Breaking NewsD5 specialEntertainmentNewsTop News

Bigg Boss 15 ‘ਚ ਐਂਟਰੀ ਕਰੇਗੀ ਅਫਸਾਨਾ ਖਾਨ ?

ਮੁੰਬਈ : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਦੇ ਫੈਨਜ਼ ਲਈ ਚੰਗੀ ਖ਼ਬਰ ਹੈ। ਅਫਸਾਨਾ ਖ਼ਾਨ ਨੇ ਟੀ.ਵੀ. ਰਿਐਲਿਟੀ ਸ਼ੋਅ ਬਿੱਗ ਬੌਸ ਦੇ ਆਗਾਮੀ ਸੀਜ਼ਨ ‘ਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਅਫਸਾਨਾ ਖ਼ਾਨ ਬਿੱਗ ਬੌਸ ਦੇ ਘਰ ‘ਚ ਪਹਿਲੀ ਕੰਟੈਸਟੇਂਟ ਹੋਵੇਗੀ। ਪਹਿਲਾਂ ਵੀ ਸ਼ੋਅ ‘ਚ ਉਸ ਦੀ ਸ਼ਮੂਲੀਅਤ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਮੁੱਖ ਮੰਤਰੀ ਚੰਨੀ ਦੀ ਹਾਈਕਮਾਨ ਨਾਲ ਮੀਟਿੰਗ, ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ! | D5 Channel Punjabi

ਰਿਪੋਰਟਾਂ ਅਨੁਸਾਰ , ਬਿੱਗ ਬੌਸ ਦੇ ਆਗਾਮੀ ਸੀਜ਼ਨ ਚ ਆਮ ਲੋਕਾਂ ਦੀ ਸ਼ਮੂਲੀਅਤ ਵੀ ਹੋਵੇਗੀ । ਇਸ ਤੋਂ ਇਲਾਵਾ ਚੱਲ ਰਹੇ ਬਿੱਗ ਬੌਸ ਓਟੀਟੀ ਦਾ ਬੀਤੇ ਦਿਨ ਸ਼ਾਨਦਾਰ ਫਿਨਾਲੇ ਹੋਇਆ। ਦਿਵਿਆ ਅਗਰਵਾਲ ਬਿੱਗ ਬੌਸ ਓਟੀਟੀ ਦੀ ਜੇਤੂ ਬਣੀ। ਬਾਅਦ ‘ਚ ਜੇਤੂ ਅਤੇ ਕੁਝ ਹੋਰ ਪ੍ਰਤੀਯੋਗੀ ਬਿੱਗ ਬੌਸ 15 ਦੇ ਘਰ ਦੇ ਸਾਥੀਆਂ ‘ਚ ਸ਼ਾਮਲ ਹੋਣਗੇ। ਬੀਬੀ 15  3 ਅਕਤੂਬਰ ਤੋਂ ਓਨ ਏਅਰ ਹੋਵੇਗਾ ਅਤੇ ਪ੍ਰਸ਼ੰਸਕ ਇਸ ਦੇ ਲਈ ਬਹੁਤ ਉਤਸ਼ਾਹਿਤ ਹਨ।

Khabran Da Sira🔴LIVE : CM ਚੰਨੀ ਤੋਂ ਮੰਗਿਆ ਅਸਤੀਫ਼ਾ, ਪਿਆ ਕਲੇਸ਼ ! ਨਵਜੋਤ ਸਿੱਧੂ ਨੇ ਫੇਰ ਪਾਇਆ ਪੰਗਾ

ਦੱਸ ਦਈਏ ਕਿ ਬਿੱਗ ਬੌਸ ਇੱਕ ਵਿਵਾਦਪੂਰਨ ਸ਼ੋਅ ਹੈ, ਜਿਸ ‘ਚ ਮਸ਼ਹੂਰ ਹਸਤੀਆਂ ਦਾ ਅਸਲ ਪੱਖ ਲੋਕਾਂ ਨੂੰ ਦਿਖਾਇਆ ਜਾਂਦਾ ਹੈ। ਅਫਸਾਨਾ ਖ਼ਾਨ ਪਹਿਲਾਂ ਹੀ ਇੱਕ ਵੱਡਾ ਨਾਮ ਹੈ, ਇਸ ਲਈ ਪੰਜਾਬੀ ਪ੍ਰਸ਼ੰਸਕਾਂ ਲਈ ਬਿੱਗ ਬੌਸ 15 ਵੇਖਣਾ ਅਤੇ ਉਨ੍ਹਾਂ ਦੇ ਪਸੰਦੀਦਾ ਗਾਇਕ ਅਫਸਾਨਾ ਖ਼ਾਨ ਬਾਰੇ ਹੋਰ ਵੇਰਵੇ ਜਾਣਨਾ ਮਜ਼ੇਦਾਰ ਹੋਵੇਗਾ । ਫਿਲਹਾਲ ਉਹ ਪੁਸ਼ਟੀ ਕੀਤੀ ਪਹਿਲੀ ਕੰਟੈਸਟੇਂਟ ਹੈ ਪਰ ਵੱਖ – ਵੱਖ ਅਫਵਾਹਾਂ ਵਾਲੇ ਨਾਵਾਂ ਦੀਆਂ ਸੂਚੀਆਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਹੈ ਪਰ ਹੁਣ ਤੱਕ ਕਿਸੇ ਵੀ ਮਸ਼ਹੂਰ ਹਸਤੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button