Breaking NewsD5 specialNewsPunjabTop News

BSP ਨਾਲ ਗਠਜੋੜ ਦੇ ਰਸਮੀ ਐਲਾਨ ਤੋਂ ਪਹਿਲਾਂ ਅਕਾਲੀ ਦਲ ਨੇ ਬੁਲਾਈ ਕੋਰ ਕਮੇਟੀ ਦੀ ਬੈਠਕ, ਸੀਟਾਂ ‘ਤੇ ਮੰਥਨ

ਚੰਡੀਗੜ੍ਹ : ਪੰਜਾਬ ‘ਚ 2022 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਗਲਿਆਰਿਆਂ ‘ਚ ਹਲਚਲ ਤੇਜ਼ ਹੈ ਅਤੇ ਅੱਜ ਅਕਾਲੀ ਦਲ ਅਤੇ ਬਸਪਾ ਦੇ ਹੋਣ ਵਾਲੇ ਗਠਜੋੜ ਨਾਲ ਪੰਜਾਬ ‘ਚ ਸਿਆਸੀ ਸਮੀਕਰਣ ਵੀ ਬਦਲ ਜਾਣਗੇ ਪਰ ਇਸ ਗਠਜੋੜ ਦੇ ਰਸਮੀ ਐਲਾਨ ਤੋਂ ਪਹਿਲਾਂ ਅਕਾਲੀ ਦਲ ਨੇ ਕੋਰ ਕਮੇਟੀ ਦੀ ਬੈਠਕ ਬੁਲਾਈ ਹੈ। ਐਲਾਨ ਤੋਂ ਪਹਿਲਾਂ ਅਕਾਲੀ ਦਲ ਇੱਕ ਵਾਰ ਫਿਰ ਤੋਂ ਮੰਥਨ ਕਰ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਮੀਟਿੰਗ ‘ਚ ਕੁਝ ਸੀਟਾਂ ‘ਤੇ ਮੰਥਨ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਐਸਪੀ ਨੇ 30 ਸੀਟਾਂ ਦੀ ਮੰਗ ਕੀਤੀ ਸੀ, ਜਦੋਂ ਕਿ 18 ਸੀਟਾਂ ‘ਤੇ ਸਹਿਮਤੀ ਬਣ ਸਕੀ ਹੈ ਪਰ ਹੁਣ ਅੱਗੇ ਇਨ੍ਹਾਂ ਦੋਵਾਂ ਪਾਰਟੀਆਂ ਦੇ ਹੋਣ ਵਾਲੇ ਗਠਜੋੜ ਨਾਲ ਕੀ ਸਮੀਕਰਣ ਸਾਹਮਣੇ ਆਉਂਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ।

ਹੁਣੇ ਹੁਣੇ ਕੈਪਟਨ ਨੇ ਕੀਤਾ ਸਿੱਧੂ ਦੇ ਗੜ੍ਹ ‘ਚ ਵੱਡਾ ਧਮਾਕਾ !ਟਵੀਟ ਵਾਰ ਤੋਂ ਵੀ ਅੱਗੇ ਵਧੀ ਗੱਲ,ਪੈ ਗਿਆ ਖਿਲਾਰਾ !

ਸੁਖਬੀਰ ਬਾਦਲ ਨੇ ਕੀਤਾ ਸੀ ਦਲਿਤ ਡਿਪਟੀ ਸੀਐਮ ਬਣਾਉਣ ਦਾ ਐਲਾਨ
ਪੰਜਾਬ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਪੂਰੀ ਜੀ ਜਾਨ ‘ਚ ਜੁਟਿਆ ਹੈ। ਉਥੇ ਹੀ ਕੁਝ ਸਮਾਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇਹ ਐਲਾਨ ਵੀ ਕਰ ਦਿੱਤਾ ਸੀ ਕਿ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਰਾਜ ‘ਚ ਦਲਿਤ ਡਿਪਟੀ ਸੀਐਮ ਬਣਾਇਆ ਜਾਵੇਗਾ। ਇਹੀ ਕਾਰਨ ਹੈ ਕਿ ਸੂਬੇ ‘ਚ ਅਕਾਲੀ ਦਲ ਹੁਣ ਬਸਪਾ ਦੇ ਨਾਲ ਗਠਜੋੜ ਕਰਨ ਜਾ ਰਹੀ ਹੈ। ਕਿਉਂਕਿ ਇੱਕ ਬਹੁਤ ਵੱਡਾ ਦਲਿਤ ਵੋਟ ਬੈਂਕ ਬਸਪਾ ਦੇ ਹੱਥ ‘ਚ ਹੈ ਅਤੇ ਇਸ ਵਾਰ ਅਕਾਲੀ ਦਲ ਦਲਿਤ ਕਾਰਡ ਖੇਡਣ ਤੋਂ ਪਿੱਛੇ ਨਹੀਂ ਹਟੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button