Breaking NewsD5 specialNewsSportsTop News

Breaking : IPL 2021, RCB vs SRH : ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਹੈਦਰਾਬਾਦ ਨੂੰ 6 ਦੌੜਾਂ ਨਾਲ ਹਰਾਇਆ

ਚੇਂਨਈ : IPL 2021 ਸੀਜ਼ਨ 14 ਦਾ 6th ਮੈਚ ਅੱਜ M.A.Chidambaram Stadium ‘ਚ ਬੈਂਗਲੁਰੂ ਅਤੇ ਹੈਦਰਾਬਾਦ ਦੇ ‘ਚ ਹੋਣਾ ਸੀ। ਆਪਣੇ ਪਹਿਲੇ ਮੁਕਾਬਲੇ ‘ਚ ਮੁੰਬਈ ਇੰਡੀਅਨਜ਼ ਦੇ ਖਿਲਾਫ ਜਿੱਤ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਟੀਮ ਸਨਰਾਈਜ਼ਰਜ਼ ਹੈਦਰਾਬਾਦ (SRH) ਦੇ ਖਿਲਾਫ ਵੀ ਜੇਤੂ ਰਹੀ। ਇਸ ਰੋਮਾਂਚਕ ਮੁਕਾਬਲੇ ’ਚ ਸਨਰਾਈਜ਼ਰਜ਼ ਹੈਦਰਾਬਾਦ ਨੇ 6 ਦੌੜਾਂ ਨਾਲ ਹੈਦਰਾਬਾਦ ਨਾਲ ਮਾਤ ਦਿੱਤੀ।

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਹੁਣ ਤੱਕ ਦੇ ਵੱਡੇ ਖੁਲਾਸੇ! ਕੈਪਟਨ ਤੇ ਬਾਦਲਾਂ ਦੀ ਉੱਡੀ ਨੀਂਦ! ਖੁੱਲ੍ਹੇ ਭੇਤ !

ਗਲੇਨ ਮੈਕਸਵੈੱਲ ਦੇ 41 ਗੇਂਦਾਂ ’ਚ 59 ਦੌੜਾਂ ਦੇ ਦਮ ’ਤੇ ਆਰ. ਸੀ. ਬੀ. ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ’ਤੇ 149 ਦੌੜਾਂ ਬਣਾਈਆਂ। ਜਵਾਬ ’ਚ ਇਕ ਸਮੇਂ 14ਵੇਂ ਓਵਰ ’ਚ 1 ਵਿਕਟ ’ਤੇ 96 ਦੌੜਾਂ ਬਣਾ ਚੁੱਕੇ ਸਨਰਾਈਜ਼ਰਜ਼ 20 ਓਵਰਾਂ ’ਚ 9 ਵਿਕਟਾਂ ’ਤੇ 143 ਦੌੜਾਂ ਹੀ ਬਣਾ ਸਕੇ। ਇਕ ਸਮੇਂ ’ਤੇ ਉਸ ਨੂੰ 24 ਗੇਂਦਾਂ ’ਚ 35 ਦੌੜਾਂ ਦੀ ਜ਼ਰੂਰਤ ਸੀ ਅਤੇ ਖਤਰਨਾਕ ਬੱਲੇਬਾਜ਼ ਜਾਨੀ ਬੇਅਰਸਟੋ ਕਰੀਜ਼ ’ਤੇ ਸਨ। ਇਸ ਤੋਂ ਬਾਅਦ ਸਪਿਨਰ ਅਹਿਮਦ ਨੇ 17ਵੇਂ ਓਵਰ ’ਚ ਬੇਅਰਸਟੋ ਸਮੇਤ 3 ਵਿਕਟਾਂ ਲੈ ਕੇ ਆਰ. ਸੀ. ਬੀ. ਨੂੰ ਮਜ਼ਬੂਤੀ ਨਾਲ ਮੈਚ ’ਚ ਪਰਤਾਇਆ। ਪਹਿਲੀ ਗੇਂਦ ’ਤੇ ਬੇਅਰਸਟੋ, ਦੂਜੀ ’ਤੇ ਮਨੀਸ਼ ਪਾਂਡੇ ਅਤੇ ਆਖਰੀ ਗੇਂਦ ’ਤੇ ਅਬਦੁਲ ਸਮਦ ਆਊਟ ਹੋ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button