Breaking-ਪੰਜਾਬ ਦੇ ਇਸ ਜਿਲ੍ਹੇ ‘ਚ ਵੀ ਕਰੋਨਾ ਦੀ ਦਸਤਕ, ਪ੍ਰਸਾਸ਼ਨ ਨੂੰ ਪਈ ਭਾਜੜ
ਸੰਗਰੂਰ : ਕੋਰੋਨਾ ਵਾਇਰਸ ਦੀ ਦਹਿਸ਼ਤ ਪੰਜਾਬ ‘ਚ ਲਗਾਤਾਰ ਵੱਧਦੀ ਜਾ ਰਹੀ ਹੈ। ਸੰਗਰੂਰ ਵਿੱਚ ਵੀ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਦੂਜੇ ਕੇਸ ਦੀ ਪੁਸ਼ਟੀ ਹੋ ਗਈ ਹੈ। ਪਹਿਲਾਂ ਜਾਣਕਾਰੀ ਮਿਲੀ ਸੀ ਕਿ ਪੀੜਿਤ ਵਿਅਕਤੀ ਮਲੇਰਕੋਟਲਾ ਦਾ ਨਿਵਾਸੀ ਹੈ, ਜਦੋਂ ਕਿ ਹੁਣ ਪੁਸ਼ਟੀ ਹੋਈ ਹੈ ਕਿ ਉਹ ਅਹਿਮਦਗੜ ਦੇ ਪਿੰਡ ਦਹਿਲੀਜ਼ ਕਲਾਂ ਦਾ ਰਹਿਣ ਵਾਲਾ ਹੈ।ਅਕੀਲ ਨਾਮ ਦੇ ਇਸ ਵਿਅਕਤੀ ਦਾ ਟੈਸਟ ਪੌਜ਼ੀਟਿਵ ਆਇਆ ਹੈ।
ਮੁੱਖ ਮੰਤਰੀ ਕੈਪਟਨ ਨੇ LIVE ਹੋ ਕੇ ਕਰਤਾ ਵੱਡਾ ਐਲਾਨ | CM Captain Amarinder Singh Big Announcement
ਇਸਦੇ ਮੱਦੇਨਜ਼ਰ ਸੰਗਰੂਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਨਾਗਰਿਕਾਂ ਨੂੰ ਅਪੀਲ ਹੈ ਕਿ ਜਿਹੜਾ ਵੀ ਇਸ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ, ਉਨ੍ਹਾਂ ਨੂੰ ਏਕਾਂਤਵਾਸ ਵਿੱਚ ਜਾ ਕੇ ਇਸ ਸਬੰਧੀ ਸੂਚਨਾ ਹੈਲਪ ਲਾਈਨ ਨੰਬਰ 01672 -232304 ‘ਤੇ ਦੇਣ। ਜਿਸਦੇ ਨਾਲ ਸੈਂਪਲ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਫਿਲਹਾਲ ਸਿਹਤ ਵਿਭਾਗ ਦੁਆਰਾ ਪੀੜਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਟ੍ਰੇਸਿੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਸੰਗਰੂਰ ਵਿੱਚ ਕੋਰੋਨਾ ਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ ਹੋਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.