Breaking NewsD5 specialIndiaNewsPoliticsPunjab

Big News | Navjot Sidhu ਨੂੰ Rahul Gandhi ਦਾ ਵੱਡਾ ਝਟਕਾ | Good Bye SIDHU!

ਪਟਿਆਲਾ : ਨਵਜੋਤ ਸਿੱਧੂ ਦੇ ‘ਧਰਮ ਯੁੱਧ’ ‘ਤੇ ਭਖੀ ਸਿਆਸਤ, ਰਾਹੁਲ ਗਾਂਧੀ ਨੇ ਸਿੱਧੂ ਦਾ ਸਾਥ ਛੱਡਿਆ? ਕੈਪਟਨ ਦੇ ਚੋਣਾਂ ਲੜ੍ਹਨ ਦੇ ਐਲਾਨ ਨੇ ਛੇੜੀ ਚਰਚਾ। ਨਵਜੋਤ ਸਿੱਧੂ ਨੇ ਇਕ ਨਵੀਂ ਵੀਡੀਓ ਜਾਰੀ ਕਰਕੇ ਬੀਤੇ ਦਿਨ ਧਰਮ ਯੁੱਧ ਦਾ ਐਲਾਨ ਕੀਤਾ ਸੀ। ਸਿੱਧੂ ਨੇ ਕਿਹਾ ਹੈ ਕਿ ਉਹ ਪਿਛਲੇ 15 ਸਾਲਾਂ ਚ ਤਿੰਨ ਸਰਕਾਰਾਂ ਦੇ ਹਿੱਸੇਦਾਰ ਰਹੇ, ਜਦੋਜਹਿਦ ਕੀਤੀ ਪਰ ਜਦ ਵੀ ਸਰਕਾਰ ਬਣਾਈ ਇਕ ਦੈਂਤ ਰੂਪੀ ਸਿਸਟਮ ਸਾਹਮਣੇ ਖੜ੍ਹ ਕੇ ਵਾਜਾਂ ਮਾਰਦਾ ਸੀ ਕਿ ਸਾਡੇ ਨਾਲ ਰਲ ਜਾ ਜਾਂ ਲਾਂਭੇ ਹੋ। ਨਾਲ ਰਹੇਂਗਾ ਤਾਂ ਮੌਜਾ ਮਾਣੇਂਗਾ ਮੇਵੇ ਖਾਏਂਗਾ। ਸਿੱਧੂ ਨੇ ਕਿਹਾ ਕਿ ਸਿਸਟਮ ”ਚ ਰਹਿ ਕੇ ਲੜੇ ਤੇ ਲੜਾਈ ਅੱਜ ਵੀ ਜਾਰੀ ਹੈ।

ਨਵਜੋਤ ਸਿੱਧੂ ਨੇ ਕੀਤਾ ਧਰਮ ਯੁੱਧ ਦਾ ਐਲਾਨ | Navjot Singh Sidhu | Jittega Punjab |

ਇਕ ਇੰਚ ਵੀ ਪਿੱਛੇ ਨਹੀਂ ਹਟੇ, ਸੌ ਵਾਰ ਸੋਚ ਕੇ ਸਟੈਂਡ ਲੈਂਦਾ ਤੇ ਸਟੈਂਡ ਤੋਂ ਇਕ ਇੰਚ ਵੀ ਪਿੱਛੇ ਨਹੀਂ ਹਟਿਆ। ਮੈਂ ਧਰਮ ਯੁੱਧ ਦਾ ਐਲਾਨ ਕਰਦਾ ਧਰਮਾਂ ‘ਚ ਸਭ ਤੋਂ ਵੱਡਾ ਧਰਮ ਰਾਸ਼ਟਰ ਧਰਮ ਉਹ ਭਾਵਨਾ ਜੋ ਤੁਹਾਡੇ ਰਾਸ਼ਟਰ ਨੂੰ ਸਮਰਪਿਤ ਹੋਵੇ। ਪ੍ਰਰਨਾ ਸ੍ਰੀ ਦਰਬਾਰ ਸਾਹਿਬ ਤੋਂ ਝੰਡੇ ਬੁੰਗੇ ਜੁੱਗੋ ਜੁੱਗ ਅਟੱਲ ਪਰ ਮੇਰਾ ਧਰਮ ਇਕੋ ਹੈ। ਪੰਜਾਬ ਦੇ ਭਲੇ ‘ਚ ਸਭ ਦਾ ਭਲਾ ਹੈ। ਪਹਿਲੀ ਰਾਹ ਜਿਸ ਨਾਲ ਪੰਜਾਬ ਦੇ ਸਿਰ ਤੇ ਲੱਖਾਂ ਕਰੋੜ ਦਾ ਕਰਜ਼ਾ ਚੜ੍ਹਦਾ ਹੈ।

