Breaking NewsD5 specialIndiaNewsPunjabTop News

BSF ਦਾ ਦਾਇਰਾ ਵਧਣ ‘ਤੇ ਘਮਾਸਾਨ ਜਾਰੀ, AAP ਨੇ ਚੰਨੀ ਸਰਕਾਰ ਨੂੰ ਦਿੱਤੀ ਨਸੀਹਤ – SC ‘ਚ ਦਿੱਤੀ ਜਾਵੇ ਫੈਸਲੇ ਨੂੰ ਚੁਣੌਤੀ

ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ‘ਚ ਬੀਐਸਐਫ ਦੇ ਮੁੱਦੇ ‘ਤੇ ਘਮਾਸਾਨ ਜਾਰੀ ਹੈ। ਹੁਣ ਇਸ ਮਸਲੇ ‘ਤੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਚੰਨੀ ਸਰਕਾਰ ਨੂੰ ਘੇਰਦੇ ਹੋਏ ਸਵਾਲ ਚੁੱਕੇ ਹਨ। ਅਮਨ ਅਰੋੜਾ ਨੇ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾਰੀ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸਿਰਫ ਡਰਾਮੇਬਾਜ਼ੀ ਦੇ ਨਾਮ ‘ਤੇ ਇਸਦਾ ਵਿਰੋਧ ਕਰ ਰਹੀ ਹੈ। ਇਸਦਾ ਇੱਕ ਹੀ ਹੱਲ ਹੈ ਕਿ ਇਸ ਨੋਟੀਫਿਕੇਸ਼ਨ ਨੂੰ ਸੁਪ੍ਰੀਮ ਕੋਰਟ ‘ਚ ਚੈਲੇਂਜ ਕੀਤਾ ਜਾਵੇ। ਦੂਜੀ ਗੱਲ ਇਹ ਨੋਟੀਫਿਕੇਸ਼ਨ ਸਾਡੇ ਸਮੂਹ ਢਾਂਚੇ ਨੂੰ ਸੱਟ ਮਾਰਦੀ ਹੈ। ਇਸ ਲਈ ਮੈਂ ਪਹਿਲਾਂ ਵੀ ਆਲ ਪਾਰਟੀ ਮੀਟਿੰਗ ‘ਚ ਬੇਨਤੀ ਕੀਤੀ ਸੀ ਇਸਨੂੰ ਸੁਪ੍ਰੀਮ ਕੋਰਟ ‘ਚ ਚੈਲੇਂਜ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਮੀਟਿੰਗ ‘ਚ ਸੀਐਮ ਚੰਨੀ, ਨਵੋਜਤ ਸਿੰਘ ਸਿੱਧੂ ਅਤੇ ਰੰਧਾਵਾ ਨੇ ਵੀ ਸਹਿਮਤੀ ਜਤਾਈ ਸੀ।

ਕਿਸਾਨ ਦੇਣਗੇ ਸਿਆਸੀ ਧਿਰਾਂ ਨੂੰ ਟੱਕਰ, ਐਲਾਨਿਆ ਪਹਿਲਾ ਉਮੀਦਵਾਰ, ਸਿਆਸੀ ਪਾਰਟੀਆਂ ਦੇ ਉੱਡੇ ਹੋਸ਼ D5 Channel Punjabi

ਅਮਨ ਅਰੋੜਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦਾ ਕਲੇਸ਼ ਏਜੀ ਅਤੇ ਡੀਜੇਪੀ ਨੂੰ ਲੈ ਕੇ ਖ਼ਤਮ ਨਹੀਂ ਹੋ ਰਿਹਾ ਹੈ। ਜਿਸਦੀ ਵਜ੍ਹਾ ਨਾਲ ਹੀ ਅੱਜ ਪੰਜਾਬ ਸਫਰ ਕਰ ਰਿਹਾ ਹੈ ਕੇਂਦਰ ਸਰਕਾਰ ਦੇ ਹੱਥਾਂ ‘ਚ ਅੱਜ ਅੱਧਾ ਪੰਜਾਬ ਹੈ। ਇਸਦਾ ਆਮ ਆਦਮੀ ਪਾਰਟੀ ਸਖ਼ਤ ਵਿਰੋਧ ਕਰਦੀ ਹੈ। ਇਹ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਮਿਲੀ ਭੁਗਤ ਦੀ ਗੇਮ ਹੈ ਜੋ ਪੰਜਾਬ ਦੇ ਹਿੱਤਾਂ ਨੂੰ ਗਿਰਵੀ ਰੱਖ ਰਹੀ ਹੈ।

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਣ ਦਾ ਵੱਡਾ ਕਾਰਣ ! ਡੱਲੇਵਾਲ ਨੇ ਕੀਤੇ ਖੁਲਾਸੇ D5 Channel Punjabi

ਦੱਸ ਦਈਏ ਕਿ ਹਾਲ ਹੀ ‘ਚ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਹਾਲ ਹੀ ‘ਚ ਬੀਐਸਐਫ ਮੁੱਦੇ ‘ਤੇ ਟਵੀਟ ਕਰ ਆਪਣੀ ਹੀ ਸਰਕਾਰ ਨੂੰ ਘੇਰਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ‘ਚ ਬੀਐਸਐਫ ਦਾ ਦਾਇਰਾ 50 ਕਿਲੋਮੀਟਰ ਤੱਕ ਵਧਾਉਣ ਵਾਲੇ ਕੇਂਦਰ ਦੇ ਨੋਟੀਫਿਕੇਸ਼ਨ ਨੂੰ ਇੱਕ ਮਹੀਨਾ ਹੋਣ ਜਾ ਰਿਹਾ ਹੈ ਅਤੇ ਹੁਣ ਤੱਕ ਪੰਜਾਬ ਸਰਕਾਰ ਨੇ ਕੇਂਦਰ ਦੇ ਇਸ ਫੈਸਲੇ ਨੂੰ ਚੁਣੌਤੀ ਕਿਉਂ ਨਹੀਂ ਦਿੱਤੀ ਹੈ ?

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button