Breaking NewsD5 specialIndiaNewsPoliticsPunjab

BREAKING | ਟਕਸਾਲੀਆਂ ‘ਚ ਫੁੱਟ ! ਟਕਸਾਲੀਆਂ ਨੂੰ ਛੱਡਣ ਬਾਰੇ ਬੋਨੀ ਅਜਨਾਲਾ ਨੇ ਫ਼ੋਨ ‘ਤੇ ਕੀਤਾ ਖ਼ੁਲਾਸਾ !

ਅਕਾਲੀ ਦਲ ਨੂੰ ਝਟਕਾ ਦੇਣ ਵਾਲੇ ਟਕਸਾਲੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਇਸ ਬਾਰੇ ਮੀਡੀਆ ‘ਚ ਜ਼ੋਰਾਂ ਸ਼ੋਰਾਂ ‘ਤੇ ਚਰਚਾ ਹੋ ਰਹੀ ਹੈ ਕਿ ਸੀਨੀਅਰ ਟਕਸਾਲੀ ਆਗੂ ਤੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦੇ ਪੁੱਤਰ ਬੋਨੀ ਅਜਨਾਲਾ ਘਰ ਵਾਪਸੀ ਕਰਨ ਜਾ ਰਹੇ ਹਨ। ਘਰ ਵਾਪਸੀ ਦਾ ਮਤਲਬ ਬਾਦਲਾਂ ਦੇ ਬੇੜੇ ‘ਚ ਮੁੜ ਤੋਂ ਸਵਾਰ ਹੋਣਗੇ ਅਮਰਪਾਲ ਸਿੰਘ ਬੋਨੀ ਅਜਨਾਲਾ। ਕਿਹਾ ਜਾ ਰਿਹਾ ਹੈ ਕਿ ਡਾ. ਰਤਨ ਸਿੰਘ ਅਜਨਾਲਾ ਨੂੰ ਆਪਣੇ ਪੁੱਤਰ ਦੇ ਇਸ ਫ਼ੈਸਲੇ ਬਾਰੇ ਕੋਈ ਜਾਣਕਾਰੀ ਨਹੀਂ।

BREAKING | ਟਕਸਾਲੀਆਂ ‘ਚ ਫੁੱਟ ! ਟਕਸਾਲੀਆਂ ਨੂੰ ਛੱਡਣ ਬਾਰੇ ਬੋਨੀ ਅਜਨਾਲਾ ਨੇ ਫ਼ੋਨ ‘ਤੇ ਕੀਤਾ ਖ਼ੁਲਾਸਾ ! (Video)

ਟਕਸਾਲੀਆਂ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹਮੰਦ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਬੋਨੀ ਅਜਨਾਲਾ ਨੂੰ ਪਰਮਿੰਦਰ ਸਿੰਘ ਢੀਂਡਸਾ ਤੋਂ ਸਬਕ ਲੈਣਾ ਚਾਹੀਦਾ ਹੈ। ਹੁਣ ਅੰਮ੍ਰਿਤਸਰ ‘ਚ ਬਾਦਲਾਂ ਦੀ 13 ਫ਼ਰਵਰੀ ਨੂੰ ਰੈਲੀ ਹੋਣ ਜਾਰੀ ਹੈ। ਇਸ ‘ਤੇ ਡੀ 5 ਚੈਨਲ ਪੰਜਾਬੀ ਨੇ ਬੋਨੀ ਅਜਨਾਲਾ ਨਾਲ ਫ਼ੋਨ ‘ਤੇ ਰਾਬਤ ਕਾਇਮ ਕੀਤਾ ਤਾਂ ਉਹਨਾਂ ਨੇ ਬਾਦਲਾਂ ਦਾ ਪੱਲਾ ਫੜਨ ਦੀ ਖ਼ਬਰ ਨੂੰ ਕੋਰੀ ਅਫ਼ਵਾਹ ਕਰਾਰ ਦਿੱਤਾ। ਬੋਨੀ ਅਜਨਾਲਾ ਨੇ ਕਿਹਾ ਕਿ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Delhi Election | ਅੱਜ ਦਿੱਲੀ ‘ਚ ਚੋਣਾਂ, ਕੌਣ ਬਣੂ ਮੁੱਖ ਮੰਤਰੀ | Sidhu ਵਾਂਗ Jakhar ਵੀ ਬੋਲ ਪਿਆ

ਖ਼ਬਰ ਉੱਡੀ ਹੈ ਤਾਂ ਇਸ ਦਾ ਖ਼ੁਲਾਸਾ 13 ਫਰਵਰੀ ਨੂੰ ਹੋ ਜਾਵੇਗਾ ਕਿ ਉਹ ਟਕਸਾਲੀਆਂ ਨਾਲ ਨੇ ਜਾਂ ਬਾਦਲਾਂ ਦੇ ਨਾਲ। ਖੈਰ ਬੋਨੀ ਅਜਨਾਲਾ ਨੇ ਤਾਂ ਬਾਦਲਾਂ ਨਾਲ ਚੱਲਣ ਤੋਂ ਸਾਫ਼ ਇਨਕਾਰ ਕੀਤਾ ਹੈ ਪਰ ਸਿਆਸਤ ‘ਚ ਕਦੋਂ ਕਿੱਥੇ ਕੀ ਹੋ ਜਾਵੇ। ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਹੁਣ ਸਭ ਦੀ ਨਜ਼ਰ 13 ਫ਼ਰਵਰੀ ਦਿਨ ਵੀਰਵਾਰ ‘ਤੇ ਰਹੇਗੀ ਕਿ ਬੋਨੀ ਅਜਨਾਲਾ ਬਾਦਲਾਂ ਲਈ ਬਹਾਰ ਲੈ ਕੇ ਆਉਣਗੇ ਜਾਂ ਟਕਸਾਲੀਆਂ ਦੇ ਨਾਲ ਡਟੇ ਰਹਿਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button