Breaking NewsD5 specialEntertainmentIndiaNewsTop News

DSGMC ਨੇ ਕਿਸਾਨਾਂ ਨੂੰ ਅੱਤਵਾਦੀ ਕਹਿਣ ‘ਤੇ ਕੰਗਣਾ ਦੇ ਖਿਲਾਫ ਦਰਜ ਕਰਵਾਇਆ ਕੇਸ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨਾਂ ਨੂੰ ਲੈ ਕੇ ਕੀਤੇ ਟਵੀਟ ਲਈ ਫਿਲਮੀ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ ਪਟਿਆਲਾ ਹਾਊਸ ਕੋਰਟ ‘ਚ ਕੇਸ ਦਰਜ ਕਰਵਾਇਆ ਹੈ। ਇਹ ਕੇਸ ਉਨ੍ਹਾਂ ਵੱਲੋਂ ਕਿਸਾਨਾਂ ਖਿਲਾਫ਼ ਕੀਤੇ ਗਏ ਟਵੀਟ ਨੂੰ ਲੈ ਕੇ ਦਾਇਰ ਕੀਤਾ ਗਿਆ ਹੈ। ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕੰਗਣਾ ਵਿਰੁੱਧ 156/13 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਉਨ੍ਹਾਂ ਵੱਲੋਂ ਕਿਸਾਨਾਂ ਖਿਲਾਫ਼ ਫਿਰਕੂ ਨਫ਼ਰਤ ਭੜਕਾਉਣ ਅਤੇ ਉਨ੍ਹਾਂ ਨੂੰ ਅੱਤਵਾਦੀ ਦੱਸਣ ਲਈ ਦਾਇਰ ਕੀਤਾ ਗਿਆ ਹੈ।

KMP ਰੋਡ ਬੰਦ ਹੋਣ ਤੋਂ ਪਹਿਲਾਂ ਹੀ ਬਲਦੇਵ ਸਿਰਸਾ ਨੇ ਕੀਤਾ ਵੱਡਾ ਖੁਲਾਸਾ !ਜੇ ਨਾ ਹੁੰਦੇ ਸੁਚੇਤ ਤਾਂ ਹੋਣਾ ਸੀ ਆਹ ਕੰਮ!

ਫਿਲਮ ਅਦਾਕਾਰਾ ਨੇ ਟਵੀਟ ‘ਚ ਦਾਅਵਾ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਸੀਏਏ  ਦੇ ਬਾਰੇ ‘ਚ ਗੁੰਮਰਾਹ ਕਰਨ ਵਾਲੀ ਜਾਣਕਾਰੀ ਫੈਲਾਈ ਸੀ ਅਤੇ ਦੰਗੇ ਭੜਕਾਏ ਸਨ, ਉਹੀ ਲੋਕ ਹੁਣ ਕਿਸਾਨ ਖੇਤੀ ਦੇ ਬਾਰੇ ‘ਚ ਗੁੰਮਰਾਹ ਕਰ ਰਹੇ ਹਨ ਅਤੇ ਦੇਸ਼ ‘ਚ ਅੱਤਵਾਦ ਫੈਲਾ ਰਹੇ ਹਨ। ਸਿਰਸਾ ਨੇ ਕਿਹਾ ਕਿ ਕਿਸਾਨਾਂ ਨੂੰ ਅੱਤਵਾਦੀ ਕਰਾਰ ਦਿੱਤਾ ਜਾਵੇ, ਇਸਨੂੰ ਦੇਸ਼ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਦੇਸ਼ ਦੇ ਕਿਸਾਨ ਹੀ 130 ਕਰੋੜ ਲੋਕਾਂ ਦਾ ਢਿੱਡ ਭਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਸੁਨਿਸਚਿਤ ਕਰਾਂਗੇ ਕਿ ਦੇਸ਼ ਦੇ ਕਿਸਾਨਾਂ ਦੇ ਖਿਲਾਫ ਦੁਰਭਾਵਨਾ  ਦੇ ਨਾਲ ਕੀਤੇ ਗਏ ਟਵੀਟ ਲਈ ਕੰਗਣਾ ਨੂੰ ਸਜ਼ਾ ਮਿਲੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button