Breaking NewsD5 specialNewsSports

ਮੁਲਤਾਨ ਨੇ ਪੇਸ਼ਾਵਰ ਨੂੰ ਹਰਾ ਕੇ ਪਹਿਲਾ ਪੀਐਸਐਲ ਖਿਤਾਬ ਜਿੱਤਿਆ

ਨਵੀਂ ਦਿੱਲੀ : ਮੁਲਤਾਨ ਸੁਲਤਾਸ ਨੇ 2017 ਦੀ ਚੈਂਪੀਅਨ ਪੇਸ਼ਾਵਰ ਜਾਲਮੀ ਨੂੰ 47 ਦੌੜਾ ਨਾਲ ਹਰਾ ਕੇ ਪਹਿਲੀ ਵਾਰ ਪਾਕਿਸਤਾਨ ਸੁਪਰ ਲੀਗ ਟੀ20 ਖਿਤਾਬ ਜਿੱਤ ਲਿਆ ਹੈ। ਪੰਜ ਸਾਲ ਬਾਅਦ ਪਾਕਿਸਤਾਨੀ ਟੀਮ ‘ਚ ਵਾਪਸੀ ਕਰਨ ਵਾਲੇ ਸੋਹੇਬ ਮਕਸੂਦ ਨੇ ਨਾਬਾਦ 65 ਦੌੜਾਂ ਬਣਾਈਆਂ। ਉਨ੍ਹਾਂ ਦੇ ਨਾਲ ਦੱਖਣੀ ਅਫਰੀਕਾ ਦੇ ਰਿਲੀ ਰੋਸੋਉ ਨੇ 21 ਗੇਂਦਾਂ ‘ਚ 50 ਦੌੜਾਂ ਦੀ ਪਾਰੀ ਖੇਡ ਕੇ ਮੁਲਤਾਨ ਨੂੰ ਚਾਰ ਵਿਕੇਟ ‘ਤੇ 206 ਦੌੜਾਂ ਤੱਕ ਪਹੁੰਚਾਇਆ। ਮਕਸੂਦ ਅਤੇ ਰੋਸੋਉ ਨੇ 44 ਗੇਂਦਾਂ ‘ਚ 98 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵਾਂ ਨੇ ਮਿਲਕੇ 11 ਚੌਕੇ ਅਤੇ ਛੇ ਛੱਕੇ ਲਗਾਏ।

BIG BREAKING ਸ਼ਮਸ਼ੇਰ ਸਿੰਘ ਦੂਲੋਂ ਦੇ ਤਿੱਖੇ ਤੇਵਰ ! ਕੈਪਟਨ ਬਾਰੇ ਆਹ ਕੀ ਕਹਿਤਾ !

ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਵਾਲੀ ਪੇਸ਼ਾਵਰ ਲਈ ਸ਼ੋਏਬ ਮਲਿਕ ਨੇ 28 ਗੇਂਦਾਂ ‘ਚ 47 ਦੌੜਾਂ ਬਣਾਈਆਂ ਪਰ ਕੋਈ ਹੋਰ ਬੱਲੇਬਾਜ਼ ਨਹੀਂ ਚੱਲ ਸਕਿਆ। ਪੂਰੀ ਟੀਮ ਨੌਂ ਵਿਕੇਟ ‘ਤੇ 159 ਦੌੜਾਂ ਹੀ ਬਣਾ ਸਕੀ। ਲੈਗ ਸਪਿਨਰ ਇਮਰਾਨ ਤਾਹਿਰ ਨੇ ਆਖਰੀ ਓਵਰ ‘ਚ ਤਿੰਨ ਵਿਕੇਟ ਲਏ ਜਦੋਂ ਕਿ ਜਿੰਬਾਬਵੇ ਦੇ ਤੇਜ਼ ਬੱਲੇਬਾਜ਼ ਬਲੈਸਿੰਗ ਮੁਜਾਰਾਬਾਨੀ ਨੇ ਫ਼ਾਰਮ ‘ਚ ਚੱਲ ਰਹੇ ਹਜਰਤੁੱਲਾਹ ਜਜਾਈ ਨੂੰ ਜਲਦੀ ਆਊਟ ਕਰਕੇ ਪੇਸ਼ਾਵਰ ਨੂੰ ਚੰਗੀ ਸ਼ੁਰੂਆਤ ਨਹੀਂ ਕਰਨ ਦਿੱਤੀ। ਮੁਲਤਾਨ ਨੇ ਲੀਗ ਦੇ ਆਬੂਧਾਬੀ ‘ਚ ਖੇਡੇ ਜਾਣ ਤੋਂ ਬਾਅਦ ਪੰਜ ਵਿੱਚੋਂ ਚਾਰ ਲੀਗ ਮੈਚ ਜਿੱਤੇ ਅਤੇ ਕੁਆਲੀਫਾਇਰ ‘ਚ ਇਸਲਾਮਾਬਾਦ ਯੁਨਾਈਟਿਡ ਵਰਗੀ ਦਿੱਗਜ ਟੀਮ ਨੂੰ ਹਰਾਇਆ। ਪੇਸ਼ਾਵਰ 2018 ਅਤੇ 2019 ਤੋਂ ਬਾਅਦ ਇੱਕ ਵਾਰ ਫਿਰ ਫਾਇਨਲ ਹਾਰ ਗਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button