Breaking NewsD5 specialNewsPoliticsPunjab

Big Breaking-Navjot Sidhu ਦੀਆਂ ਵਧੀਆਂ ਮੁਸ਼ਕਿਲਾਂ!, ਲੱਭਣ ਲਈ ਘਰ ਪੁੱਜੀ ਪੁਲਿਸ, 2 ਦਿਨ ਤੋਂ ਨਹੀਂ ਮਿਲੇ ਸਿੱਧੂ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਭਾਲ ‘ਚ ਬਿਹਾਰ ਪੁਲਿਸ ਦੀ ਟੀਮ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਘਰ ਪਹੁੰਚੀ ਹੈ। ਪੁਲਿਸ ਟੀਮ ਤਿੰਨ ਦਿਨਾਂ ਤੋਂ ਸਿੱਧੂ ਦੇ ਘਰ ਚੱਕਰ ਕੱਟ ਰਹੀ ਹੈ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਬਿਹਾਰ ਪੁਲਿਸ ਦੀ ਟੀਮ ਕਟਿਹਾਰ ‘ਚ ਸਿੱਧੂ ਦੇ ਖਿਲਾਫ ਦਰਜ ਮਾਮਲੇ ਸਬੰਧੀ ਇੱਥੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਟੀਮ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਜ਼ਮਾਨਤ ਦੇਣ ਪਹੁੰਚੀ ਹੈ।

ਆਹ ਵੇਖੋ ਪੰਜਾਬ ਦੀ ਖਿਡਾਰਨ ਭਾਂਡੇ ਮਾਂਜਣ ਲਈ ਮਜਬੂਰ, ਕਹਾਣੀ ਸੁਣ ਹੋ ਜਾਓਗੇ ਭਾਵੁਕ

ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਬਿਹਾਰ ਪੁਲਿਸ ਦੀ ਟੀਮ ਲਗਾਤਾਰ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ, ਸਿੱਧੂ ਉੱਤੇ 2019 ਦੇ ਲੋਕਸਭਾ ਚੋਣਾਂ ਦੌਰਾਨ ਵਿਵਾਦਤ ਭਾਸ਼ਣ ਦੇੇਣ ਦੇ ਇਲਜ਼ਾਮ ‘ਚ ਕਟਿਹਾਰ ਦੇ ਵਰਸੋਈ ਥਾਣਾ ‘ਚ ਮਾਮਲਾ ਦਰਜ ਹੈ।

ਖੰਨਾ ਪੁਲਿਸ ਫਿਰ ਸਵਾਲਾਂ ਦੇ ਘੇਰੇ ‘ਚ,ਹੁਣ ਆਪਣੇ ਹੀ ਅਫ਼ਸਰ ਨਾਲ ਕੀਤਾ ਧੱਕਾ!

ਦੋਸ਼ ਹੈ ਕਿ ਸਿੱਧੂ ਨੇ 16 ਅਪ੍ਰੈਲ 2019 ਨੂੰ ਇੱਕ ਚੋਣ ਸਭਾ ‘ਚ ਵਿਵਾਦਤ ਭਾਸ਼ਣ ਦੇ ਕੇ ਚੋਣ ਜ਼ਾਬਤਾ ਦੀ ਉਲੰਘਣਾ ਕੀਤੀ ਸੀ। ਮੈਜਿਸਟਰੇਟ ਦੇ ਬਿਆਨ ‘ਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵਰਸੋਈ ਥਾਣੇ ‘ਚ ਮਾਮਲਾ ਵੀ ਦਰਜ ਕੀਤਾ ਗਿਆ ਸੀ। ਪੁਲਿਸ ਟੀਮ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਦਿਨ ਤੋਂ ਸਿੱਧੂ ਦੀ ਕੋਠੀ ਦੇ ਚੱਕਰ ਕੱਟ ਰਹੇ ਹਨ, ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ। ਬਿਹਾਰ ਪੁਲਿਸ ਦਸੰਬਰ ਮਹੀਨੇ ਵਿੱਚ ਵੀ ਸਾਬਕਾ ਮੰਤਰੀ ਨੂੰ ਜ਼ਮਾਨਤ ਦੇਣ ਲਈ ਅੰਮ੍ਰਿਤਸਰ ਪਹੁੰਚੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button