Breaking NewsD5 specialIndiaNews

ਸਕੂਲ ਪ੍ਰਿੰਸੀਪਲ ਨੇ ਬੱਚੇ ਦੀ ਮਾਂ ਨਾਲ ਆਪਣੇ ਦਫਤਰ ‘ਚ ਕੀਤੀ ਮਾੜੀ ਹਰਕਤ, Video Viral

ਪਟਨਾ : ਮਾਮਲਾ ਪਟਨਾ ਬਿਹਾਰ ਦੇ ਬਿਸ਼ਪ ਸਕਾਟ ਗਰਲਸ ਸਕੂਲ ਨਾਲ ਜੁੜਿਆ ਹੋਇਆ ਹੈ। ਜਿੱਥੇ ਲਾਕਡਾਊਨ ਦੇ ਸਮੇਂ ਬੱਚਿਆਂ ਦੇ ਮਾਪਿਆਂ ਤੋਂ ਭਾਰੀ ਮਾਤਰਾ ‘ਚ ਫੀਸ ਵਸੂਲੀ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪਾਂ ਅਨੁਸਾਰ ਸਕੂਲ ਪ੍ਰਸ਼ਾਸਨ ਵਿਦਿਆਰਥੀਆਂ ‘ਤੇ ਸਖਤ ਮਾਨਸਿਕ ਦਬਾਅ ਬਣਾ ਰਿਹਾ ਹੈ ਅਤੇ ਸਰਕਾਰ ਦੁਆਰਾ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾ ਕੇ ਬੱਚਿਆਂ ਤੋਂ ਫੀਸ ਵਸੂਲੀ ਕਰ ਰਿਹਾ ਹੈ। ਬੱਚਿਆਂ ਦੇ ਮਾਪਿਆਂ ਵੱਲੋਂ ਰਿਕਾਰਡ ਕੀਤੀ ਗਏ ਵੀਡੀਓਜ਼ ‘ਚ ਸਾਫ਼ – ਸਾਫ਼ ਨਜ਼ਰ ਆ ਰਿਹਾ ਹੈ ਕਿ ਸਕੂਲ ਪ੍ਰਸ਼ਾਸਨ ਹਰ ਹਾਲਤ ‘ਚ ਪੂਰੀ ਫੀਸ ਵਸੂਲ ਕਰਨਾ ਚਾਹੁੰਦਾ ਹੈ।

ਵੱਡੀ ਖ਼ਬਰ-ਕੋਟਕਪੂਰਾ ਗੋਲੀਕਾਂਡ ‘ਚ SIT ਨੇ ਵੱਡਾ ਪੁਲਿਸ ਅਫ਼ਸਰ ਕੀਤਾ ਗ੍ਰਿਫਤਾਰ

ਮਾਮਲੇ ਨੂੰ ਲੈ ਕੇ ਪਰਿਵਾਰ ਇਸ ਗੱਲ ‘ਤੇ ਅੜੇ ਹਨ ਕਿ ਜਦੋਂ ਸਕੂਲ ਖੁੱਲ੍ਹਿਆਂ ਹੀ ਨਹੀਂ ਅਤੇ ਬੱਚੇ ਸਕੂਲ ਨਹੀਂ ਗਏ ਤਾਂ ਵਸੂਲੀ ਜਾਣ ਵਾਲੀ ਫੀਸ ‘ਚ ਬੇਲੌੜੀ ਫੀਸ ਜਿਵੇਂ ਵਾਹਨ ਫੀਸ,ਲਾਇਬਰੇਰੀ ਫੀਸ, ਰਖਰਖਾਵ ਫੀਸ ਅਤੇ ਇਸਦੇ ਜਿਹੀਆਂ ਤਮਾਮ ਹੋਰ ਬੇਲੌੜੀਆਂ ਫੀਸਾਂ ਦੀ ਵਸੂਲੀ ਕਿਉਂ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਚ ਸਰਕਾਰ ਨੇ ਪਹਿਲਾਂ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਕਿ ਕਿਸੇ ਵੀ ਹਾਲਤ ਵਿੱਚ ਲਾਕਡਾਊਨ ਦੇ ਸਮੇਂ ਸਕੂਲ ਦੇ ਵੱਲੋਂ ਵਿਦਿਆਰਥੀਆਂ ਅਤੇ ਪਰਿਵਾਰ ‘ਤੇ ਫੀਸ ਵਸੂਲੀ ਦਾ ਦਬਾਅ ਨਾ ਪਾਇਆ ਜਾਵੇ ਪਰ ਬੱਚਿਆਂ ਦੇ ਮਾਪਿਆਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਸਾਡੇ ਮੋਬਾਇਲ ‘ਤੇ ਲਗਾਤਾਰ ਸਕੂਲ ਦੇ ਮੈਸੇਜ ਆਉਂਦੇ ਰਹੇ ਜਿਸਦੇ ਜ਼ਰੀਏ ਸਭ ‘ਤੇ ਇਹ ਦਬਾਅ ਬਣਾਇਆ ਜਾਵੇ ਕਿ ਹਰ ਹਾਲਤ ਵਿੱਚ ਫੀਸ ਵਸੂਲੀ ਜਾ ਸਕੇ।

