Breaking NewsD5 specialEntertainmentNews

ਜੇਲ੍ਹ ‘ਚ ਹੀ ਰਹੇਗੀ ਰਿਆ ਚੱਕਰਵਰਤੀ, ਬੰਬੇ ਹਾਈਕੋਰਟ ਨੇ 6 ਅਕਤੂਬਰ ਤੱਕ ਵਧਾਈ ਕਾਨੂੰਨੀ ਹਿਰਾਸਤ

ਮੁੰਬਈ : ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ ‘ਚ ਅੱਜ ਡਰੱਗ ਮਾਮਲੇ ‘ਚ ਗ੍ਰਿਫ਼ਤਾਰ ਰਿਆ ਚੱਕਰਵਰਤੀ ਅਤੇ ਸ਼ੋਵਿਕ ਚੱਕਰਵਰਤੀ ਸਮੇਤ 6 ਆਰੋਪੀਆਂ ਦੀ ਬੰਬੇ ਹਾਈਕੋਰਟ ‘ਚ ਪੇਸ਼ੀ ਹੋਈ। ਕੋਰਟ ਨੇ ਰਿਆ ਸ਼ੋਵਿਕ ਸਮੇਤ ਸਾਰੇ ਆਰੋਪੀਆਂ ਦੀ 6 ਅਕਤੂਬਰ ਤੱਕ ਕਾਨੂੰਨੀ ਹਿਰਾਸਤ ਵਧਾ ਦਿੱਤੀ ਹੈ।

🔴Live | ਕੀ ਪੁਲੀਸ ਦੇ ਨੋਟਿਸ ‘ਤੇ ਪੇਸ਼ ਹੋਵੇਗਾ ਸੁਮੇਧ ਸੈਣੀ? | ਕਿਸਾਨਾਂ ਨੇ ਨਕਾਰਿਆ ਹਰਸਿਮਰਤ ਬਾਦਲ ਦਾ ਅਸਤੀਫ਼ਾ !

ਰਿਆ ਨੇ ਬੰਬੇ ਹਾਈਕੋਰਟ ‘ਚ ਜ਼ਮਾਨਤ ਦੀ ਮੰਗ ਫਾਇਲ ਦਿੱਤੀ ਹੈ ਪਰ ਅਜੇ ਇਸ ਅਰਜੀ ‘ਤੇ ਸੁਣਵਾਈ ਨਹੀਂ ਹੋਈ ਹੈ। ਜ਼ਮਾਨਤ ਮੰਗ ‘ਤੇ ਸੁਣਵਾਈ ਕੱਲ੍ਹ ਹੋ ਸਕਦੀ ਹੈ। ਖਾਸ ਗੱਲ ਇਹ ਹੈ ਕਿ ਡਰੱਗ ਐਂਗਲ ਤੋਂ ਸੁਸ਼ਾਂਤ ਮਾਮਲੇ ਦੀ ਜਾਂਚ ਕਰ ਰਹੀ ਐਨਸੀਬੀ ਨੇ ਰਿਆ ਅਤੇ ਸ਼ੌਵਿਕ ਨੂੰ ਰਿਮਾਂਡ ‘ਤੇ ਲੈਣ ਦੀ ਕੋਰਟ ‘ਚ ਕੋਈ ਅਪੀਲ ਨਹੀਂ ਕੀਤੀ।

BIG BREAKING_ਸੁਮੇਧ ਸੈਣੀ ਨੂੰ ਲੈਕੇ ਵੱਡੀ ਖ਼ਬਰ, ਚੰਡੀਗੜ੍ਹ ਸੈਕਟਰ 20 ਵਿਖੇ ਸੈਣੀ ਦੇ ਘਰ ਦੇ ਬਾਹਰ ਲਗਾਏ ਗਏ ਸੰਮਨ

ਦੱਸ ਦਿਓ ਕਿ ਸੁਸ਼ਾਂਤ ਦੀ ਮੌਤ ਨਾਲ ਜੁੜੇ ਡਰੱਗਸ ਮਾਮਲੇ ‘ਚ ਗ੍ਰਿਫ਼ਤਾਰ ਰਿਆ,ਸ਼ੋਵਿਕ,ਸੈਮੁਅਲ ਮਿਰਾਂਡਾ , ਦੀਪੇਸ਼ ਸਾਵੰਤ, ਜੈਦ ਵਿਲਾਤਰਾ ਅਤੇ ਬਾਸਿਤ ਪਰਿਹਾਰ ਦੀ ਅੱਜ ਕਾਨੂੰਨੀ ਹਿਰਾਸਤ ਖਤਮ ਹੋ ਗਈ ਸੀ ਹਾਲਾਂਕਿ ਇਹਨਾਂ ਵਿਚੋਂ ਕੁੱਝ ਆਰੋਪੀਆਂ ਨੂੰ ਜ਼ਮਾਨਤ ਮੰਗ ‘ਤੇ ਬੰਬੇ ਹਾਈਕੋਰਟ ‘ਚ 29 ਸਤੰਬਰ ਨੂੰ ਸੁਣਵਾਈ ਹੋਣੀ ਹੈ। ਰਿਆ ਨੂੰ ਤਿੰਨ ਦਿਨਾਂ ਤੱਕ ਪੁੱਛਗਿਛ ਕਰਨ ਤੋਂ ਬਾਅਦ ਐਨਸੀਬੀ ਨੇ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button