Breaking NewsD5 specialNewsPoliticsPunjab

BREAKING ਹੁਣੇ ਹੁਣੇ ਪੰਜਾਬ ਦੇ ਡੀਜੀਪੀ ਦਾ ਐਲਾਨ (ਵੀਡੀਓ)

ਚੰਡੀਗੜ੍ਹ: ਪੰਜਾਬ ਸਰਕਾਰ ਨੇ ਦਿਨਕਰ ਗੁਪਤਾ ਦੇ ਨਾਮ ‘ਤੇ ਮੋਹਰ ਲਗਾਉਂਦਿਆਂ ਉਨ੍ਹਾਂ ਨੂੰ ਪੰਜਾਬ ਪੁਲਿਸ ਦਾ ਨਵਾਂ ਮੁਖੀ ਐਲਾਨ ਦਿੱਤਾ ਹੈ। ਦੱਸ ਦਈਏ ਕਿ ਯੂ . ਪੀ. ਐੱਸ. ਸੀ. ਵਲੋਂ ਭੇਜੇ ਗਏ ਪੈਨਲ ‘ਚ ਸਭ ਤੋਂ ਸੀਨੀਅਰ ਦਿਨਕਰ ਗੁਪਤਾ ਹਨ। ਦਿਨਕਰ ਗੁਪਤਾ 1987 ਬੈਂਚ ਦੇ ਆਈ. ਪੀ. ਐੱਸ. ਅਧਿਕਾਰੀ ਵੀ ਹਨ। ਨਵੇਂ ਡੀਜੀਪੀ ਦੀ ਚੋਣ ਸਬੰਧੀ ਪੁਲਿਸ ਦੇ ਆਹਲਾ ਅਧਿਕਾਰੀਆਂ ਦੀ ਪੈਨਲ ’ਤੇ ਚਰਚਾ ‘ਚ ਪੰਜਾਬ ਦਾ ਪੁਲਿਸ ਮੁਖੀ ਮਿਥਲੇਸ਼ ਕੁਮਾਰ ਤਿਵਾੜੀ, ਵਿਰੇਸ਼ ਕੁਮਾਰ ਭਾਵਰਾਂ ਤੇ ਦਿਨਕਰ ਗੁਪਤਾ ਦੀ ਚੋਣ ਕਰਕੇ ਪੰਜਾਬ ਸਰਕਾਰ ਕੋਲ ਸਿਫਾਰਸ਼ ਭੇਜ ਦਿੱਤੀ ਗਈ ਸੀ ਜਿਸ ਬਾਰੇ ਆਖਰੀ ਫੈਸਲਾ ਕੈਪਟਨ ਸਰਕਾਰ ਵੱਲੋਂ ਲਿਆ ਜਾਣਾ ਸੀ।

Read Also DGP ਸੁਰੇਸ਼ ਅਰੋੜਾ ਦੇ ਸੇਵਾਕਾਲ ‘ਚ ਫਿਰ ਹੋਇਆ ਵਾਧਾ

ਦੱਸ ਦਈਏ ਕਿ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਨੇ ਪੰਜਾਬ ਸਰਕਾਰ ਨੂੰ ਆਪਣੇ ਆਪ ਪੱਤਰ ਲਿਖ ਕੇ ਐਕਸਟੇਂਸ਼ਨ ਲੈਣ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਜ਼ਰੂਰਤ ਸੀ ਸੁਰੇਸ਼ ਅਰੋੜਾ ਵਰਗੇ ਉੱਘੇ ਅਧਿਕਾਰੀ ਦੀ, ਜੋ ਨਾ ਕੇਵਲ ਕਨੂੰਨ ਵਿਵਸਥਾ ਨੂੰ ਕੰਟਰੋਲ ਕਰ ਸਕੇ, ਸਗੋਂ ਪਬਲਿਕ ਡੀਲਿੰਗ ਵਿੱਚ ਵੀ ਬਿਹਤਰ ਹੋਣ ਤੇ ਸਰਕਾਰ ਦੀ ਇਹ ਤਲਾਸ਼ ਦਿਨਕਰ ਗੁਪਤਾ ‘ਤੇ ਆ ਕੇ ਠਹਿਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button