IndiaTop News

BRICS Summit ਵਿੱਚ ਸ਼ਾਮਲ ਹੋਣ ਤੋਂ ਬਾਅਦ ਵਿੱਚ ਮਾਸਕੋ ਲਈ ਰਵਾਨਾ ਹੋਏ ਰੂਸ ਦੇ ਰਾਸ਼ਟਪਤੀ ਪੁਤਿਨ

BRICS SUMMIT 2026 ਵਿੱਚ ਭਾਗ ਲੈਣ ਤੋਂ ਬਾਅਦ ਰੂਸ ਦੇ ਰਾਸ਼ਟਪਤੀ ਵਲਾਦਿਮੀਰ ਪੁਤਿਨ ਭਾਰਤ ਤੋਂ ਰਵਾਨਾ ਹੋ ਗਏ ਹਨ। ਸੰਮੇਲਨ ਦੀ ਸਮਾਪਤੀ ਤੋਂ ਪਹਿਲਾਂ ਹੀ ਪੁਤਿਨ ਆਪਣੇ ਦੇਸ਼ ਮਾਸਕੋ ਲਈ ਰਵਾਨਾ ਹੋ ਗਏ। ਰੂਸੀ ਰਾਸ਼ਟਰਪਤੀ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਆਪਣੇ ਦੇਸ਼ ਲਈ ਰਵਾਨਾ ਹੋ ਗਏ ਸਨ। ਪੁਤਿਨ ਬ੍ਰਿਕਸ ਸੰਮੇਲਨ ‘ਚ ਸ਼ਾਮਲ ਹੋਣ ਲਈ ਸ਼ੁਕਰਵਾਰ ਨੂੰ ਭਾਰਤ ਆਏ ਸਨ, ਜਿੱਥੇ ਉਨ੍ਹਾਂ ਦਾ ਦਿੱਲੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਨਿੱਘਾ ਸਵਾਗਤ ਕੀਤਾ ਗਿਆ ਸੀ।
ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਆਪਣੇ ਦੇਸ਼ ਨੂੰ ਪਰਤਣ ਤੋਂ ਪਹਿਲਾਂ ਬ੍ਰਿਕਸ ਸਮਿਟ ਦੇ ਦੂਜੇ ਦਿਨ ਭਾਰਤ ਮੰਡਪਮ ਵਿਖੇ ਪਹੁੰਚੇ ਅਤੇ ਪੀਐਮ ਮੋਦੀ ਦੇ ਸੰਬੋਧਨ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਬਾਕੀ ਬ੍ਰਿਕਸ ਦੇਸ਼ਾਂ ਦੇ ਨੇਤਾਵਾਂ ਨਾਲ ਫੈਮਲੀ ਫੋਟੋ ਵੀ ਖਿਚਵਾਈ।
ਬ੍ਰਿਕਸ ਸੰਮੇਲਨ ਦੇ ਪਹਿਲੇ ਦਿਨ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਬ੍ਰਿਕਸ ਦੇਸ਼ਾਂ ਦੇ ਹੋਰ ਨੇਤਾਵਾ ਨੂੰ ਪੀਐਮ ਮੋਦੀ ਵੱਲੋਂ ਆਯੋਜਿਤ ਕੀਤੇ ਡਿਨਰ ਦਾ ਆਨੰਦ ਲਿਆ ਸੀ, ਜਿੱਥੇ ਉਨ੍ਹਾਂ ਤਰ੍ਹਾਂ-ਤਰ੍ਹਾਂ ਦੇ ਭਾਰਤੀ ਖਾਣਿਆਂ ਦਾ ਲੁਤਫ਼ ਉਠਾਇਆ ਸੀ।ਰੂਸੀ ਰਾਸ਼ਟਰਪਤੀ ਪੁਤਿਨ ਤੋਂ ਪਹਿਲਾਂ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਇਥੋਪੀਆ ਦੇ ਪ੍ਰਧਾਨਮੰਤਰੀ ਅਬੀ ਅਹਿਮਦ ਅਲੀ ਵੀ ਦਿੱਲੀ ਤੋਂ ਰਵਾਨਾ ਹੋ ਗਏ। ਭਾਰਤ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਉਨ੍ਹਾਂ ਨੇ ਭਾਰਤ ਮੰਡਪਮ ਵਿੱਖੇ ਪੀਐਮ ਮੋਦੀ ਦਾ ਭਾਸ਼ਣ ਸੁਣਿਆ ਅਤੇ ਫਿਰ ਆਪਣੇ ਦੇਸ਼ਾਂ ਵੱਲ ਰੁਖ ਕੀਤਾ।
18ਵੇਂ ਬ੍ਰਿਕਸ ਸੰਮੇਲਨ ਦਾ ਸਮਾਪਨ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਇਆ। ਇਸ ਇਤਿਹਾਸਕ ਸੰਮੇਲਨ ਦੀ ਅਗਵਾਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੀਤੀ, ਜਿਸ ਵਿੱਚ ਰਾਸ਼ਟਰਪਤੀ ਪੁਤਿਨ ਤੋਂ ਇਲਾਵਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਈਰਾਨੀ ਰਾਸ਼ਟਰਪਤੀ ਮਸੂਦ ਪੇਜੇਸ਼ਕਿਅਨ ਸਮੇਤ ਕਈ ਦੇਸ਼ਾਂ ਦੇ ਨੇਤਾਵਾਂ ਨੇ ਹਿੱਸਾ ਲਿਆ। ਸ਼ਨੀਵਾਰ ਨੂੰ ਬ੍ਰਿਕਸ ਦੇ ਪਹਿਲੇ ਦਿਨ ਪੀਐਮ ਮੋਦੀ ਦੇ ਪ੍ਰਸਤਾਵ ‘ਤੇ ਵੱਖ-ਵੱਖ ਮਤਭੇਦਾਂ ਦੇ ਬਾਵਜੂਦ ਨਵੀਂ ਦਿੱਲੀ ਘੋਸ਼ਣਾ ਪੱਤਰ ਨੂੰ ਸਰਬਸੰਮਤੀ ਨਾਲ ਅਪਣਾਇਆ ਗਿਆ। ਪ੍ਰਧਾਨਮੰਤਰੀ ਨੇ ਕਿਹਾ ਕਿ ਕਿਸੇ ਵੀ ਮੈਂਬਰ ਨੇ ਕੋਈ ਨਰਾਜ਼ਗੀ ਨਹੀਂ ਜਤਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button