PunjabTop News

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ

ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਰੜ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਸੰਬੋਧਨ ਕਰਦਿਆਂ CM ਮਾਨ ਨੇ ਆਪਣੇ ਦੂਜੇ ਵਿਆਹ ਨੂੰ ਲੈ ਕੇ ਵਿਰੋਧੀ ਨਵਜੋਤ ਸਿੱਧੂ ਦੁਆਰਾ ਦਿੱਤੇ ਜਾ ਰਹੇ ਬਿਆਨਾਂ ਦਾ ਠੋਕਵਾਂ ਜਵਾਬ ਦਿੱਤਾ। CM ਮਾਨ ਨੇ ਕਿਹਾ ਨਵਜੋਤ ਸਿੱਧੂ ਕਹਿੰਦਾ ਹੈ ਕਿ ਭਗਵੰਤ ਮਾਨ ਨੇ ਦੋ ਵਿਆਹ ਕਰਵਾ ਲਏ ਪਰ ਨਵਜੋਤ ਸਿੱਧੂ ਦੇ ਪਿਤਾ ਨੇ ਵੀ ਦੂਜਾ ਵਿਆਹ ਕਰਵਾਇਆ ਸੀ ਅਤੇ ਨਵਜੋਤ ਸਿੱਧੂ ਆਪਣੇ ਪਿਤਾ ਦੀ ਦੂਜੀ ਪਤਨੀ ਦੇ ਹੀ ਬੇਟੇ ਹਨ।

Shopping Mall ‘ਚ ਗੁਰੂ ਸਾਹਿਬ ਦੀ Beadbi, ਭਖਿਆ ਮਾਹੌਲ! | D5 Channel Punjabi | Patna | Guru Gobind Singh

ਜੇਕਰ ਉਨ੍ਹਾਂ ਦੇ ਪਿਤਾ ਨੇ ਦੂਜਾ ਵਿਆਹ ਨਾ ਕਰਵਾਇਆ ਹੁੰਦਾ ਹੈ ਤਾਂ ਨਵਜੋਤ ਸਿੱਧੂ ਦਾ ਅੱਜ ਕੋਈ ਵਜੂਦ ਨਹੀਂ ਹੋਣਾ ਸੀ।ਉਨ੍ਹਾਂ ਕਿਹਾ ਕਿ ਹੁਣ ਜੇਕਰ ਰਾਹੁਲ ਗਾਂਧੀ ਦਾ ਵਿਆਹ ਨਹੀਂ ਹੋ ਰਿਹਾ ਤਾਂ ਸਾਡਾ ਕੀ ਕਸੂਰ ਹੈ। ਕਿਹਾ ਕਿ ਇਨ੍ਹਾਂ ਨੇ ਜੋ ਖਜ਼ਾਨਾ ਲੁੱਟਿਆ ਹੈ, ਸਭ ਦਾ ਇਨ੍ਹਾਂ ਨੂੰ ਹਿਸਾਬ ਦੇਣਾ ਪਵੇਗਾ ਅਤੇ ਮੈਂ ਕਿਸੇ ਗੱਲੋਂ ਵੀ ਕਾਣਾ ਨਹੀਂ ਹਾਂ। ਉਹਨਾਂ ਆਖਿਆ ਕਿ ਵਿਰੋਧੀ ਮੇਰੇ ਖਿਲਾਫ਼ ਇਕੱਠੇ ਹੋ ਰਹੇ ਹਨ ਪਰ ਅਸੀਂ ਰੁਕਣ ਵਾਲੇ ਨਹੀਂ ਹਾਂ, ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਦਮ ਲਵਾਂਗੇ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button