Breaking NewsD5 specialIndiaNewsPolitics

BREAKING : ਪ੍ਰਿਅੰਕਾ ਗਾਂਧੀ ਤੱਕ ਪਹੁੰਚਿਆ ਸਰਦਾਰ, ਸਟੇਜ ‘ਤੇ ਹੰਗਾਮਾ, ਪਾਇਆ ਜੱਫਾ

ਨਵੀਂ ਦਿੱਲੀ : ਲਖਨਊ ‘ਚ ਕਾਂਗਰਸ ਦੀ ਰੈਲੀ ਦੌਰਾਨ ਉਸ ਵੇਲੇ ਵੱਡੀ ਹਲਚਲ ਵੇਖਣ ਨੂੰ ਮਿਲੀ। ਜਦੋਂ ਇਕ ਵਿਅਕਤੀ ਸੁਰੱਖਿਆ ਘੇਰਾ ਤੋੜ ਕੇ ਪ੍ਰਿੰਅਕਾ ਗਾਂਧੀ ਤੱਕ ਪਹੁੰਚ ਗਿਆ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਇਹ ਵਿਅਕਤੀ ਇਕ ਦਮ ਪ੍ਰਿਅੰਕਾ ਗਾਂਧੀ ਤੱਕ ਪਹੁੰਚਦਾ ਹੈ ਤਾਂ ਸੁਰੱਖਿਆ ‘ਚ ਖੜ੍ਹੇ ਨੌਜਵਾਨ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ।

BREAKING | ਪ੍ਰਿਅੰਕਾ ਗਾਂਧੀ ਤੱਕ ਪਹੁੰਚਿਆ ਸਰਦਾਰ | ਸਟੇਜ ‘ਤੇ ਹੰਗਾਮਾ, ਪਾਇਆ ਜੱਫਾ | Priyanka Gandhi

ਇਸ ਤੋਂ ਬਾਅਦ ਪ੍ਰਿੰਅਕਾ ਗਾਂਧੀ ਸੁਰੱਖਿਆ ਕਰਮਚਾਰੀਆਂ ਨੂੰ ਰੋਕਦੇ ਨਜ਼ਰ ਆ ਰਹੇ ਹਨ। ਪ੍ਰਿਅੰਕਾ ਗਾਂਧੀ ਨੇ ਖ਼ੁਦ ਇਸ ਵਿਅਕਤੀ ਨੂੰ ਮਿਲ ਕੇ ਇਸ ਦੀ ਗੱਲਬਾਤ ਸੁਣੀ। ਜਿਸ ਤੋਂ ਬਾਅਦ ਇਹ ਸ਼ਖ਼ਸ ਸੰਤੁਸ਼ਟ ਨਜ਼ਰ ਆਇਆ ਪਰ ਸਵਾਲ ਏਥੇ ਸੁਰੱਖਿਆ ਦਾ ਵੀ ਖੜ੍ਹਾ ਹੁੰਦਾ ਹੈ ਕਿ ਕਿਸ ਤਰ੍ਹਾਂ ਇਕ ਵਿਅਕਤੀ ਸੁਰੱਖਿਆ ਘੇਰੇ ਨੂੰ ਤੋੜ ਕੇ ਪ੍ਰਿਅੰਕਾ ਗਾਂਧੀ ਤੱਕ ਪਹੁੰਚ ਗਿਆ। ਖੈਰ ਇਸ ਵਿਅਕਤੀ ਦੀ ਮਨਸ਼ਾ ਕੀ ਸੀ ਇਸ ਬਾਰੇ ਕੁਝ ਵੀ ਜਾਣਕਾਰੀ ਨਹੀਂ ਮਿਲੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button