ਹਿੰਦੂ ਲੀਡਰ ਤੇ ਮਾਨ ਦਲ ਦੇ ਸਿੱਖ ਆਗੂ ‘ਚ ਹੋਈ ਲੜਾਈ, ਅਵਾਰਾ ਗਾਵਾਂ ਤੁਹਾਡੀਆਂ ਮਾਵਾਂ ਸੰਭਾਲੋ | Awara Pashu

ਦੂਜੀ ਰਾਹ ਉਹ ਜੋ ਹਰ ਪੰਜਾਬੀ ਦੇ ਅਰਮਾਨਾਂ ਨੂੰ ਖੰਭ ਲਾਉਂਦੀ ਹੈ। ਸੁਪਨਿਆਂ ਨੂੰ ਸਾਕਾਰ ਕਰਦੀ ਹੈ ਜਦੋਂ ਲੋਕ ਉੱਠੇ ਲੜਾਈ ਲੋਕਾਂ ਦੇ ਮਨਾਂ ਚ ਲੜੀ ਗਈ’। ਪੰਜਾਬ ਦੇ ਲੋਕਾਂ ਨੂੰ ਇਕਮੁੱਠ ਹੋਣ ਦਾ ਸੱਦਾ ਦਿੰਦਿਆਂ ਸਿੱਧੂ ਨੇ ਕਿਹਾ ਕਿ ਮਾਤਰ ਭੂਮੀ ਲਈ ਇਕਜੁੱਟ ਹੋਣਾ ਜ਼ਰੂਰੀ ਹੈ। ਜਦੋਂ ਵੀ ਕੋਈ ਯੋਧਾ ਸੱਚ ਦੀ ਲੜਾਈ ਲੜਦਾ ਹੈ ਤਾਂ ਯੋਗੀ ਵਾਂਗ ਸਾਰੇ ਬੰਧਨ ਕੱਟ ਕੇ ਸੱਚ ਦੀ ਰਾਹ ਤੇ ਆਪਣੇ ਲਕਸ਼ ਵੱਲ ਅੱਗੇ ਵੱਧਦਾ ਹੈ ਤੇ ਲਕਸ਼ ਹੈ ਜਿੱਤੇਗਾ ਪੰਜਾਬ।

ਹਿੰਦੂ ਲੀਡਰ ਤੇ ਮਾਨ ਦਲ ਦੇ ਸਿੱਖ ਆਗੂ ‘ਚ ਹੋਈ ਲੜਾਈ, ਅਵਾਰਾ ਗਾਵਾਂ ਤੁਹਾਡੀਆਂ ਮਾਵਾਂ ਸੰਭਾਲੋ | Awara Pashu

ਕਰਜ਼ਾ ਮੁਕਤ ਹੋਵੇਗਾ ਪੰਜਾਬ, ਨੀਤੀਬੱਧ, ਯੋਜਨਾਬੱਧ ਤਰੀਕੇ ਨਾਲ ਉੱਠੇਗਾ ਪੰਜਾਬ। ਸਿੱਧੂ ਨੇ ਸਾਫ਼ ਕੀਤਾ ਕਿ ਲੜਾਈ ਵਿਚਾਰਧਾਰਾ ਦੀ ਹੈ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ। ਅਤੀ ਹੋ ਗਈ, ਅੱਤ ਖ਼ੁਦਾ ਦਾ ਵੈਰ ਹੈ। ਸਿੱਧੂ ਦੀ ਇਹ ਵੀਡੀਓ ਕਾਂਗਰਸ ਦੇ ਨਾਲ ਨਾਲ ਵਿਰੋਧੀਆਂ ਲਈ ਵੀ ਵੱਡਾ ਸਿਆਸੀ ਧਮਾਕਾ ਹੈ। ਸਿੱਧੂ ਦੀ ਅਗਲੀ ਰਣਨੀਤੀ ਕੀ ਹੋਵੇਗੀ ਤੇ ਧਰਮ ਯੁੱਧ ਕਿੱਥੋਂ ਸ਼ੁਰੂ ਹੋਵੇਗਾ। ਇਸ `ਤੇ ਸਮੁੱਚੇ ਪੰਜਾਬੀਆਂ ਦੀ ਨਜ਼ਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button