Breaking NewsD5 specialIndiaInternationalNewsPunjab

Border ‘ਤੇ Pakistani ਫੌਜ ਦਾ ਇੰਤਜ਼ਾਰ ਕਰ ਰਹੇ ਨੇ Punjabi, ਕਹਿੰਦੇ ਵੜ ਕੇ ਦੇਖਣ ਛਾਂਗ ਦਿਆਂਗੇ ਲੱਤਾਂ (ਵੀਡੀਓ)

ਗੁਰਦਾਸਪੁਰ : ਪਾਕਿਸਤਾਨ ‘ਚ ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਸਰਹੱਦਾਂ ‘ਤੇ ਲਗਾਤਾਰ ਤਣਾਅ ਦਾ ਮਾਹੌਲ ਹੈ।ਜਿਸ ਨੂੰ ਲੈ ਕੇ ਸਰਹੱਦੀ ਜ਼ਿਲਿਆਂ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤਣਾਅ ਦੇ ਚੱਲਦਿਆ ਸਰਹੱਦੀ ਇਲਾਕੇ ਦੇ ਲੋਕਾਂ ‘ਚ ਪਾਕਿਸਤਾਨ ਦੇ ਖ਼ਿਲਾਫ਼ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਤਹਿਤ ਗੁਰਦਾਸਪੁਰ ਦੇ ਠਾਕਰਪੁਰ ਬੀ.ਓ.ਪੀ. ਪੋਸਟ ‘ਤੇ ਸਰਹੱਦ ਦੇ ਰਹਿਣ ਵਾਲੇ ਲੋਕਾਂ ਨੇ ਪਾਕਿਸਤਾਨ ਦੇ ਖ਼ਿਲਾਫ਼ ਜੰਮ ਨਆਰੇਬਾਜ਼ੀ ਕੀਤੀ।

Read Also ਪਾਕਿਸਤਾਨ ‘ਚ ਡਿੱਗੇ ਜਹਾਜ਼ ਦਾ ਵਾਇਰਲ ਸੱਚ (ਵੀਡੀਓ)

ਇਸ ਮੌਕੇ ‘ਤੇ ਲੋਕਾਂ ਦਾ ਕਹਿਣਾ ਕਿ ਜੇਕਰ ਪਾਕਿਸਤਾਨ ਭਾਰਤ ਨਾਲ ਜੰਗ ਕਰੇਗਾ ਤਾਂ ਉਹ ਭਾਰਤੀ ਫੌਜ ਦਾ ਬਾਰਡਰ ‘ਤੇ ਰਹਿ ਕੇ ਹੀ ਸਾਥ ਦੇਣਗੇ, ਤੇ ਆਪਣੇ ਪਿੰਡ ਨੂੰ ਖਾਲੀ ਨਹੀਂ ਕਰਨਗੇ।ਬੇਸੱਕ ਸਰਹੱਦ ‘ਤੇ ਰਹਿਣ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਖਤਰਾ ਹੁੰਦਾ ਹੈ ਪਰ ਫਿਰ ਵੀ ਇਹਨਾ ਲੋਕਾਂ ਦੇ ਹੌਂਸਲੇ ਬੁਲੰਦ ਨੇ, ਤੇ ਜੰਗ ਮੈਦਾਨ ‘ਚ ਫੌਜ਼ ਦਾ ਸਾਥ ਦੇਣ ਲਈ ਤਿਆਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button