Breaking NewsD5 specialIndiaNewsPoliticsPunjab

Budget 2020 : ਕਿਸਾਨਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ, ਖੇਤੀਬਾੜੀ ‘ਤੇ ਖਰਚ ਹੋਣਗੇ 2.83 ਲੱਖ ਕਰੋੜ !

ਨਵੀਂ ਦਿੱਲੀ : ਮੋਦੀ ਸਰਕਾਰ ਨੇ ਤੈਅ ਕਰ ਲਿਆ ਹੈ ਕਿ ਉਹ 2022 ਤੱਕ ਕਿਸਾਨਾਂ ਦੀ ਕਮਾਈ ਦੁੱਗਣੀ ਕਰਕੇ ਰਹੇਗੀ। ਕਿਸਾਨ ਖੁਸ਼ ਹੋਵੇਗਾ ਤਾਂ ਦੇਸ਼ ‘ਚ ਖਰੀਦ ਸ਼ਕਤੀ ਵਧੇਗੀ ਅਤੇ ਅਰਥਵਿਵਸਥਾ ਦੀ ਗੱਡੀ ਦੌੜਨ ਲੱਗੇਗੀ। ਇਸ ਲਈ ਖੇਤੀ – ਕਿਸਾਨੀ ਲਈ ਬਜਟ ਰਿਕਾਰਡ ‘ਚ ਵਾਧਾ ਕੀਤਾ ਗਿਆ ਗਈ ਹੈ। ਖੇਤੀ – ਕਿਸਾਨੀ ਦੇ ਬਜਟ ਰਿਕਾਰਡ ‘ਚ 1.52 ਲੱਖ ਕਰੋੜ ਦਾ ਵਾਧਾ ਕੀਤਾ ਗਿਆ ਹੈ। 2019 – 20 ‘ਚ ਇਸ ਖੇਤਰ ਲਈ 1,30,485 ਕਰੋੜ ਦਾ ਬਜਟ ਸੀ ਜਿਸਨੂੰ ਵਧਾ ਕੇ 2,83,000 ਕਰੋੜ ਕਰ ਦਿੱਤਾ ਗਿਆ ਹੈ।

ਲਓ ਜੀ ਹੋ ਗਿਆ ਵੱਡਾ ਧਮਾਕਾ, ਰਲ ਗਏ ਜਾਖੜ ‘ਤੇ ਢੀਂਡਸਾ, ਕਾਂਗਰਸ ਕਰੇਗੀ ਢੀਂਡਸਾ ਦੀ ਮਦਦ!

ਦੱਸ ਦਈਏ ਕਿ 2017 – 18 ‘ਚ ਖੇਤੀਬਾੜੀ ਲਈ ਸਿਰਫ 51,576 ਕਰੋੜ ਦਾ ਬਜਟ ਸੀ। ਸਰਕਾਰ ਨੂੰ ਲੱਗਾ ਕਿ ਕਿਸਾਨਾਂ ਨੂੰ ਅੱਗੇ ਵਧਾਉਣਾ ਹੈ ਤਾਂ ਇਸ ਖੇਤਰ ‘ਚ ਪੈਸਾ ਜਿਆਦਾ ਦੇਣਾ ਹੋਵੇਗਾ। ਇਸ ਲਈ 2018 ‘ਚ ਖੇਤੀਬਾੜੀ ਅਤੇ ਕਿਸਾਨ ਕਲ‍ਿਆਣ ਮੰਤਰਾਲੇ ਦਾ ਬਜਟ ਅਲਾਟਮੈਂਟ 58,080 ਕਰੋੜ ਰੁਪਏ ਕਰ ਦਿੱਤਾ ਗਿਆ। ਪੀਐਮ ਨਰਿੰਦਰ ਮੋਦੀ ਲਗਾਤਾਰ ਕਿਸਾਨਾਂ ਦੀ ਹਾਲਤ ਸਮਝਦੇ ਰਹੇ ਅਤੇ ਉਨ੍ਹਾਂ ਨੂੰ ਲੱਗਾ ਕਿ ਖੇਤੀਬਾੜੀ ਪ੍ਰਧਾਨ ਦੇਸ਼ ‘ਚ ਕਿਸਾਨਾਂ ਦੀ ਹਾਲਤ ਸਿਰਫ ਇੰਨੀ ਰਕਮ ਨਾਲ ਬਿਹਤਰ ਨਹੀਂ ਹੋ ਸਕਦੀ।

Sukhbir Badal ਦਾ ਵੱਡਾ ਐਕਸ਼ਨ, ਢੀਂਡਸਿਆ ਦੀ ਵਧਾਈ ਮੁਸ਼ਕਿਲ, ਖੇਡਿਆ ਸਭ ਤੋਂ ਵੱਡਾ ਦਾਅ

ਇਸ ਲਈ ਸਾਲ 2019 – 20 ‘ਚ ਖੇਤੀ – ਕਿਸਾਨੀ ਲਈ ਖੇਤੀਬਾੜੀ ਮੰਤਰਾਲੇ ਨੂੰ 1,30,485 ਕਰੋੜ ਰੁਪਏ ਦਾ ਬਜਟ ਦਿੱਤਾ।ਇਸ ਦੀ ਵਜ੍ਹਾ ਨਾਲ ਦੇਸ਼ ਦੇ 14.5 ਕਰੋੜ ਕਿਸਾਨਾਂ ਨੂੰ ਸਲਾਨਾ ਖੇਤੀ ਲਈ 6000 – 6000 ਰੁਪਏ ਦੀ ਡਾਇਰੈਕਟ ਸਹਾਇਤਾ ਦੇਣ ਦੀ ਸ਼ੁਰੂਆਤ ਕੀਤੀ ਗਈ। ਇਸ ਵਾਰ ਕਿਸਾਨਾਂ ਨੂੰ ਲੈ ਕੇ ਕਈ ਹੋਰ ਸਕੀਮਾਂ ਦੀ ਘੋਸ਼ਣਾ ਕੀਤੀ ਗਈ ਹੈ। ਇਸ ਲਈ ਬਜਟ ਵਿੱਚ ਰਿਕਾਰਡ 1.52 ਲੱਖ ਕਰੋੜ ਦਾ ਵਾਧਾ ਕਰਦੇ ਹੋਏ ਇਸਨੂੰ 2.83 ਲੱਖ ਕਰੋੜ ਕਰ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button