ਦਾਖ਼ਲ ਨਹੀਂ ਸੀ ਹੋਈ। ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਪਰਵਾਰ ਦੇ ਗੁਆਂਢੀ ਸੈਮ ਆਵਦੀ ਲੇ ਦੱਸਿਆ ਕਿ ਮੰਗਲਵਾਰ ਰਾਤ ਤੋਂ ਬੁੱਧਵਾਰ ਬਾਅਦ ਦੁਪਹਿਰ ਤੱਕ ਪੁਲਿਸ ਦੀਆਂ ਗੱਡੀਆਂ ਘਰ ਦੇ ਬਾਹਰ ਮੌਜੂਦ ਰਹੀਆਂ ਅਤੇ ਫ਼ੌਰੈਂਸਿਕ ਮਾਹਰ ਵੀ ਘਰ ਅੰਦਰ ਦਾਖ਼ਲ ਹੁੰਦੇ ਨਜ਼ਰ ਆਏ। ਇਕ ਹੋਰ ਗੁਆਂਢੀ ਵਿਬਿਨ ਚਾਰਲਸ ਦਾ ਕਹਿਣਾ ਸੀ ਕਿ ਪਰਵਾਰ ਦੇ ਬੱਚੇ ਅਕਸਰ ਹੀ ਘਰ ਬਾਹਰ ਖੇਡਦੇ ਨਜ਼ਰ ਆਉਂਦੇ ਜਦਕਿ ਉਨ੍ਹਾਂ ਦੀ ਗਰੈਂਡ ਮਦਰ ਨਿਗਰਾਨੀ ਕਰਦੀ। ਜ਼ਿਆਦਾਤਰ ਲੋਕਾਂ ਮੁਤਾਬਕ ਪਰਵਾਰ ਬਿਲਕੁਲ ਸ਼ਾਂਤ ਸੁਭਾਅ ਵਾਲਾ ਸੀ ਪਰ ਸੈਮ ਆਵਦੀ ਨੇ ਦੱਸਿਆ ਕਿ ਉਸ ਨੇ ਕਈ ਵਾਰ ਉਚੀ ਸੁਰ ਵਾਲੀਆਂ ਆਵਾਜ਼ ਸੁਣੀਆਂ। ਉਧਰ, ਲੰਡਨ ਪੁਲਿਸ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਘਰੇਲੂ ਹਿੰਸਾ ਦੇ ਵਧਦੇ ਮਾਮਲੇ ਡੂੰਘੀਆਂ ਚਿੰਤਾਵਾਂ ਪੈਦਾ ਕਰ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




