Breaking NewsD5 specialNewsPoliticsPunjab

Breaking | ਪੁਲਿਸ ਤੇ ਅਕਾਲੀ ਲੀਡਰ ਆਹਮੋ ਸਾਹਮਣੇ | ਜਦੋਂ ਚੱਲਿਆ ਡੰਡਾ ਫੇਰ ਵੇਖੋ ਕਿੱਦਾਂ ਭੜਕੇ

ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਦੇ ਮਸਲੇ ‘ਤੇ ਪੰਜਾਬ ‘ਚ ਸਿਆਸਤ ਲਗਾਤਾਰ ਭਖੀ ਹੋਈ ਹੈ ਤਸਵੀਰਾਂ ਚੰਡੀਗੜ੍ਹ ਤੋਂ ਹਨ। ਜਿਥੇ ਪ੍ਰਦਰਸ਼ਨ ਦੇ ਚੌਥੇ ਦਿਨ ਅਕਾਲੀ ਲੀਡਰਾਂ ਨੇ ਰਾਜ ਭਵਨ ਵੱਲ ਰੁਖ਼ ਕੀਤਾ। ਸੜਕ ‘ਤੇ ਬੈਠੇ ਅਕਾਲੀ ਲੀਡਰਾਂ ਦੇ ਸਾਹਮਣੇ ਚੰਡੀਗੜ੍ਹ ਪੁਲਿਸ ਵੀ ਨਜ਼ਰ ਆ ਰਹੀ ਹੈ। ਜੋ ਇਹਨਾਂ ਨੂੰ ਕਾਬੂ ਕਰਨ ਲਈ ਤੈਨਾਤ ਹੈ। ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਲਈ ਅਕਾਲੀ ਦਲ ਸੀਬੀਆਈ ਜਾਂ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਿਹਾ ਹੈ।

ਕੈਪਟਨ ਤੇ ਬਾਜਵਾ ਦੀ ਇਕੱਠਿਆਂ ਦੀ ਪਹਿਲੀ ਧਮਾਕੇਦਾਰ Interview,ਸਟੂਡੀਓ ‘ਚ ਮਾਹੌਲ ਹੋ ਗਿਆ ਗ਼ਰਮ,ਟੁੱਟ-ਟੁੱਟ ਪਏ ਬਾਜਵਾ!

ਵੱਡੀ ਗਿਣਤੀ ‘ਚ ਅਕਾਲੀ ਲੀਡਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕੀਤਾ। ਸੀਨੀਅਰ ਅਕਾਲੀ ਲੀਡਰ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ‘ਚ ਧਰਨਾ ਦਿੱਤਾ ਜਾ ਰਿਹਾ ਸੀ। ਪੁਲਿਸ ਇਹਨਾਂ ਅਕਾਲੀ ਵਰਕਰਾਂ ਤੇ ਲੀਡਰਾਂ ਨੂੰ ਹਿਰਾਸਤ ‘ਚ ਲੈ ਕੇ ਸੈਕਟਰ 3 ਥਾਣੇ ਲੈ ਗਈ। ਕਾਗਜ਼ੀ ਕਾਰਵਾਈ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button