ਕਾਂਗਰਸੀ ਪ੍ਰਧਾਨ ਦੀ ਬਿੱਟੂ ਨੂੰ ਕੋਰੀ ਨਾਂਹ! ਅਸੀਂ ਨਹੀਂ ਕਰਾਉਣੇ ਪਰਚੇ, ਦਿਲਜੀਤ ਬੋਲਿਆ ਸੱਚ,ਇਕੱਲੇ ਪਏ ਰਵਨੀਤ ਬਿੱਟੂ!

ਬੱਚਿਆਂ ਦੇ ਮਾਪੇ ਜਦੋਂ ਇਸ ਗ਼ੈਰਕਾਨੂੰਨੀ ਫੀਸ ਵਸੂਲੀ ਨੂੰ ਲੈ ਕੇ ਸਕੂਲ ਪ੍ਰਸਾਸ਼ਨ ਨਾਲ ਗੱਲ ਕਰਨ ਗਏ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੀਡੀਓ ਬਣਾਉਣ ਲੱਗੇ ਤਾਂ ਸਕੂਲ ਦੀ ਪ੍ਰਿੰਸੀਪਲ ਸਾਹਿਬਾ ਦਾ ਪਾਰਾ ਹਾਈ ਹੋ ਗਿਆ ਅਤੇ ਸਕੂਲ ਦੇ ਇੱਕ ਕਰਮਚਾਰੀ ਨੂੰ ਬੁਲਾ ਕੇ ਬੱਚੀ ਨੂੰ ਸਕੂਲ ‘ਚ ਪੜਾਉਣ ਨੂੰ ਲੈ ਕੇ ਧਮਕੀ ਦਿੱਤੀ ਜਾਣ ਲੱਗੀ ਅਤੇ ਪ੍ਰਿੰਸੀਪਲ ਨੇ ਝਪਟ ਕੇ ਬੱਚੀ ਦੇ ਮਾਪਿਆਂ ਦਾ ਮੋਬਾਇਲ ਖੌਹ ਲਿਆ। ਜੇਕਰ ਸਕੂਲ ਪ੍ਰਿੰਸੀਪਲ ਦੇ ਹਾਵ – ਭਾਵ ਨੂੰ ਦੇਖੋ ਤਾਂ ਕਿਤੇ ਇਹ ਨਜ਼ਰ ‘ਚ ਨਹੀ ਆਉਂਦਾ ਕਿ ਪ੍ਰਿੰਸੀਪਲ ਦੇ ਮਨ ‘ਚ ਕਾਨੂੰਨ ਅਤੇ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਦਾ ਡਰ ਹੈ। ਉਂਝ ਵੀ ਬਿਹਾਰ ਸਿੱਖਿਆ ‘ਚ ਤਮਾਮ ਪ੍ਰਕਾਰ ਦੇ ਇਲਜ਼ਾਮ ਲੱਗਦੇ ਰਹੇ ਹਨ। ਉਸ ‘ਤੇ ਪੈਸੇ ਲੈ ਕੇ ਟਾਪਰ ਬਣਾਉਣ ਨੂੰ ਲੈ ਕੇ ਕਈ ਵਾਰ ਮਾਮਲੇ ਖੜੇ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button