Breaking NewsD5 specialNewsPunjabSportsTop News

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਚਮਕਿਆ 16 ਸਾਲ ਦੇ ਜਸਕਰਨ ਸਿੰਘ ਦਾ ਨਾਂ , CM Captain ਨੇ ਦਿੱਤੀ ਵਧਾਈ

ਪਟਿਆਲਾ : ਕੈਡੇਟ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ 16 ਸਾਲ ਦੇ ਜਸਕਰਨ ਸਿੰਘ ਦੇ ਪ੍ਰਦਰਸ਼ਨ ਨੇ ਆਖ਼ਿਰਕਾਰ ਪੰਜਾਬ ਦੇ ਪਦਕ ਲਈ 3 ਦਸ਼ਕ ਦੇ ਇੰਤਜ਼ਾਰ ਨੂੰ ਖ਼ਤਮ ਕਰ ਹੀ ਦਿੱਤਾ। ਦੱਸ ਦਈਏ ਕਿ ਪਟਿਆਲੇ ਦੇ ਮੰਦੌਰ ਪਿੰਡ ਦੇ 16 ਸਾਲਾ ਪਹਿਲਵਾਨ ਨੇ ਬੁਡਾਪੇਸਟ ‘ਚ ਹੋ ਰਹੀ ਚੈਂਪੀਅਨਸ਼ਿਪ ‘ਚ 60 ਕਿੱਲੋਗ੍ਰਾਮ ਭਾਰ ਵਰਗ ‘ਚ ਸਿਲਵਰ ਮੈਡਲ ਆਪਣੇ ਨਾਮ ਕੀਤਾ ਹੈ।

ਆਹ ਕਿਸਾਨ ਆਗੂ ਨੇ ਹਿਲਾਈ ਹਰਿਆਣਾ ਸਰਕਾਰ !ਹੁਣ ਪਹੁੰਚ ਗਿਆ ਸਿੰਘੂ ਬਾਰਡਰ ‘ਤੇ!ਕੀਤਾ ਵੱਡਾ ਐਲਾਨ! D5 Channel Punjabi

ਇਸ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਜਸਕਰਨ ਸਿੰਘ ਨੂੰ ਚੰਗੇ ਪ੍ਰਰਦਸ਼ਨ ਲਈ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ – ਪਟਿਆਲਾ ਦੇ16 ਸਾਲਾ ਜਸਕਰਨ ਸਿੰਘ ਨੂੰ 3 ਦਸ਼ਕ ਦਾ ਲੰਬਾ ਇੰਤਜ਼ਾਰ ਖਤਮ ਕਰਨ ਲਈ ਵਧਾਈ। ਪੰਜਾਬ ਕੈਡੇਟ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਤੁਹਾਡੇ ਸਿਲਵਰ ਮੈਡਲ ‘ਤੇ ਮਾਣ ਮਹਿਸੂਸ ਕਰਦਾ ਹਾਂ। ਭਗਵਾਨ ਤੁਹਾਡਾ ਭਲਾ ਕਰੇ ਪੁੱਤਰ !।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button